ਪੰਨਾ:Alochana Magazine July 1960.pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਵਿਸ਼ੇ ਵਜੋਂ ਨਹੀਂ ਹੈ, ਇਸ ਨੂੰ ਕਾਲਿਜ ਦੇ ਪੂਧਾਨ ਵਿਸ਼ਿਆਂ ਵਿਚ ਸ਼ਾਮਲ ਕਰ ਲਇਆ ਜਾਵੇ ਤਾਂ ਜੋ ਸਕੂਲ ਅਤੇ ਕਾਲਿਜ ਦੀ ਸਿਖਿਆ ਪ੍ਰਣਾਲੀ ਵਿਚ ਇਹ ਤੇੜ ਭਰੀ ਜਾ ਸਕੇ । (੫) ਸਾਮਾਜਿਕ ਸੇਵਾਵਾਂ ਤੇ ਪੁਸਤਕਾਂ ਵਿਦਿਆਰਥੀਆਂ ਦੇ ਪ੍ਰਯੋਗ ਲਈ ਛੇਤੀ ਤੋਂ ਛੇਤੀ ਪ੍ਰਾਪਤ ਕੀਤੀਆਂ ਜਾਣ । (੬) ਯੂਨੀਵਰਸਟੀ ਦੇ ਅਧਿਕਾਰੀ ਵਿਦਿਆਰਥੀ ਸੰਘ ਦੇ ਸੁਤੰਤਰਤਾ ਨਾਲ ਚੱਲਣ ਵਿਚ ਵਿਘਨ ਨ ਪਾਇਆ ਕਰਨ ਕਿਉਂਜੋ ਇਹ ਗਲ ਸਾਡੇ ਵਿਧਾਨ ਦੇ ਜਨਤੰਤਰੀ ਅਸੂਲਾਂ ਦੇ ਵਿਰੁਧ ਹੈ । (੭) ਯੂਨੀਵਰਸਟੀ ਤੇ ਪੰਜਾਬ ਸਰਕਾਰ ਪ੍ਰਿੰਸੀਪਲਾਂ ਤੇ ਮੁਖ-ਅਧਿਆਪਕ ਦੀਆਂ ਕਾਨਫ਼ਰੰਸਾਂ ਵਾਂਗ ਵਿਦਿਆਰਥੀਆਂ ਦੀਆਂ ਕਾਨਫ਼ਰੰਸ ਵੀ ਲਾਇਆ ਕਰਨ ਤਾਂ ਜੋ ਉਹ ਆਪਣੀਆਂ ਸਮਸਿਆਵਾਂ ਤੇ ਵਿਚਾਰ ਕਰ ਸਕਿਆ ਕਰਨ । (੮) ਸਾਮਾਜਕ ਸੇਵਾਵਾਂ ਦੀ ਪੂਖਿਆ ਲਈ ਐਮ. ਏ. ਤਕ ਪੰਜਾਬ , ਭਾਸ਼ਾ ਦਾ ਮਾਧਿਅਮ ਵਰਤਣ ਦੀ ਆਗਿਆ ਦਿੱਤੀ ਜਾਵੇ । (੯) ਵਿਦਿਆਰਥੀਆਂ ਦੀਆਂ ਇਹਨਾਂ ਲੋਕਾਂ ਤੇ ਹਮਦਰਦੀ ਨਾਲ ਸੋਚਿਆ ਤੇ ਸਵਕਾਰ ਕੀਤਾ ਜਾਵੇ । (ਹ) ਅਧਿਆਪਕ ਕਾਨਫ਼ਰੰਸ ਛੇਵੀਂ ਸਰਬ ਹਿੰਦ ਪੰਜਾਬੀ ਕਾਨਫ਼ਰੰਸ ਸਮੇਂ ਪੰਜਾਬੀ ਸਾਹਿੱਤ ਅਕਾਡਮੀ ਦੀ ਛਤਰ ਛਾਇਆ ਹੇਠ ਹੋਈ ਇਹ ਅਧਿਆਪਕ ਕਾਨਫ਼ਰੰਸ ਰਾਜ ਸਰਕਾਰ ਤੇ ਯੂਨੀਵਰਸਟੀ ਪਾਸੋਂ ਮੰਗ ਕਰਦੀ ਹੈ ਕਿ (੧) ਰਾਜ ਦੇ ਸਾਰੇ ਇਕ-ਅਧਿਆਪਕੀ ਸਕੂਲਾਂ ਨੂੰ ਦੋ-ਅਧਿਆਪਕੀ ਸਕੂਲਾਂ ਵਿਚ ਬਦਲਿਆ ਜਾਵੇ ਅਤੇ ਇਹ ਕਿ ਉਥੇ ਲਾਏ ਜਾਣ ਵਾਲੇ ਅਧਿਆਪਕਾਂ ਵਿਚ ਘਟੋ ਘਟ ਇਕ ਪੰਜਾਬੀ ਭਾਸ਼ਾ ਵਿਚ ਨਿਪੁੰਣ ਹੋਵੇ । (.) ਸਕੂਲਾਂ ਵਿਚ ਅਧਿਆਪਕ ਲਾਉਣ ਸਮੇਂ ਪੰਜਾਬੀ ਜਾਣਦੇ ਅਧਿਆਪਕਾਂ ਨੂੰ ਤਰਜੀਹ ਦਿੱਤੀ ਜਾਵੇ । (੩) ਪੰਜਾਬੀ ਦੇ ਇਖਤਿਆਰੀ ਇਮਤਿਹਾਨ ਲਈ ਕਰਸ ਬਹੁਤ ਲੰਬੇ ਜਾਂ ਕਠਣ ਪੁਸਤਕਾਂ ਨਾ ਲਾਈਆਂ ਜਾਇਆ ਕਰਨ । (੪) ਪੂਰਬੀ ਭਾਸ਼ਾਵਾਂ ਲਈ ਸਰਕਾਰ ਗੋਸ਼ਟੀਆਂ ਤੇ ਕਾਨਫ਼ਰੰਸਾਂ ੭