ਪੰਨਾ:Alochana Magazine July 1960.pdf/26

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਲੇਖ ਰਾਜ ‘ਪਰਵਾਨਾ’ ਚੰਡੀਗੜ੍ਹ —

ਸਾਹਿੱਤਕ ਸਮਾਲੋਚਨਾ ਤੇ ਉਸ ਦਾ ਮਹੱਤਵ

ਸਮਾਲੋਚਨਾ ਜਾਂ ਆਲੋਚਨਾ ਸ਼ਬਦ ਦਾ ਮੂਲ ਧਾਤੁ ਸੰਸਕ੍ਰਿਤ ਸਮ+ਆ+ ਲੁਚ ਸ਼ਬਦ-ਸਮਾਸ ਤੋਂ ਉਤਪੰਨ ਹੋਇਆ ਹੈ ਜਿਸ ਦੇ ਅਰਥ ਹਨ ਦੇਖਣਾ, ਘੋਖਣਾ, ਨਿਰੀਖਣ ਕਰਨਾ ਜਾਂ ਪੜਤਾਲ ਕਰਨਾ | ਭਾਵ ਸਮਾਲੋਚਨਾ ਸ਼ਬਦ ਦਾ ਅਰਬ ਸਾਹਿਤਕ ਕਿਰਤਾਂ ਦਾ ਪੜਚੋਲਵਾਂ ਅਧਿਐਨ ਜਾਂ ਉਲੇਖ ਕਰਨਾ ਹੁੰਦਾ ਹੈ। ਜਿਸ ਤਰ੍ਹਾਂ ਕਿਸੇ ਭਾਂਡੇ ਨੂੰ ਸਾਫ਼ ਕਰਨ, ਚਮਕਾਉਣ ਅਤੇ ਲਿਸ਼ਕਾਉਣ ਲਈ ਸਾਮਗੀ ਦੀ ਆਵੱਸ਼ਕਤਾ ਹੁੰਦੀ ਹੈ ਇਸੇ ਪਰਕਾਰ ਸਾਹਿਤ ਦੇ ਲਿਸ਼ਕ ਚਮਕ ਤੇ ਖਿਚਾਵੇ ਪੈਦਾ ਕਰਨ ਲਈ ਸਮਾਲੋਚਨਾ ਦੀ ਜ਼ਰੂਰਤ ਹੁੰਦੀ ਹੈ। ਕਪੜੇ ਧੋਣ ਲਈ ਭਾਵ ਦੁਧ-ਚਿਦੇ ਕਰਨ ਲਈ ਸਾਬਣ, ਪਾਣੀ ਅਤੇ ਪਰਿਸ਼ਮ ਦੀ ਲੋੜ ਹੈ ਤੇ ਫਿਰ ਸੁਕਾਉਣ ਲਈ ਰਵ-ਕਿਰਨਾਂ ਦੀ। ਇਸੇ ਤਰਾਂ ਆਲੋਚਨਾਤਮਕ ਸਾਮਗਰੀ ਦੀ ਲੋਤ ਸਹਿਤ ਨੂੰ ਨਰੋਆ, ਪ੍ਰਭਾਵਸ਼ਾਲੀ, ਕਲਿਆਣਕਾਰੀ ਅਤੇ ਨਿਰਣਯਜਨਕ ਬਣਾਉਣ ਦੀ ਹੈ। ਆਲੋਚਨਾ ਦੀ ਹੋਂਦ ਸਾਹਿਤ ਵਿਚ ਨਵੀਨਤਾ (Novelty) ਮੌਲਿਕਤਾ ਅਤੇ ਸਰਲਤਾ ਭਰਨ ਦੀ ਸੂਚਕ ਹੈ ਜਦ ਕਿ ਇਸ ਦੀ ਅਣਹੋਂਦ ਸਾਹਿਤ ਨੂੰ ਪੁਰਾਣੀਆਂ ਲੀਹਾਂ ਦੀ ਲਖਾਇਕ, ਮੌਲਿਕਤਾ-ਰਹਿਤ ਅਤੇ ਪੁਰਾਣੀਆਂ ਕੀਮਤਾਂ ਵਿਚ ਪਰਵੇਸ਼ਣ ਦੀ ਆਗਿਆ ਪਰਦਾਨ ਕਰਦੀ ਹੈ। ਕਲਾ ਦੀ ਸੁਚੱਜੀ ਪਰਖ ਤਾਂ ਹੀ ਹੋ ਸਕਦੀ ਹੈ ਜੇਕਰ ਸਮਾਲੋਚਨਾ ਦੀ ਹੋਂਦ ਨੂੰ ਵਿਕਸਿਤ ਕੀਤਾ ਗਇਆ ਹੋਵੇ। ਇਸ ਦੇ ਵਿਪਰੀਤ ਜੇ ਕਰ ਆਲੋਚਨਾ ਲਈ ਸਹਿਣ-ਸ਼ਕਤੀ, ਆਦਿਰਿਆਉਣ ਦੀ ਕਾਂ ਖਾ ਨਾ ਹੋਵੇ ਤਾਂ ਸਾਹਿਤ ਦੀ ਉਤਪਤੀ ਛਿੱਕੇ ਟੰਗੀ ਜਾਂਦੀ ਹੈ। ਆਲੋਚਨਾ ਸਾਹਿਤਕ ਪੱਡੇ ਦਾ ਉਪਰੇਸ਼ਨ ਕਰਦੀ ਹੈ ਅਤੇ ਠੀਕ ਅਠੀਕ ਦੀ ਪਛਾਣ ਕਰਨ ਵਿਚ ਸਹਾਇਕ ਸਿੱਧ ਹੁੰਦੀ ਹੈ। ਇਸ ਦੇ ਸਹਿਯੋਗ ਨਾਲ ਸਾਹਿਤ ਵਿਚ ਸੁਚੱਜਤਾ, ਮੌਲਿਕਤਾ ਅਤੇ ਨਵੇਂ ਆਸ਼ਿਆਂ ਦੇ ਪਰਵੇਸ਼ ਦੀ ਸੰਭਾਵਨਾ ਪਰਤੱਖ ਹੋ ਜਾਂਦੀ ਹੈ ( ਆਲੋਚਨਾ ਇਕ ਅਜਿਹੀ ਕਸਵੱਟੀ ਹੈ ਜਿਸ ਤੋਂ ਬਤ ਜਾਤਾਂ-ਸਨਾ ਪਰਖਿਆ ਜਾਂਦਾ ਹੈ। ਸੋਨੇ ਤੇ ਰੱਪੇ ਦੇ ਮਾਸ ਨੂੰ ਜਿਵੇਂ ਧਰੀ ਪਰਖਣ ਤੋਂ ਹੁੱਤ ਨਹੀਂ ਕਰਦੀ ਇਸੇ ਤਰ੍ਹਾਂ ਆਲੋਚਨਾਤਮਕ ਸਾਹਿਤਕ ੨੪