ਪੰਨਾ:Alochana Magazine July 1960.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਸਫਲ ਆਲੋਚਕ ਦਾ ਧਿਆਨ ਵਿਸ਼ਾਲ, ਵਿਸ਼ੇਸ਼ ਕਰਕੇ ਉਸੇ ਵਿਸ਼ਯ ਸੰਬੰਧੀ ਜਿਸ ਉਤੇ ਕਿ ਉਸ ਦੀ ਆਲੋਚਨਾਤਮਕ ਰੁਚੀ ਹੋਵੇ, ਹੋਣਾ ਚਾਹੀਦਾ ਹੈ । ਆਲੋਚਕ ਦਾ ਸੁਭਾ ਸੁਸ਼ੀਲ ਸ਼ਾਂਤੀ-ਮਈ, ਬੁਧੀ ਤੀਖਣ, ਸੱਚ ਤੇ ਕੱਚ ਦੀ ਪਛਾਣ ਕਰਨ ਦੀ ਚੇਤੰਨਤਾਮਈ ਅਵਸਥਾ, ਜੀਵਨ ਦੇ ਹਰ ਪੱਖ ਬਾਰੇ ਆਮ ਡੂੰਘ ਅਧਿਐਨ, ਸਿਧਾਂਤਕ ਅਧਿਐਨ ਦਾ ਮਾਹਿਰ, ਕੋਮਲ ਤੋਂ ਕੋਮਲ ਭੇਦਾਂ ਜਾਂ ਸੂਖਮ ਤੋਂ ਸੂਖਮ ਵਿਚਾਰਾਂ ਨੂੰ ਵਾਚਣ ਦੀ ਤੀਖਣ ਬੁਧੀ ਹੋਣੀ ਚਾਹੀਦੀ ਹੈ । ਜਿਸ ਸੋਚ-ਪੱਧਰ ਜਾਂ ਜਿਸ ਦਿਸ਼ਟੀਕੋਣ ਨੂੰ ਸਾਹਮਣੇ ਰਖ ਕੇ ਲੇਖਕ ਨੇ ਕਿਸੇ ਕਿਰਤ ਦੀ ਸਿਰਜਨਾ ਕੀਤੀ ਹੋਵੇ, ਉਸੇ ਸੋਚ-ਪੱਧਰ ਤੇ ਅਤੇ ਉਸੇ ਅਵਸਥਾ ਵਿਚ ਬਹਿ ਕੇ ਆਲੋਚਕ ਨੂੰ ਉਸ ਕ੍ਰਿਤ ਦਾ ਮੁਲ ਪਾਉਣਾ ਚਾਹੀਦਾ ਹੈ । ਇਹ ਸੱਚ ਹੈ ਕਿ It is easy to criticise another than to appreciate him. ਇਹ ਆਮ ਵੇਖਿਆ ਗਇਆ ਹੈ ਕਿ ਪੰਜਾਬੀ ਸਾਹਿਤ ਦੇ ਆਲੋਚਕ ਕੇਵਲ ਦੋਸ਼ ਲੱਭਣ ਵਿਚ ਹੀ ਤਾਕ ਹਨ । ਅਜਿਹੀ ਪੱਖਪਾਤੀ ਆਲੋਚਨਾ ਜਿਥੇ ਲੇਖਕ ਦੇ ਮਨ ਨੂੰ ਉਦਵਿਗਨ ਕਰਦੀ ਹੈ, ਉਥੇ ਸਾਹਿਤ ਦੀ ਪੁੰਗਰਦੀ ਵੇਲ ਤੇ ਕੁਹਾੜੀ ਵਾਲਾ ਕੰਮ ਵੀ ਕਰਦੀ ਹੈ । ਭਾਵ ਸਾਹਿਤ ਸਿਰਜਨਾ ਵੀ ਸ਼ਿਥਿਲ ਹੋਣੀ ਆਰੰਭ ਹੋ ਜਾਂਦੀ ਹੈ, ਉਥੇ ਆਲੋਚਕਾਂ ਦੀ ਅੱਖ ਤੇ ਪੱਖਪਾਤੀ ਐਨਕ ਚੜ ਗਈ ਜਾਪਣ ਲਗ ਪੈਂਦੀ ਹੈ । ਆਲੋਚਨਾ ਸਭ ਤੋਂ ਕਠਿਨ ਕਲਾ ਹੈ । ਜਣਾ ਖਣਾ ਆਲੋਚਕ ਨਹੀਂ ਬਣ ਸਕਦਾ, ਜਿਵੇਂ ਹਰ ਪਬਰ ਸੋਨ-ਕਸਵੱਟੀ ਨਹੀਂ ਬਣ ਸਕਦਾ | ਸਮਾਲੋਚਕ ਦਾ ਗਿਆਨ ਤੇ ਬੌਧਿਕ ਖੇਤਰ ਲੇਖਕ ਤੋਂ ਕਿਤੇ ਵਧ ਉੱਨਤ ਹੋਣਾ ਚਾਹੀਦਾ ਹੈ । ਜਿਹੜਾ ਸਮਾਲੋਚਕ ਜਨ-ਜੀਵਨ ਸਾਹਿਤ ਦੀਆਂ ਸ਼ਾਸਤਰੀਯ ਮਾਨਿਅਤਾਵਾਂ, ਸੰਸਾਰ ਦੀਆਂ ਸਰੇਸ਼ਟਤਮ ਸਾਹਿਤਕ ਰਚਨਾਵਾਂ ਅਤੇ ਮਨੁਖੀ ਸੁਭਾ ਅਤੇ ਮਾਨਵ ਜੀਵਨ ਦੀਆਂ ਜਟਿਲਤਾਵਾਂ ਤੋਂ ਪਰਿਚਿਤ ਨਹੀਂ, ਉਹ ਕਿਸੇ ਰਚਨਾ ਦੇ ਮਰਮ ਨੂੰ ਕਿਸ ਤਰ੍ਹਾਂ ਜਾਣ ਸਕਦਾ ਜਾਂ ਪਛਾਣ ਸਕਦਾ ਹੈ ਅਤੇ ਕਿਸ ਤਰ੍ਹਾਂ ਪ੍ਰਭਾਵਸ਼ਾਲੀ ਢੰਗ ਨਾਲ ਉਸ ਨੂੰ ਵਿਅਕਤ ਕਰ ਸਕਦਾ ਹੈ ? ਪਰਿਣਾਮ ਵਜੋਂ ਐਸੇ ਆਲੋਚਕਾਂ ਦੀ ਆਲੋਚਨਾ ਪੱਖਪਾਤੀ, ਹਲਕੀ, ਸ਼ਿਥਿਲ ਤੇ ਇਕ ਅੰਗੀ ਹੁੰਦੀ ਹੈ । | ਸਮਾਲੋਚਕ ਵਿਚ ਦੂਜਾ ਗੁਣ ਸੁਹਿਰਦਤਾ ਦਾ ਹੈ । ਆਲੋਚਕ ਨੂੰ ਅਤਿ ਸਹਾਨਭੂਤੀ ਸਹਿਤ ਕਿਸੇ ਲੇਖਕ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਦੀ ਰੁਚੀ ਰਖਣੀ ਚਾਹੀਦੀ ਹੈ । ਆਲੋਚਕ ਇਹਨੂੰ ਕਦੇ ਨਹੀਂ ਭੁਲਣਾ ਚਾਹੀਦਾ ਕਿ ਹਰ ਲੇਖਕ ਦਾ ਦ੍ਰਿਸ਼ਟੀਕੋਣ ਦੂਜੇ ਨਾਲੋਂ ਵਖਰਾ ਹੋ ਸਕਦਾ ਹੈ । ਸਹੀ ਅਰਥਾਂ ਵਿਚ ਸੰਸਾਰ ਮਤ-ਭੇਦਤਾ ਤੇ ਹੀ ਅਧਾਰਿਤ ਹੈ । Every man is fhe +hief of his own art. ਇਸ ਲਈ ਹਰ ਸਾਹਿਤਕਾਰ ਦੀ ਸ਼ੈਲੀ, ੨੬