ਪੰਨਾ:Alochana Magazine July 1960.pdf/29

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਵਿਚਾਰਧਾਰਾ ਅਤੇ ਦ੍ਰਿਸ਼ਟੀਕੋਣ ਕਿਸੇ ਚੀਜ਼ ਨੂੰ ਤਕਣ, ਪਰਖਣ ਤੇ ਘੋਖਣ ਦਾ ਤਰੀਕਾ ਵਖਰਾ ਹੁੰਦਾ ਹੈ । ਸੋ ਆਲੋਚਕ ਨੂੰ ਸੁਹਿਰਦਤਾ-ਸਹਿਤ ਹਰ ਸਾਹਿਤਾਂਗ ਤੇ ਵਿਚਾਰ ਕਰਨੀ ਉਚਿਤ ਹੋਵੇਗੀ । ਆਲੋਚਕ ਦਾ ਕੰਮ ਮਾਰਮਿਕ ਭੇਦਾਂ ਨੂੰ ਉਜਾਗਰ ਕਰਨ ਦਾ ਹੈ, ਨਾ ਕਿ ਉਸ ਨੂੰ ਹੋਰ ਪੇਚੀਚਾ ਬਣਾਉਣਾ । ਇਹ ਇਕ ਵਿਚੋਲਾ ਹੈ । ਵਿਚੇਲਾ ਦੋਹਾਂ ਪਾਸਿਆਂ ਨੂੰ ਆਪਣੀ ਬੌਧਕਤਾ ਸਦਕੇ ਕਿਸੇ ਆਸ਼ੇ ਦੀ ਪੂਰਤੀ ਲਈ ਉਨ੍ਹਾਂ ਨੂੰ ਸਮਝਦਾ, ਸਮਝਾਂਦਾ, ਮਨਾਂਦਾ ਅਤੇ ਨਿਰੀਖਣ ਕਰਦਾ ਹੈ । ਆਲੋਚਕ ਨੂੰ ਉਹ ਗੁਝੇ ਭੇਦ ਸਾਕਾਰ ਕਰਨੇ ਚਾਹੀਦੇ ਹਨ ਜਿਸ ਨੂੰ ਲੇਖਕ ਸਪਸ਼ਟ ਨਹੀਂ ਕਰ ਸਕਿਆ ਅਤੇ ਜਿਹੜੇ ਜਨ-ਸਾਧਾਰਣ ਸਮਝਾਉਣੀ ਵਿਚ ਸਹਾਇਕ ਸਾਬਤ ਹੋਣ । ਜਿਥੇ ਆਲੋਚਕ ਵਿਸ਼ਯ ਦੇ ਪ੍ਰਵਾਉ ਨਾਲ ਅਸਹਮਤ ਵੀ ਹੋਵੇ, ਉਥੇ ਵੀ ਉਸ ਨੂੰ ਲੇਖਕ ਦੇ ਦ੍ਰਿਸ਼ਟੀਕੋਣ ਨੂੰ ਅਤਿਅੰਤ ਉਦਾਰਤਾ ਪੂਰਬਕ ਸਮਝਣ-ਸਮਝਾਉਣ ਦੀ ਚੇਸ਼ਟਾ ਕਰਨੀ ਚਾਹੀਦੀ ਹੈ । ਜੇ ਕਰ ਕਿਧਰੇ ਉਸ ਨੂੰ ਲੇਖਕ ਦੀ ਲਿਖਤ ਵਿਚ ਅਪੂਰਣਤਾ ਦਿਸ ਆਵੇ ਤਾਂ ਵੀ ਉਸ ਨੂੰ ਆਪਣੀ ਵਿਵੇਚਨ-ਸੰਯਮ ਸਹਿਤ ਅਤੇ ਵਿਗਿਆਨਕ ਢੰਗ ਨਾਲ ਪੇਸ਼ ਕਰਨਾ ਚਾਹੀਦਾ ਹੈ । ਜਿਸ ਨਾਲ ਪਾਠਕ ਅਤੇ ਲੇਖਕ ਦੀ ਸਾਂਝ ਵਧ ਜਾਵੇ ਅਜਿਹਾ ਆਲੋਚਕ ਸੁਹਿਰਦਤਾ ਸਹਿਤ ਜਨਤਾ ਤੇ ਲੇਖਕਾਂ ਦੇ ਵਿਚਾਰ-ਵਟਾਂਦਰੇ ਨੂੰ ਦਿਸ਼ਮਾਨਦਾ ਹੈ । ਨਿਰਪੱਖ ਹੋਣਾ ਹਰ ਆਲੋਚਕ ਦਾ ਪਹਿਲਾ ਕਰਮ ਹੋਣਾ ਚਾਹੀਦਾ ਹੈ । ਨਿਰਪੱਖਤਾ ਤੋਂ ਭਾਵ ਵਿਅਕਤੀਗਤ ਅਰੋਧ ਹੈ । ਅਸਲ ਤੇ ਸਹੀ ਅਰਥਾਂ ਵਿਚ ਨਿਰਪੱਖ ਸਮਾਲੋਚਕ ਤਾਂ ਇਕ ਤੋਲਾ ਹੈ, ਇਕ ਤਕੜੀ ਤੋਲਣ ਵਾਲਾ । ਨਿਆਇ ਤੇ ਜੁਗਤੀ ਦੀ ਤਕੜੀ ਨਾਲ ਉਸ ਨੇ ਕਿਸੇ ਸਾਹਿਤਕ ਕਿਰਤ ਨੂੰ ਤੋਲਣਾ ਹੈ ਨਾ ਕਿ ਗਾਹਕ (ਪਾਠਕ) ਤੇ ਨਾ ਆ ਏ (ਸਾਹਿਤਕਾਰ) ਦਾ ਉਹ ਪੱਖੀ ਹੈ । ਜੇ ਉਹ ਨੂੰਗਾ ਮਾਰਦਾ ਹੈ, ਗਾਹਕ ਜਾਂ ਆੜ੍ਹਤੀ ਦਾ ਪੱਖ ਪੂਰਦਾ ਹੈ ਤਾਂ ਉਹ ਨੇਕਨੀਤ ਵਾਲਾ ਸਮਾਲੋਚਕ ਨਹੀਂ | ਸਮਾਲੋਚਕ ਨੇ ਤਾਂ ਕੌਡੀਆਂ ਤੇ ਹੀਰਿਆਂ ਦੇ ਢੇਰ ਵਿਚੋਂ ਕੌਡੀਆਂ ਤੇ ਹੀਰੇ ਪਰਖਣੇ ਨੇ । ਉਸ ਨੇ ਭਿੰਨ ਭਿੰਨ ਪਰਕਾਰ ਦੇ ਫਲਾਂ ਦਾ ਸੁਆਦ ਚਖ ਕੇ ਪਾਠਕਾਂ ਨੂੰ ਸੁਚੇਤਤਾ ਸਹਿਤ ਉਸ ਦੇ ਸੁਆਦ ਸਬੰਧੀ ਤਮੀਜ਼ , ਕਰਵਾਉਣੀ ਹੈ । ਮੋਲਟਨ ਨੇ ਸ਼ੈਕਸਪੀਅਰ ਦੇ ਨਾਟਕਾਂ ਦੀ ਆਲੋਚਨਾ ਕਰਦੇ ਹੋਏ ਮੈਕਾਲੇ ਦੇ ਆਲੋਚਨਾ ਸਿਧਾਂਤ ਨੂੰ ਇਉਂ ਪ੍ਰਗਟਾਇਆ ਹੈ : Macaulay...... Compares his office of reviewer to that of a kingat-arms versed in the laws of literany procedure marshalling others to the exact seets to which they are entitled. ਵਿਆਖਿਆਤਮਕ ਆਲੋਚਨਾ ਦੀ ਲੀਹ ਮੋਲਟਨ ਨੇ ਪਾਈ । ੨੭