ਪੰਨਾ:Alochana Magazine July 1960.pdf/34

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਦੇ ਜਨਕ ਮੰਨੇ ਜਾਂਦੇ ਹਨ । ਇਹ ਨਵੇਂ ਸਾਹਿਤਕਾਰਾਂ ਨੂੰ ਅਗਵਾਈ ਨਹੀਂ ਦੇ ਸਕਦੀ ਅਤੇ ਨਾ ਹੀ ਸਚਾਈ ਪ੍ਰਗਟਾਉਣ ਵਿਚ ਸੇਸ਼ਟ ਸਿਧ ਹੋ ਸਕਦੀ ਹੈ ਪਰੰਤੂ ਭੁਲੇਖੇ ਪਾਉਣ ਵਿਚ ਸਹਾਇਕ ਜ਼ਰੂਰ ਹੋ ਸਕਦੀ ਹੈ । ੪. ਨਿਰਣਯਾਤਮਕ ਸਮਾਲੋਚਨਾ (Judicial Criticism) :- ਇਸ ਨੂੰ ਸ਼ਾਸਤਰੀਯ ਆਲੋਚਨਾ ਵੀ ਕਹਿਆ ਜਾਂਦਾ ਹੈ ਕਿਉਂਕਿ ਆਲੋਚਕ ਇਸ ਵਿਚ ਸਿਧਾਂਤਕ ਨਿਆਇਧੀਸ਼ (judge) ਦੇ ਸਮਾਨ ਹੁੰਦਾ ਹੈ ਅਤੇ ਉਹ ਇਕ ਨਿਸ਼ਚਿਤ ਮਾਪ-ਦੰਡ ਦੇ ਆਧਾਰ ਤੇ ਆਪਣਾ ਨਿਰਣਯ ਪੇਸ਼ ਕਰਦਾ ਹੈ । ਐਸੇ ਆਲੋਚਕ ਸ਼ਾਸਤਰੀਯ ਨੇਮਾਂ ਨੂੰ ਸਾਹਮਣੇ ਰਖਦੇ ਹੋਏ ਕਲਾਕਾਰ ਦੀ ਪ੍ਰਤਿਭਾ ਦਾ ਝਲਕਾਰਾ ਪੇਸ਼ ਕਰਦੇ ਹਨ। ਇਹੋ ਕਾਰਣ ਹੈ ਕਿ ਇਸ ਕਿਸਮ ਦੇ ਆਲੋਚਕ ਦਾ ਵਿਸ਼ੇਸ਼ ਵਿਦਵਾਨ ਹੋਣਾ ਜ਼ਰੂਰੀ ਹੈ । ਪੰਜਾਬੀ ਦੇ ਇਕ ਆਲੋਚਕ : ਸੰਤ ਸਿੰਘ ਸੇਖੋਂ ਦਾ ਕਹਿਣਾ ਹੈ ਕਿ “ਆਲੰਚਕ ਨੂੰ ਵਕੀਲ ਬਣਨਾ ਚਾਹੀਦਾ ਹੈ ਜੱਜ ਨਹੀਂ ਕੁਝ ਸਭਾਵਕਤਾ ਵਿਚ ਗਸਿਆ ਜਾਪਦਾ ਹੈ । ਸਮਾਲੋਚਕ ਦਾ ਕੰਮ ਕਿਸੇ ਕਿਰਤ ਜਾ ਰਚਨਾ ਨੂੰ ਵੇਖ ਕੇ, ਘੋਖ ਕੇ ਅਤੇ ਨਿਰਣਯ ਕਰ ਕੇ ਨਿਆਂ ਕਰਨਾ ਹੁੰਦਾ ਹੈ, ਕੇਵਲ ਬਹਿਸ ਕਰਨਾ ਨਹੀਂ । ਆਲੋਚਕ ਪਾਠਕਾਂ ਦਾ ਤਿਨਿਸ਼ ਹੈ, ਇਸ ਲਈ ਕਿਸੇ ਰਚਨਾ ਤੇ ਫੈਸਲਾ ਦੇਣਾ ਵੀ ਇਸ ਦਾ ਕਰਤੱਵ ਹੈ । ਇਨਸਾਫ਼ ਦੀ ਤਕੜੀ ਫੜ ਕੇ ਨਿਆਂ ਸਬੰਧੀ ਠੰਗਾ ਮਾਰਨਾ ਉਚੇਚੇ ਸੰਤੁਲਨ ਨਾਲ ਨਿਆਗਮਨੀ ਕਰਨਾ ਹੈ ਤਲਤ ਨਿਆਇ ਸਮੀਖਿਆ ਵਿਚ ਅਵੱਸ਼ਕ ਹੈ । ਅਰਸਤੂ ਦੇ ਨਾਟਕ ਅਤੇ ਕਵਿਤਾ ਸੰਬੰਧੀ poetics ਵਿਚ ਬਣਾਏ ਹੋਏ ਨੀਯਮ ਦੀ ਰੱਬੀ ਬਾਣੀ ਦੀ ਤਰ੍ਹਾਂ ਚਲਾਏ ਜਾਂਦੇ ਰਹੇ ਹਨ ! ਪਰ ਕਿਉਂਕਿ ਸਿਧਾਂਤ ਸਮੇਂ ਦੇ ਗੇੜ ਨਾਲ ਪਰਿਵਰਤਿਤ ਹੋ ਜਾਂਦੇ ਹਨ ਇਸ ਲਈ Judicial Criticism ਦੀ ਮਹੱਤਤਾ ਵਿਚ ਵੀ ਪਰਿਵਰਤਨ ਆਉਣਾ ਕੁਦਰਤੀ ਹੈ । ਜਿਵੇਂ ਜੇਕਰ ਸ਼ੇਕਸਪੀਅਰ ਦੇ ਨਾਟਕਾਂ ਨੂੰ three unities ਦੇ ਆਧਾਰ ਤੇ ਪਰਖੀਏ ਜਾਂ ਰਾਜ ਪ੍ਰਬੋਧ ਚੰਦ ਨਾਟਕ ਜਾਂ ਬਿਚਿਤਰ ਨਾਟਕ ਨੂੰ ਪਰਖੀਏ ਤਾਂ ਆਧੁਨਿਕ ਨਾਟਕਾਲੋਚਨਾ ਦੇ ਸਿਧਾਂਤਾਂ ਅਨੁਕੂਲ ਇਸ ਦਾ ਮੁਲ ਅਸੀਂ ਲੋੜੀਂਦਾ ਨਹੀਂ ਪਾ ਸਕਦੇ ਅਤੇ ਇਸ ਤਰਾਂ ਨਿਆਂ ਨਹੀਂ ਹੁੰਦਾ | ਭਰਤ ਮੁਨੀ ਦੇ ਬਣਾਏ ਹੋਏ ਨਾਟ-ਸਿਧਾਂਤ ਅਜ ਕਲ ਬਹੁਤੇ ਨਹੀਂ ਸਨਮਾਨੇ ਜਾਂਦੇ । ਉਨ੍ਹਾਂ ਦਾ ਮੁਲ ਉਨ੍ਹਾਂ ਦੇ ਸਮੇਂ ਵਿਚ ਹੁਣ ਨਾਲੋਂ ਕਿਤੇ ਅਧਿਕ ਸੀ । ਵਾਸਤਵ ਵਿਚ ਜੇਕਰ ਅਜੋਕੇ ਸਾਮਾਜਿਕ ਸਾਹਿਤ ਦੇ ਅਜੋਕੇ ਸਿਧਾਂਤਾਂ ਅਨੁਕੂਲ Judicial Criticism ਕੀਤਾ ਜਾਵੇ ਤਾਂ ਸ਼ਾਇਦ ਇਹ ਚੰਗੀ ਗੱਲ ਹੋਵੇ । ੫. ਤੁਲਨਾਤਮਕ ਸਮਾਲੋਚਨਾ (Camparative Criticism) : ਅਜਿਹੀ ਸਮਾਲੋਚਨਾ ਪ੍ਰਣਾਲੀ ਵਿਚ ਆਲੋਚਕ ਦੋ ਭਿੰਨ ਭਿੰਨ ਪ੍ਰਕਾਰ ਦੇ ਕਲਾਕਾਰਾ ਦੀਆਂ ਕ੍ਰਿਤਾਂ ਤੁਲਨਾਤਮਕ ਦ੍ਰਿਸ਼ਟੀਕੋਣ ਤੋਂ ਘੋਖਦਾ ਹੈ, ਜਿਵੇਂ ਭਾਈ ਵੀਰ ਸਿੰਘ ੩੨