ਪੰਨਾ:Alochana Magazine July 1960.pdf/35

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਦੀ ਅਧਿਆਤਮਕ ਰੁਚੀ ਅਤੇ ਲਾਲ ਸਿੰਘ ਕਮਲਾ ਅਕਾਲੀ ਜਾਂ .ਬਾਵਾ ਬਲਵੰਤ ਦੀ ਅਧਿਆਤਮਕ ਰੁਚੀ ਦੀ ਤੁਲਨਾ ਕੀਤੀ ਜਾਵੇ । ਇਸ ਪ੍ਰਣਾਲੀ ਦਾ ਆਲੋਚਕ ਦੋਹਾਂ ਲਿਖਾਰੀਆਂ ਦੀਆਂ ਰਚਨਾਵਾਂ ਨੂੰ ਗੰਭੀਰਤਾ ਪੂਰਵਕ ਪੜ੍ਹਦਾ ਅਤੇ ਸਿਧਾਂਤਕ ਦ੍ਰਿਸ਼ਟੀ ਤੋਂ ਪਰਖਦਾ ਹੈ ਅਤੇ ਫੇਰ ਉਨਾਂ ਵਿਚਲੇ ਗੁਣਾਂ-ਦੋਸ਼ਾਂ ਦੀ ਤੁਲਨਾ ਕਰਦਾ ਹੈ । ਅਜਿਹੀ ਆਲੋਚਨਾ ਵਿਚ ਪੱਖਪਾਤਾਂ ਦੀ ਸੰਭਾਵਨਾ ਸੰਭਵ ਹੋ ਜਾਂਦੀ ਹੈ । ਹੁਣ ਤਕ ਕਈ ਅਜਿਹੇ ਛਪ ਚੁਕੇ ਨਿਬੰਧ ਹੱਦ ਵਿਚ ਆ ਚੁਕੇ ਹਨ, ਸ: ਗੁਰਬਖਸ਼ ਸਿੰਘ ਪ੍ਰੀਤਲੜੀ ਅਤੇ ਪ੍ਰਿੰਸੀਪਲ ਤੇਜਾ ਸਿੰਘ ਦੀ ਵਾਰਤਕ ਕਲਾ ਦਾ ਟਾਕਰਾ ਆਦਿ । ਪਹਿਲੀ ਗੱਲ ਤਾਂ ਇਹ ਹੈ ਕਿ ਦੁਹਾਂ ਦੇ ਵਿਸ਼ਯ ਵੱਖ ਵੱਖ ਹਨ ਅਤੇ ਕਿਸੇ ਕੀਮਤ ਤੇ ਵੀ ਤੁਲਨਾਏ ਨਹੀਂ ਜਾ ਸਕਦੇ, ਹਾਂ ਤਾਂ ਤੋਲੇ ਜਾ ਸਕਦੇ ਸਨ, ਜੇਕਰ ਦੋਹਾਂ ਦੇ ਵਿਚਾਰ ਇਕੋ ਕਿਸਮ ਦੀ ਵਾਰਤਕ ਵਿਚ ਲਿਖੇ ਹੋਏ ਹੁੰਦੇ । ਸ: ਗੁਰਬਖਸ਼ ਸਿੰਘ ਦਾ ਵਿਚਾਰ-ਧਰਾ ਸਦਾ ਪੀਤ ਰਹਿਆ ਹੈ ਅਤੇ ਪੀਤ ਦੇ ਸੋਹਲੇ ਗਾਉਣੇ ਉਸ ਦਾ ਜੀਵਨ ਸਿਧਾਂਤ ਹੈ ਅਤੇ ਇਸ ਦੇ ਮੁਕਾਬਲੇ ਤੇ ਤੇਜਾ ਸਿੰਘ ਦਾ ਦ੍ਰਿਸ਼ਟੀਕੋਣ ਅਤੇ ਵਿਸ਼ਯ ਵਸਤੂ ਸਦਾ ਹੀ ਸਾਹਿਤਕ ਰਹਿਆ ਹੈ, ਸੋਚਣ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੋਹਾਂ ਦੀਆਂ ਰਚਨਾਵਾਂ ਦੀ ਤੁਲਨਾ ਹੋ ਵੀ ਸਕਦੀ ਹੈ ਜਾ ਕਿ ਨਹੀਂ । ਤੁਲਨਾ ਤਾਂ ਹੋ ਸਕਦੀ ਸੀ ਜੇਕਰ ਦੋਹਾਂ ਦੇ ਵਿਸ਼ਯ ਵਸਤੂ ਜਾਂ ਵਾਰਤਕ ਰੂਪ ਇਕੋ ਜਿਹੇ ਹੁੰਦੇ । ਸਾਹਿੱਤ ਇਕ ਸਮੁੰਦਰ ਹੈ ਅਤੇ ਪਿਆਰ ਉਸ ਵਿਚ ਪੈਣ ਵਾਲੀ ਇਕ ਨਦੀ ! ਸਾਗਰ ਤੇ ਨਦੀ ਦੀ ਕੀ ਤੁਲਨਾ ਕੀਤੀ ਜਾ ਸਕਦੀ ਹੈ ? ਹਿੰਦੀ ਸਾਹਿਤ ਵਿਚ ਵੀ ਸਮਾਲੋਚਨ-ਖੇਤਰ ਵਿਚ ਡਾ: ਸ਼ਾਮ ਸੁੰਦਰ ਦਾਸ ਦੀ ਸੁਰ ਅਤੇ ਤੁਲਸੀ ਦੀ ਆਲੋਚਨਾ ਇਸੇ ਪ੍ਰਕਾਰ ਦੀ ਹੈ । ੬. ਮਨੋਵਿਗਿਆਨਕ ਆਲੋਚਨਾ (Psychological Criticism) : ਇਸ ਧਾਰਾ ਦਾ ਅਰੰਭ ਪੱਛਮ ਵਿਚ ਫਰਾਇਡ ਮਨੋਵਿਗਿਆਨੀ ਦੇ ਸਿਧਾਂਤਾਂ ਦੀ ਛਤਰ ਛਾਇਆ ਹੇਠ ਹੋਇਆ । ਮਨੋ-ਵਿਸ਼ਲੇਸ਼ਣ ਇਨ੍ਹਾਂ ਮਨੋਵਿਗਿਆਨੀਆਂ ਫਰਾਇਡ, ਐਡਲਰ, ਵੁਡਵਰਥ ਅਤੇ ਗੈਰਿਟ ਦਾਰਾ ਨਵੇਂ ਸਾਹਿਤ ਸਿਧਾਂਤਾਂ ਤੇ ਨਵੀਆਂ ਆਲੋਚਨਾਤਮਕ ਪ੍ਰਣਾਲੀਆਂ ਦਾ ਜਨਮ ਹੋਇਆ । ਫਰਾਇਡ ਦੇ ਕਥਨ ਅਨੁਸਾਰ “ਕਲਾ ਜਾਂ ਸਾਹਿਤ ਮਨੁਖ ਦੀ ਅਸੰਤੁਸ਼ਟ ਕਾਮਵਾਸਨਾ ਦੀ ਸੰਤੁਸ਼ਟੀ ਦਾ ਸਾਧਨ ਹੈ । ਇਸ ਅਲੋਚਨਾ ਵਿਚ ਕਿਸੇ ਕਵੀ ਜਾਂ ਕਲਾਕਾਰ ਦੇ ਅੰਤਰਤਮ ਦਾ ਵਿਸਲੇਸ਼ਣ ਕੀਤਾ ਗਇਆ ਹੁੰਦਾ ਹੈ ਅਤੇ ਇਹ ਵੇਖਿਆ ਜਾਂਦਾ ਹੈ ਕਿ ਇਸ ਪ੍ਰਕਾਰ ਦੀ ਰਚਨਾ ਲਈ ਉਸੇ ਨੂੰ ਪ੍ਰੇਰਤ ਕਰਨ ਲਈ ਮੂਲਭੂਤ-ਮੁਨੋਤੀਆਂ ਕਿਹੜੀਆਂ ਹਨ । ਇਸ ਦੇ ਨਾਲ ਨਾਲ ਉਨ੍ਹਾਂ ਹਮ ਪਰਿਸਥਿਤੀਆਂ ਨੂੰ ਦੇਖਿਆ ਜਾਂਦਾ ਹੈ ਜੋ ਕਿ ਉਨ੍ਹਾਂ ਮਨੋਵਿਤੀਆਂ ਦੀ ਉਤਪਤੀ ਦਾ ਕਾਰਣ ਹੁੰਦੀਆਂ ਹਨ । ਅਜ ਕਲ ਅਜਿਹੀ ਆਲੋਚਨਾ ਨੂੰ ਵੀ ਸਨਮਾਨਿਆ ਜਾਂਦਾ ਹੈ । ਇਸ ਧਾਰਨਾ ੨੩