ਪੰਨਾ:Alochana Magazine July 1960.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਧਾਰ ਤੇ ਕਿਸੇ ਆਲੋਚਨਾ ਦੀ ਕੀਮਤ ਪਾਈ ਜਾਂਦੀ ਹੈ । ਯਥਾਰਥਵਾਰੀ ਆਲੋਚਨਾ ਸਾਹਿਤ ਦੀ ਵਸਤੂ ਤੇ ਰੂਪ ਦੋਹਾਂ ਤੇ ਟੀਕਾ ਟਿੱਪਣੀ ਕਰਦੀ ਹੈ ਤੇ ਮਹਾਨਤਾ ਦਰਸਾਉਂਦੀ ਹੈ । ਮਹਾਨ ਵਸਤੂ ਮਹਾਨ ਕਲਾ ਪੈਦਾ ਕਰਦੀ ਹੈ ਜਾਂ ਮਹਾਨ ਕਲਾ ਵਿਸ਼ਯ ਦੀ ਮਹਾਨਤਾ ਨੂੰ ਵੀ ਚਾਰ ਚੰਦ ਲਾ ਜਾਂਦੀ ਹੈ । ਮਹਾਨ ਕਲਾ ਮਹਾਨ ਸਾਹਿਤ ਵੀ ਉਪਜਾਉਂਦੀ ਹੈ । ਯਥਾਰਥਵਾਦੀ ਆਲੋਚਨਾ ਵਾਸਤਵ ਵਿਚ ਤਾਂ ਉਤਮ ਹੈ ਪਰੰਤੂ ਸਾਹਿਤਕਾਰਾਂ ਵਿਚ ਯਥਾਰਥਵਾਦੀ ਆਲੋਚਨਾ ਸਹਿਣ ਦਾ ਮਾਦਾ ਹੈ । ਪੰਜਾਬੀ ਸਾਹਿਤ ਵਿਚ ਯਪਾਰਥਵਾਦੀ ਆਲੋਚਨਾ ਦੀ ਘਾਟ ਹੈ ਪਰੰਤੂ ਹਿੰਦੀ ਸਾਹਿਤ ਵਿਚ ਪ੍ਰਚਲਿਤ ਜ਼ਰੂਰ ਹੈ । ਪ੍ਰਤਿਵਾਦੀ ਆਲੋਚਨਾ ਜੇ ਕਰ ਯਥਾਰਥਵਾਦ ਉਪਰ ਆਸਰਿਤ ਹੋ ਜਾਵੇ, ਨਿਆਇ ਤੇ ਅਪੱਖ-ਪਾਤਤਾ ਨਾਲ ਜੋਟੀ ਪਾ ਲਵੇ, ਸਮੇਂ ਅਨੁਕੂਲ ਪ੍ਰਚਲਿਤ ਸਿਧਾਂਤਾਂ ਦੀ ਸੇਵਾ ਪ੍ਰਾਪਤ ਕਰ ਲਵੇ, ਲੇਖਕ ਦੀਆਂ ਡੂੰਘਾਈਆਂ ਤਕ ਅਪੜ ਕੇ ਬਹੁ-ਮੁਲੇ ਸਿਰੇ ਪ੍ਰਾਪਤ ਕਰ ਲਵੇ. ਮਨੋਵਿਗਿਆਨ ਦੀਆਂ ਉੱਚੀਆਂ ਤੇ ਸੁਚੀਆਂ ਕਰਾਮਾਤਾਂ ਦੇ ਜਲਵਿਆਂ ਦੀ ਸ਼ਹ ਹਾਸਿਲ ਕਰ ਲਵੇ ਅਤੇ ਤੁਲਨਾਤਮਕ ਵਿਸ਼ਲੇਸ਼ਣ ਦੇ ਗਲ ਲਗ ਕੇ ਜੇਕਰ ਤੁਰੇ ਤਾਂ ਉੱਚਤਮ ਆਲੋਚਨਾ ਪੈਦਾ ਹੋ ਸਕਦੀ ਹੈ । ਕਿਉਂਕਿ ਉਪਰ ਅੰਕਿਤ ਆਲੋਚਨ-ਪ੍ਰਕਾਰਾਂ ਠੀਕ ਤੇ ਪ੍ਰਮਾਣਿਕ ਸਿਧ ਨਹੀਂ ਹੁੰਦੀਆਂ, ਇਸ ਲਈ ਉਸਾਰੂ ਸਮਾਲੋਚਨਾ : Constructive Criticism) ਪੈਦਾ ਕਰਨ ਲਈ ਸਾਨੂੰ ਸਰਬ-ਸਿਧਾਂਤਕ ਸਮਾਲੋਚਨਾ ਦਾ ਸਹਾਰਾ ਲੈਣਾ ਪਵੇਗਾ, ਨਹੀਂ ਤਾਂ ਅਜੋਕੀ ਸਮਾਲੋਚਨਾ ਵੀ ਢਾਹੁ ਸਮਾਲੋਚਨਾ (Destructive Criticism) ਹੀ ਸਿਧ ਹੋ ਜਾਵੇਗੀ । ਆਲੋਚਕ ਜਿਥੇ ਇਕ ਕਲਾਕਾਰ ਹੈ ਉਥੇ ਇਹ ਇਕ ਵਿਗਿਆਨੀ ਵੀ ਹੈ । ਕਲਾਕਾਰ ਇਸ ਕਰ ਕੇ ਕਿਉਂਕਿ ਇਸ ਨੇ ਸਾਹਿਤਕਾਰਾਂ ਦੀ ਕਲਾ ਨਿਪੁਣਤਾ ਦਾ ਮਲਿਆਂਕਨ, ਆਪਣੀ ਤੇਜ਼ ਬੌਧਤਾ ਤੇ ਚੇਤੰਨਤਾ ਸਦਕੇ ਕਲਾ ਦਾਰਾ ਕਰਨਾ ਹੁੰਦਾ ਹੈ, ਇਸ ਲਈ ਇਹ ਇਕ ਕਲਾਕਾਰ ਵੀ ਹੈ । ਵਿਗਿਆਨੀ ਇਸ ਕਰ ਕੇ ਹੈ ਕਿਉਂਕਿ ਇਸ ਨੂੰ ਨਿਜੀ ਅਨੁਭਵ ਵਿਸ਼ਲੇਸ਼ਣ ਅਤੇ ਨਿਰਣਯ ਸਹਿਤ ਗੁਣਾਂ-ਦੋਸ਼ਾਂ ਨੂੰ ਪਰਖਣਾ ਹੁੰਦਾ ਹੈ । ਪ੍ਰੋ: ਕਰਮਜੀਤ ਦੇ ਕਹਿਣ ਅਨੁਸਾਰ “ਆਲੋਚਕ ਸੂਖਮ ਸੰਸਾਰ ਦਾ ਇਕ ਸਿਆਣਾ ਸਰਜਨ ਜਾਂ ਡਾਕਟਰ ਹੁੰਦਾ ਹੈ ।’ ਸਾਹਿਤਕਾਰ ਸਮਾਜਕ ਬਿਮਾਰੀਆਂ ਲਭਦੇ ਤੇ ਆਪਣੀ ਕਲਾ ਦਾ ਧੁਰਾ ਬਣਾਉਂਦੇ ਹਨ ਜਦ ਕਿ ਡਾਕਟਰ-ਆਲੋਚਕ ਉਨਾਂ ਇਲਾਜਾਂ ਦੀ ਪਰਖ ਕਰਦਾ ਹੈ ਕਿ ਦੁਆਈ (ਹੱਲ) ਠੀਕ ਵੀ ਦਿਤੀ ਹੈ ਜਾਂ ਨਹੀਂ। ਉਦਾਹਰਣ ਵਜੋਂ_ਨਾਨਕ ਸਿੰਘ ਜਿਥੇ ਸਮਾਜਕ ਬੁਰਾਈਆਂ ਜਾਂ ਬੀਮਾਰੀਆਂ ਲਭਣ ਵਿਚ ਤਾਕ ਹੈ, ਓਨਾਂ ਹੱਲ ਦਸਣ ਵਿਚ ਨਹੀਂ।' ਇਹ ਗੱਲ ਕਿਸ ਨੇ ਕਹੀ, ਘੱਖੀ -ਉਤਰ ਮਿਲਦਾ ਹੈ, ਆਲੋਚਕ ਨੇ । ਸੰਗਮ ਵਿਚ ਨਾਨਕ ਸਿੰਘ ਦੇ ਅਣਜੋੜ ਜੋੜੀਆਂ ਦਾ ਜੋੜ ਕਰਵਾਂਦਾ ਹੈ, ਉਸ ਜੋੜ ਦੀ ਪਰਖ ੩੫