ਪੰਨਾ:Alochana Magazine July 1960.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਲੋਚਕ ਨੇ ਕਰਨੀ ਹੁੰਦੀ ਹੈ ਕਿ ਆਇਆ ਇਹ ਜੋੜ ਠੀਕ ਵੀ ਬਣਾਇਆ ਗਇਆ ਹੈ ਜਾ ਕਿ ਸਗੋਂ ਅਗੇ ਨਾਲੋਂ ਵੀ ਅਨਜੋੜ ਬਣਾ ਦਿਤਾ ਹੈ । ਇਹ ਆਲੋਚਕ ਦੇ ਹਥ ਵਿਚ ਹੈ ਜੇ ਚਾਹੇ ਤਾਂ ਉਸ ਨੂੰ ਸਿਧ ਕਰ ਕੇ ਉਚਿਆ ਸਕਦਾ ਹੈ ਜੇ ਚਾਹੇ ਤਾਂ ਜਿੰਦ ਸਕਦਾ ਹੈ । ਪਰ, ਸਮਾਲੋਚਕ ਨੂੰ ਚਾਹੀਦਾ ਇਹ ਹੈ ਕਿ ਉਹ ਜਿਥੇ ਗੁਣ ਹਨ, ਗੁਣ ਦਸੇ, ਔਗਣ ਹੋਣ ਔਗਣ ਦਸੇ, ਵਿਗਿਆਨਕ ਢੰਗ ਨਾਲ । ਜੇਕਰ ਹੋ ਸਕੇ ਤਾਂ । ਆਲੋਚਕ ਸਾਹਿਤਕਾਰ ਦੀ ਕਢੀ ਹੋਈ ਗਲਤੀ ਲਈ ਸੁਝਾਉ ਜਾਂ ਸੋਧ ਪੇਸ਼ ਕਰ ਦੇਵੇ ਤਾਂ ਠੀਕ ਰਹੇਗਾ । | ਵੇਦ-ਵਾਕਾਂ ਅਨੁਸਾਰ ਸਤਿਅ, ਸ਼ਿਵੰ ਅਤੇ ਸੁੰਦਰੀ ਜਿਸ ਰਚਨਾਂ ਜਾਂ ਆਲੋਚਨਾ ਵਿਚ ਹੋਵੇ ਉਹ ਰਚਨਾ ਜਾਂ ਆਲੋਚਨਾ ਮਹਾਨ ਹੁੰਦੀ ਹੈ । ਸਤਿਅ ਤੋਂ ਭਾਵ ਸਚਾਈ ਜਾਂ ਯਥਾਰਥਵਾਦੀ ਸਤਿਅੰ ਸਮੇਂ ਦੀ ਆਵਾਜ਼ ਹੈ, ਭਾਵ ਲੋਕਾਂ ਦੀ ਆਵਾਜ਼ ਸਤਿਆਂ ਵਿਚ ਹੀ ਹੁੰਦੀ ਹੈ । ਸੁੰਦਰ ਤੋਂ ਭਾਵ ਸੁੰਦਰਤਾ, ਅਕਾ-ਰਹਿਤ, ਸੁਹਜ-ਸੁਆਦ ਪੈਦਾ ਕਰਨ ਵਾਲੀ ਜਾਂ ਸੁਹਜ ਸੁਆਦ ਦੇਣ ਵਾਲੀ ਅਤੇ ਮਨਾਂ ਦੀਆਂ ਗੁੰਝਲਾਤਮਕ ਸਮੱਸਿਆਵਾਂ ਦੇ ਹੱਲ ਦਸ ਕੇ ਸੁਝਾਉ ਦੇਣ ਵਾਲੀ ਆਲੋਚਨਾ ਹੀ ਹੈ । ਸ਼ਿਵ ਦੇ ਅਰਥ ਕਲਿਆਣਕਰੀ ਦੇ ਹੁੰਦੇ ਹਨ, ਜਿਹੜੀ ਵੀ ਸਮੱਸਿਆ ਕਿਸੇ ਰਚਨਾ ਦਾ ਵਿਸ਼ ਵਸਤ ਬਣੇ, ਉਸ ਵਿਚ ਕਲਿਆਣਕਾਰੀ ਅੰਸ਼ ਜ਼ਰੂਰ ਹੋਣਾ ਚਾਹੀਦਾ ਹੈ, ਤਾਂ ਹੀ ਉਹ ਜੀਵਨ ਦੀ ਅਗਵਾਈ ਕਰ ਸਕਦਾ ਹੈ । ਕਿਸੇ ਨਾ ਕਿਸੇ ਸ਼ਕਲ ਵਿਚ ਰਚਨਾ ਦਾ ਹੱਲ ਜਾਂ ਸੰਕੇਤਕ ਹੱਲ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਜੋ ਸਾਡਾ ਸਮਾਜ ਅਜਿਹੀ ਸਮੱਸਿਆ ਦੇ ਭਿਆਨਕ ਸਿਟਿਆਂ ਤੋਂ ਬਚ ਸਕੇ । ਯੂਨਾਨ ਦਾ ਪ੍ਰਸਿਧ ਵਿਦਵਾਨ ਪਲੈਟੋ ਵੀ ਭਰਤੀ ਨਿਯਮਾਵਲੀ ਨਾਲ ਸਹਮਤੀ ਪ੍ਰਗਟ ਕਰਦਾ ਹੋਇਆ ਕਹਿੰਦਾ ਹੈ ਕਿ ਆਲੋਚਨਾ ਅਤੇ ਸਾਹਿਤ ਵਿਚ the good, the beautiful, the truth ਰੂਪੀ ਅੰਸ਼ ਹੋਣਾ ਚਾਹੀਦਾ ਹੈ । ਆਲੋਚਨਾ ਸਾਹਿਤ ਦੇ ਮਗਰ ਮਗਰ ਤੁਰਦੀ ਹੈ । ਸਾਹਿਤ ਪਹਿਲਾਂ ਉਪਜਾਇਆ ਜਾਂਦਾ ਹੈ, ਆਲੋਚਨਾ ਪਿਛੋਂ ਪ੍ਰਵੇਸ਼ ਕਰਦੀ ਹੈ । “ਹਡਸਨ’’ ਵੀ ਹੇਠ ਲਿਖੇ ਸ਼ਬਦਾਂ ਵਿਚ ਸਿਰਜਨਾਤਮਕ ਆਲੋਚਨਾ ਸਬੰਧੀ ਆਪਣਾ ਸਿਧਾਂਤ ਪੇਸ਼ ਕਰਢਾ ਹੈ :-(True criticism also withdraws its matter and inspiration from life and in its own way it, likewise, is creative. ਜਨਤਾ ਆਲੋਚਕਾਂ ਪਾਸੋਂ ਇਨਸਾਫ਼, ਸਹੀ ਤੇ ਬੱਚਾ ਤੋਲ, ਨਿਰਪੱਖਤਾ, ਪ੍ਰੇਮ-ਪਰੁਚਾ ਵਿਵਹਾਰ ਤੇ ਸਮਾਜਿਕ ਕੀਮਤਾਂ ਅਨੁਕੂਲ ਉਪਜਾਏ ਜਾ ਚੁਕੇ ਸਿਧਾਂਤਾਂ ਸਹਿਤ ਆਲੋਚਨਾਤਮਕ ਵਿਸ਼ਲੇਸ਼ਣ ਦੀ ਮੰਗ ਕਰਦੀ ਹੈ, ਜਿਸ ਦੀ ਸਹਾਇਤਾ ਨਾਲ ਉਸਾਰੂ ਸਾਹਿਤ ਵੀ ਉਪਜ ਸਕਦਾ ਹੈ ਅਤੇ ਅਰੋਗਆਲੋਚਨਾ (Healthy Criticism) ਵੀ । -0- ੩੬