ਪੰਨਾ:Alochana Magazine July 1960.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੂਜੇ ਸ਼ਬਦਾਂ ਵਿਚ ਵੇਦਕ ‘ਮਣ’ ਜ਼ਿੰਦਗੀ ਦਾ ਸੁਆਦ ਮਾਣਦਾ ਸੀ; ਖਾਂਦਾ, ਪੈਂਦਾ ਤੇ ਨਚਦਾ ਸੀ । ਇਸ ਦੇ ਉਲਟ, ਉਪਨਿਸ਼ਦ ਦਾ ‘ਬ੍ਰਹਮਣ ਇੰਦਰੀਆਂ ਅਰ ਗਿਆਨ ਤੋਂ ਵੀ ਦੂਰ ਸੀ । ਉਸ ਵਿਚ ਨਾ ਕੋਈ ਭਾਵਨਾ ਸੀ, ਨਾ ਕੋਈ ਅਨੁਭੂਤੀ । ਸਗੋਂ ਖਾਣ-ਪੀਣ ਅਰ ਨਚਣ ਦੀ ਵੀ ਉਸ ਨੂੰ ਮਨਾਹੀ ਸੀ ।* : ਆਦੀ-ਕਾਲ ਦੀਆਂ ਪੁਰਾਣਿਕ-ਕਥਾਵਾਂ ਨਾਲ ਵੀ ਉਪਨਿਸ਼ਦ-ਕਾਲ ਦੇ ਦਾਰਸ਼ਨਿਕ ਦਾ ਸਲੂਕ ਆਦੀ-ਯੁਗ ਵਰਗਾ ਨਹੀਂ ਰਹਿਆ; ਸਗੋਂ, ਉਹ ਕਥਾਵਾਂ ਵੀ ਧਰਮ ਦੇ ਰੰਗ ਵਿਚ ਰੰਗ ਦਿਤੀਆਂ ਗਈਆਂ । ਪਹਿਲੋਂ ਦੀ ਆਪਣੀ ਰੋਚਕਤਾ ਨੂੰ ਛੱਡ ਕੇ ਹੁਣ ਕਥਾਵਾਂ ਜੁੜ ਅਰ ਖੁਸ਼ਕ ਜੇਹੀਆਂ ਬਣ ਕੇ ਰਹਿ ਗਈਆਂ । ਰੋਜ਼ ਮਰਾ ਜ਼ਿੰਦਗੀ ਵਿਚ ਹੁਣ ਉਨ੍ਹਾਂ ਦੀ ਕੋਈ ਲੋੜ ਨਾ ਰਹੀ । ਕਾਡਵੈਲ ਦੇ ਅਨੁਸਾਰ, ਇਨ੍ਹਾਂ ਪੁਰਾਣਿਕ-ਕਥਾਵਾਂ, ਦਾ ਅੰਤ, ਮੁਢਲੀ ਸ਼੍ਰੇਣੀ-ਹੀਨ (ਗੈਰ ਤਬਕਾਤੀ) ਸਮਾਜ ਦੇ ਅੰਤ ਦਾ ਸੂਚਕ ਹੈ । (). | ਇਸ ਤਰ੍ਹਾਂ ਆਦੀ-ਯੁਗ ਦੇ ਸਮਾਜ ਦੀ ਉਹ ਪਹਿਲੀ, ਸਾਮੂਹਿਕ ਇਕਰੂਪਤਾ ਸਦਾ ਲਈ ਕਾਇਮ ਨਾ ਰਹੀ । ਸਮਾਜ ਦੇ ਅੰਤਰ, ਪ੍ਰਕ੍ਰਿਤੀ ਦੇ ਪੈਰ ਪਏ, ਤਾਂ ਇਨਸਾਨ-ਇਨਸਾਨ ਵਿਚਕਾਰ ਝਗੜਾ ਸ਼ੁਰੂ ਹੋ ਗਇਆ । ਇਹ ਝਗੜਾ ਕੋਈ ਸਾਧਾਰਨ ਝਗੜਾ ਨਹੀਂ ਸੀ, ਸਗੋਂ ਉਜੇਹਾ ਝਗੜਾ ਤਾਂ ਪਹਿਲੋਂ ਕਦੀ ਹੋਇਆ ਹਾਂ ਨਹੀਂ ਸੀ । ਇਸ ਤੋਂ ਪਹਿਲੋਂ ਵੀ ਕਬੀਲੇ ਆਪਸ ਵਿਚ ਲੜਦੇ ਸਨ । ਇਕ ਦੂਜੇ ਤੇ ਹਮਲਾ ਕਰਦੇ ਸਨ; ਮਰਦੇ-ਮਾਰਦੇ ਸਨ, ਪਰ ਮਨੁਖੀ ਸਮਾਜ ਅੰਦਰ ਇਹੋ ਜੇਹਾ ਆਪਸੀ ਸ਼੍ਰੇਣੀ-ਬੋਲ ਵਰਗ-ਸੰਘਰਸ਼) ਆਪਣੀ ਕਿਸਮ ਦਾ ਬਿਲਕੁਲ ਨਵਾਂ ਹੀ ਘੋਲ ਸੀ । ਕ੍ਰਿਤੀ ਦੇ ਇਕ ਡੂੰਘੇ-ਸੰਬੰਧ ਨੇ ਅਖੰਡ ਮਨੁਖਤਾ ਵਿਚਕਾਰ ਫੁਟ ਪਾ ਦਿਤੀ । ਨਤੀਜਾ ਇਹ ਹੋਇਆ ਕਿ ਪ੍ਰਕ੍ਰਿਤੀ ਨਾਲ ਮਨੁਖ ਦੀ ਲੜਾਈ, ਤਾਂ ਮਾਮੂਲੀ ਜੇਹੀ ਗਲ ਰਹਿ ਗਈ, ਤੇ ਵਡੀ ਸਮਸਿਆ ਬਣ ਗਈ, ਮਨੁਖ ਦੀ ਮਨੁਖ ਨਾਲ ਹੀ ਦੁਸ਼ਮਣੀ । ਪੀੜ੍ਹੀਆਂ ਦੇ ਅਨੁਭਵ, ਅਕਲ-ਮੰਦੀ, ਅਰ ਉਜ਼ਾਰਾਂ ਦੇ ਵਿਕਾਸ ਦੀ ਹੋਂਦ ਨਾਲ, ਇਨਸਾਨ, ਪ੍ਰਕ੍ਰਿਤੀ ਕੋਲੋਂ ਜ਼ਬਰਦਸਤੀ ਵਸੂਲੀ ਕਰਣੀ ਸਿਖ ਗਇਆ ਸੀ। ਜਿਵੇਂ ਜਿਵੇਂ ਇਨਸਾਨ ਨੇ ਪ੍ਰਕਿਰਤੀ ਨੂੰ ਟੁੰਬਣਾ ਸ਼ੁਰੂ ਕੀਤਾ; ਧਰਤੀ ਦੀ ਛਾਤੀ ਤੇ ਜਿਵੇਂ ਜਿਵੇਂ ਹਲ ਦੀ ਨੋਕ ਨਾਲ ਵਧੇਰੇ ਡੂੰਘੇ ਘਾਉ ਪੱਛ ਲਗਾਏ, ਤਿਵੇਂ ਤਿਵੇਂ ਪ੍ਰਕ੍ਰਿਤੀ ਨੂੰ ਵਧੇਰੇ ਦਿਆਲ ਹੋ ਕੇ ਇਨਸਾਨ ਦੀ ਝੋਲੀ ਅੱ5 ਨਾਲ ਭਰ ਦਿੱਤੀ । ਇਨਯਾਨ ਨੇ ਹਬ ਵਿਚ ਲੋਹੇ ਦਾ ਚ ਕੀ ਆਇਆ,

  • India-by S. A. Dange-P. 58. () Illusion and Reality by Christopher,

Caudwell-P.32. ੩੮