ਪੰਨਾ:Alochana Magazine July 1960.pdf/47

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕਈ ਸਵਾਲ ਪੈਦਾ ਨਹੀਂ ਹੁੰਦਾ । ਪਦਾਰਥ ਲੋੜਾਂ ਦੀ ਪੂਰਤੀ ਲਈ ਉਸ ਨੂੰ ਕੋਈ ਚਿੰਤਾ ਨਹੀਂ ਕਰਨੀ ਪੈਂਦੀ । ਕਾਮ ਵਾਸ਼ਨਾ ਦੀ ਤ੍ਰਿਪਤੀ ਲਈ ਵੀ ਉਸ ਦੇ ਸਾਧਨ ਕਾਫ਼ੀ ਹੁੰਦੇ ਹਨ । ਹਾਂ ਕਾਮ ਵਾਸ਼ਨਾ ਦੀ ਤ੍ਰਿਪਤੀ ਲਈ ਨਿਤ ਨਵੇਂ ਅਰ ਨਵੀਆਂ ਸੂਲਾਂ ਦੀ ਨਵੀਂ ਵਨਗੀ ਹੀ ਉਸ ਦੀ ਸੋਚ ਦੀ ਪ੍ਰਮੁੱਖ ਸਮਸਿਆ ਬਣ ਜਾਂਦੀ ਹੈ । ਇਸ ਸਥਿਤੀ ਵਿਚ ਰਾਜਾ ਜਾਂ ਸਾਮੰਤ ਦੀ ਸੁੰਦਰਤਾ ਦੀ ਲਾਲਸਾ ਨੂੰ ਤਿਪਤ ਕਰਨ ਦੀ ਜ਼ਿਮੇਂਵਾਰੀ ਰਾਜ-ਦਰਬਾਰ ਦੇ ਕਲਾਕਾਰਾਂ ਤੇ ਆ ਪੈਂਦੀ ਹੈ । ਰਾਜਾ ਜਾਂ ਸਾਮੰਤ ਦੀ ਇਹ ਪ੍ਰਮੁੱਖ ਸਮਸਿਆ ਹੁਣ ਕਵੀ ਦੀ ਆਪਣੀ ਸਮਸਿਆ ਬਣ ਜਾਂਦੀ ਹੈ । ਆਪਣੀਆਂ ਕਵਿਤਾਵਾਂ ਵਿਚ ਕਵੀ ਹੁਣ ਤਰ੍ਹਾਂ ਤਰ੍ਹਾਂ ਨਾਲ ਇਸਤਰੀ ਦੇ ਰੂਪ ਦੀ ਤਸਵੀਰ ਖਿਚਦਾ ਹੈ । ਨਾਇਕਾ ਦੇ ਚਰਿਤਰ-ਭੇਦ ਦਾ ਅਜੀਬ ਅਬੀਬ ਤਰ੍ਹਾਂ ਇਜ਼ਹਾਰ ਕਰਦਾ ਹੈ । ਘਟੀਆ ਤੋਂ ਘਟੀਆ ਮਿਆਰ ਤੇ ਉੱਤਰ ਕੇ ਸ਼ਿੰਗਾਰ ਵਰਣਨ ਕਰਦਾ ਹੈ । ਇਸਤਰੀ ਦੇ ਜੋਬਨ, ਉਸ ਦੀ ਸੁੰਦਰਤਾ, ਅਰ ਉਸ ਦੀ ਕਾਮਿਕ-ਖਿੱਚ ਨੂੰ ਕਵਿਤਾ ਦਾਰਾ ਦਰਸਾਂਦਾ ਹੈ । ਨਾਰੀ ਇਸਤਰੀ ਦੇ ਅੰਗ-ਪ੍ਰਤੀ ਅੰਗਾਂ ਦੀ ਤਸ਼ਰੀਹ ਕਰਦਾ ਹੈ । ਕਦੇ ਓਸ ਦੀ ਤਾਰੀਫ਼ ਦੇ ਪੁਲ ਬੰਦਾ ਹੈ ਤੇ ਕਦੀ ਓਸ ਦੀ ਨਿੰਦਾ ਕਰਦਾ ਹੈ । ਅਜੇਹੀ ਸਥਿਤੀ ਅੰਦਰ ਕਵੀ ਇਹ ਬਿਲਕੁਲ ਭੁੱਲ ਜਾਂਦਾ ਹੈ ਕਿ ਮੰਜੋਹਾ ਅਰ ਵਿਜਹਾ ਦੇ ਦਾਇਰੇ ਤੋਂ ਬਾਹਰ ਵੀ ਸਮਾਜ ਦੀ ਹੋਂਦ ਹੈ ਕਿ ਨਹੀਂ। ਸਮਾਜ ਦੀਆਂ ਹੋਰ ਸਚਿਆਈਆਂ, ਸਮਾਜ ਦੇ ਅੰਦਰ ਰਹਿਣ ਵਾਲੇ ਵੱਡੀ ਸੰਖਿਆ ਦੇ ਲੋਕਾਂ ਦੇ ਹੋਰ ਵੀ ਕਾਰ-ਵਿਹਾਰ ਹੈ ਜਾਂ ਨਹੀਂ-ਇਸ ਦੀ ਉਹ ਕਲਪਨਾ ਵੀ ਨਹੀਂ ਕਰਦਾ । ਦਰਬਾਰੀ ਕਵਿਤਾ ਦੀ ਵਿਸ਼ੇ-ਵਸਤੁ ਵਧੇਰੇ ਕਰਕੇ ਇਸਤਰੀ ਦੇ ਸਰੀਰ ਦੁਆਲੇ ਹੀ ਚੱਕਰ ਕੱਢਦੀ ਰਹਿੰਦੀ ਹੈ । ਜੇ ਕਦੀ ਪਰੇ ਹਟਦੀ ਵੀ ਹੈ ਤਾਂ ਸਾਮੰਤ ਜਾਂ ਰਾਜਾ ਦੀ ਤਫ਼ਹ; ਅੱਯਾਸ਼ੀ ਵਡਿਆਈ, ਅਰ ਉਨ੍ਹਾਂ ਦੇ ਹੀ ਚੋਂਚਲਿਆਂ ਦੇ ਘੇਰੇ ਵਿਚ ਘੁੰਮਦੀ ਹੈ । ਸਾਮੰਤੀ-ਯੁਗ ਵਿਚ ਆਪਸੀ ਲੜਾਈ ਦਾ ਖਤਰਾ ਹਰ ਵੇਲੇ ਮੌਜੂਦ ਰਹਿੰਦਾ ਹੈ, ਇਸ ਲਈ ਵਿਅਕਤੀ ਦੀ ਬੀਰਤਾ, ਦਲੇਰੀ ਅਰ ਨਿੱਡਰਤਾ ਹੀ ਸਭ ਤੋਂ ਉਚੀਆਂ ਅਖਲਾਕੀ-ਕਦਰਾਂ ਸਮਝੀਆਂ ਜਾਂਦੀਆਂ ਹਨ । ਜੋ ਲੜਾਕਾ ਲੜਾਈ ਦੇ ਮੈਦਾਨ ਵਿਚ ਵੱਧ ਤੋਂ ਵੱਧ ਆਦਮੀਆਂ ਨੂੰ ਮਾਰ ਸਕਦਾ ਹੈ, ਓਹੋ ਹੀ ਸੂਰਮਾ ਹੈ; ਵੱਡਾ ਆਦਮੀ ਹੈ, ਹੀਰੋ ਹ, ਪ੍ਰਸੰਸਾ ਜੇਹਾ ਹੈ । ਸਾਮੰਤੀ-ਯੂਰਾ ਦੀ ਕਵਿਤਾ ਵੀ ਆਪਣੇ ਸਮੇਂ ਦੀਆਂ ਕਦਰਾਂ ਨੂੰ ਅਪਨਾਉਂਦੀ ਹੈ । ਉਨਾਂ ਦਾ ਪ੍ਰਚਾਰ ਵੀ ਕਰਦੀ ਹੈ ਤੇ ਸਮਰਥਨ ਵੀ । 'ਦਸ ਲਈ ਸ਼ਿੰਗਾਰ ਅਤੇ ਬੀਰ-ਰਸ ਪੂਰਨ ਦੀ ‘ਬਾਤ ਦਾ ਬਤੰਗੜ ਵਾਲੀ ਨਿਰਾਲੀ ਹੋ ਬੂਝ ਸਾਮੰਤੀ ਕਵਿਤਾ ਦਾ ਪ੍ਰਮੁੱਖ ਕੈਰੇਕਟਰ ਹੈ । ਅਲੰਕਾਰ ਅਰ ਗਹਿਣੇ ਦ ਗਾਰਕ ਉਪਾਦਾਨਾਂ ਨਾਲ ਜੇ ਕਰ ਇਸਤਰੀ ਦੇ ਰੂਪ ਅਰ ਸੁੰਦਰਤਾ ਵਿਚ ਦਾ ਹੁੰਦਾ ਹੈ ਤਾਂ ਕੋਈ ਕਾਰਨ ਨਹੀਂ ਕਿ ਕਵਿਤਾ ਵੀ ਅਲੰਕਾਰਾਂ ਦੁਆਰਾ ੪੫