ਪੰਨਾ:Alochana Magazine July 1960.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਪਣੀ ਜ਼ਬਾਨ ਦੀ ਮੌਲਿਕਤਾ ਤੇ ਨਾਜ਼ ਹੈ । ਇਹੋ ਜੇਹੀ ਭਾਸ਼ਾ ਸਦਾ ਜੀਉਂਦੀ ਜਾਗਦੀ ਰਹਿੰਦੀ ਹੈ; ਕਦੀ ਨਹੀਂ ਮਰਦੀ ! ਬੋਲੀ ਤੇ ਪੰਜਾਬੀ ਸਾਹਿੱਤ ਦੀ ਉੱਨਤੀ ਲਈ ਸੁਝਾਓ ਦੇਦਿਆ ਖਾਜਾ ਸਾਹਿਬ ਨੇ ਕਹਿਆ ਕਿ “ਪੰਜਾਬੀ ਨੂੰ ਚਾਹੀਦਾ ਹੈ ਕਿ ਆਪਣੀ ਉੱਨਤੀ ਲਈ ਮਹਾਨ ਸਨਾਤਨੀ ਰਚਨਾਵਾਂ ਤੇ ਆਪਣੀਆਂ ਭਿੰਨ ਭਿੰਨ ਉਪ ਭਾਸ਼ਾਵਾਂ ਤੇ ਨਿਰਭਰ ਕਰੇ, ਕਿਉਂਜੋ ਕਿਸੇ ਵੀ ਉੱਨਤੀ ਦੀ ਚਾਹਵਾਨ ਭਾਸ਼ਾ ਲਈ ਇਹਨਾਂ ਦੋਹਾਂ ਸਰੋਤਾਂ ਤੋਂ ਸਿੰਚਾਈ ਅਵੱਸ਼ਕ ਹੈ । | ਅਜ ਕਲ ਦੇ ਸਾਹਿਤ ਵਿੱਚ ਵਧ ਰਹੀਆਂ ਵਾਦ-ਹਸਤ ਰੁਚੀਆਂ ਦਾ ਜ਼ਿਕਰ ਕਰਦਿਆਂ ਖ਼ਾਜਾ ਸਾਹਿਬ ਨੇ ਕਹਿਆ ਕਿ ਵਾਦਾਂ ਦੇ ਅਧੀਨ ਸਾਹਿੱਤ ਵਿਚ ਕਈ ਤਰ੍ਹਾਂ ਦੇ ਪੱਤਨ ਆ ਰਹੇ ਹਨ । ਇਸ ਵਕਤ ਦੀ ਸਥਿਤੀ ਵਿਚ ਪੁੰਜਵਾਦੀ ਸਮਾਜ ਤੇ ਇਸ ਵਿਚਾਰ-ਧਾਰਾ ਹੇਠ ਰਚਿਆ ਗਇਆ ਸਾਹਿੱਤ ਅਧੋਗਤੀ ਦਾ ਸ਼ਿਕਾਰ ਹਨ । ਤਰੱਕੀ ਪਸੰਦ ਅਦਬ ਵਿਚ ਵੀ ਕੁਝ ਭੁਲੇਖੇ ਚਲ ਨਿਕਲੇ ਹਨ । ਇਕ ਇਹ ਕਿ ਕੀ ਪਸੰਦ ਅਦਬ ਦਾ ਪੁਰਾਤਨ ਸਨਾਤਨੀ ਰਚਨਾਵਾਂ ਨਾਲ ਕੋਈ ਸਰੋਕਾਰ ਨਹੀਂ। ਜੇ ਇਹ ਕਿ ਤੱਕੀ ਪਸੰਦ ਅਦਬ ਇਕ ਵਿਸ਼ੇਸ਼ ਤਰ੍ਹਾਂ ਦਾ ਪ੍ਰਾਪੇਗੰਡਾ ਕਰੇ ! ਅਦਬ ਦਾ ਮਕਸਦ ਪ੍ਰਾਪੇਗੰਡਾ ਨਹੀਂ ਹੈ । ਖਿਆਲਾਂ ਦੀ ਤਰਜਮਾਨੀ ਜ਼ਰੂਰ ਹੋਣੀ ਚਾਹੀਦੀ ਹੈ, ਪਰ ਸਿਧਾ ਪ੍ਰਚਾਰ ਨਹੀਂ । ਸਾਹਿੱਤਕਾਰ ਨੂੰ ਜੀਵਨ ਦਿਖਾਣਾ ਹੀ ਕਾਫ਼ੀ ਨਹੀਂ, ਸਗੋਂ ਬਿਹਤਰ ਜ਼ਿੰਦਗੀ ਲਈ ਪੁਣੇ ਪਾਣੇ ਵੀ ਜ਼ਰੂਰੀ ਹਨ । ਅੰਤ ਵਿਚ ਖੂਜਾ ਸਾਹਿਬ ਨੇ ਪੰਜਾਬੀ ਲਈ ਸ਼ੁਭ ਇਛਾਵਾਂ ਪ੍ਰਗਟ ਕਰਦਿਆਂ ਹੋਇਆਂ ਅਤੇ ਹਿੰਦੁਸਤਾਨੀ ਵਿਚ ਬੋਲਣ ਲਈ ਖਿਮਾ ਚਾਹੁੰਦੇ ਹੋਇਆਂ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਖ਼ਾਜਾ ਸਾਹਿਬ ਨੂੰ ਪੰਜਾਬੀ ਦੇ ਲਿਖਾਰੀਆਂ ਦੇ ਇਸ ਸਮਾਗਮ ਵਿਚ ਇਕੱਠੇ ਹੋਣ ਦਾ ਅਵਸਰ ਦਿਤਾ। ਲੇਖ : ਪ੍ਰੋ: ਲੋਕ ਸਿੰਘ ਖ਼ਾਜਾ ਸਾਹਿਬ ਦੇ ਉਦਘਾਟਣੀ ਭਾਸ਼ਣ ਤੋਂ ਉਪਰੰਤ ਪ੍ਰੋ: ਲੋਕ ਸਿੰਘ ਕੰਵਰ”, ਖਾਲਸਾ ਕਾਲਜ ਅੰਮ੍ਰਿਤਸਰ ਨੇ ਆਪਣੇ ਲੇਖ ਪੰਜਾਬੀ ਸਾਹਿੱਤ ਤੇ ਵਾਦ’ ਦਾ ਸੰਖੇਪ ਪੜ੍ਹ ਕੇ ਸੁਣਾਇਆ ਤੇ ਲੇਖ ਤੇ ਚਰਚਾ ਸ਼ੁਰੂ ਹੋਈ । ਸਭ ਤੋਂ ਪਹਿਲਾਂ ਸ: ਸੋਹਨ ਸਿੰਘ 'ਜੋਸ਼' ਉੱਨੇ । ਆਪ ਜੀ ਨੇ ਲੇਖ ਦੀ ਭਾਸ਼ਾ ਤੇ ਸਖਤ ਨਕਤਾਚੀਨੀ ਕੀਤੀ ਤੇ ਆਖਿਆ ਕਿ ਅਜਿਹੀ ਕਠਿਣ ਬੋਲੀ ਸਾਹਿਤ ਦਾ ਕੁਝ ਨਹੀਂ ਸੰਵਾਰ ਸਕਦੀ ਭਾਵੇਂ ਉਸ ਦੀ ਸੇਧ ਠੀਕ ਹੀ ਕਿਉਂ ਨਾ ਹੋਵੇ । ਲਿਖਾਰੀਆਂ ਨੂੰ ਚਾਹੀਦਾ ਹੈ ਕਿ ਆਮ-ਫਹਿਮ ਬੋਲੀ ਵਿਚ ਲਿਖਿਆ ਕਰਨ । ਉਹਨਾਂ ਨੇ ਖਾਜਾ ਰੂ