ਪੰਨਾ:Alochana Magazine July 1960.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਹਿਮਦ ਅਬਾਸ ਦੇ ਸੁਝਾਓ ਦੀ ਚਿਤਾਵਨੀ ਕਰਵਾਉਂਦਿਆਂ ਕਹਿਆ ਕਿ ਉਹੋ ਹੀ ਸਾਹਿੱਤ ਕਲਿਆਨਕਾਰੀ ਕਹਿਆ ਜਾ ਸਕਦਾ ਹੈ, ਜਿਸ ਵਿੱਚ ਲੋਕਾਂ ਨਾਲ ਸਿਧੇ ਜਾ ਜੁੜਨ ਦੀ ਸ਼ਕਤੀ ਹੋਵੇ । | ਸ. ਸੋਹਨ ਸਿੰਘ 'ਜੋਸ਼' ਤੋਂ ਉਪਰੰਤ ਸ. ਗੁਰਭਗਤ ਸਿੰਘ ਤੇ ਸ. ਗੁਰਦੇਵ ਸਿੰਘ ਬੱਸੀ ਨੇ ਆਪਣੇ ਵਿਚਾਰ ਪ੍ਰਗਟ ਕੀਤੇ । ਉਹਨਾਂ ਨੇ ਕਹਿਆ ਕਿ ਸਿਧਾਂਤਕ ਤੌਰ ਤੇ ਇਹ ਗਲ ਠੀਕ ਹੈ ਕਿ ਲਿਖਤ ਆਮ-ਫਹਿਮ ਹੋਵੇ, ਪਰ ਅਸੀਂ ਇਕ ਗਲ ਭੁਲ ਜਾਂਦੇ ਹਾਂ । ਉਹ ਇਹ ਕਿ ਕਈ ਵਿਸ਼ੇ ਜਨ-ਸਾਧਾਰਣ ਦੀ ਪੱਧਰ ਦੇ ਨਹੀਂ ਹੁੰਦੇ, ਨਾ ਹੀ ਉਹਨਾਂ ਦੇ ਦਾਰਸ਼ਨਿਕ ਤੱਤਾਂ ਨੂੰ ਜਨ-ਸਾਧਾਰਣ ਗ੍ਰਹਿਣ ਕਰ ਸਕਦੇ ਹਨ । ਫੇਰ ਅਜਿਹੇ ਟੈਕਨੀਕਲ ਵਿਸ਼ਿਆਂ ਤੇ ਕਠਿ ਪਰਿਭਾਸ਼ਿਕ ਸ਼ਬਦਾਂ ਦੇ ਵਰਤਣ ਦੀ ਵੀ ਅਵਸ਼ੱਕਤਾ ਹੁੰਦੀ ਹੈ । ਅਜਿਹੀ ਹਾਲਤ ਵਿਚ ਲਿਖਾਰੀ ਪਾਸ ਆਸ ਕਰਨੀ ਕਿ ਉਹ ਜਨ-ਸਾਧਾਰਣ ਦੀ ਬੋਲੀ ਵਿਚ ਲਿਖੇ, ਬਣਦਾ ਢੁਕਦਾ ਨਹੀਂ। ਲਿਖਾਰੀ ਨੂੰ ਵਿਸ਼ੈ ਦੀ ਬਿਖਮਤਾ ਦੇ ਅਨੁਸਾਰ ਔਖਾ ਹੋਣ ਦੀ ਖੁਲ ਦੇਣੀ ਹੀ ਪਵੇਗੀ । | ਸ਼ੀ ਸ਼ਾਂਤੀ ਦੇਵ ਨੇ ਇਹਨਾਂ ਕਿੰਤੂਆਂ ਦਾ ਉੱਤਰ ਦੇਂਦਿਆਂ ਆਖਿਆ ਕਿ ਔਖੇ ਸ਼ਬਦ ਵਰਤਣ ਨਾਲ ਲੇਖ ਔਖਾ ਨਹੀਂ ਹੋ ਜਾਂਦਾ। ਔਖੇ ਸ਼ਬਦ ਕਈ ਵਾਰ ਵਰਤਣੇ ਹੀ ਪੈਂਦੇ ਹਨ । ਮੁਸ਼ਕਲ ਉੱਥੇ ਬਣਦੀ ਹੈ ਜਿਥੇ ਲਿਖਾਰੀ ਆਪਣੇ । ਧੰਧਲੇਪਣ ਦੇ ਕਾਰਣ ਜਾਂ ਪੰਡਤਾਈ ਦਾ ਦਿਖਾਵਾ ਕਰਨ ਲਈ ਔਖਾ ਲਿਖਦੇ ਹਨ । ਮੰਦੇ ਭਾਗਾਂ ਨੂੰ ਚਰਚਾ-ਗ੍ਰਸਤ ਲੇਖ ਪੇਚ ਦਰ ਪੇਚ ਵਾਕਾਂ ਤੇ ਸ਼ਬਦਾ ਦੇ ਇੰਦਰ-ਜਾਲ ਦੇ ਕਾਰਣ ਔਖਾ ਹੋ ਗਇਆ ਹੈ । ਇਸ ਕਾਰਣ ਇਹ ਸ਼ਿਕਾਇਤ ਜਾਇਜ਼ ਹੈ । ਲੇਖ ਦੀ ਭਾਸ਼ਾ ਆਮ ਲੋਕਾਂ ਦੀ ਸਮਝ ਦੀ ਹੋਵੇ ਜਾਂ ਨਾ, ਪਰੰਤੂ ਪੜਾ ਲਿਖੀ ਬੇਣੀ ਜੋ ਇਥੇ ਜੁੜੀ ਹੋਈ ਹੈ, ਉਸ ਦੀ ਸਮਝ ਤੋਂ ਬਾਹਰ ਨਹੀਂ ਹੋਣਾ ਚਾਹੀਦੀ ਹੈ, ਨਹੀਂ ਤਾਂ ਗੋਸ਼ਟੀ ਦਾ ਲਾਭ ਨਸ਼ਟ ਹੋ ਜਾਵੇਗਾ। | ਕੁਝ ਸੱਜਣਾਂ ਵਲੋਂ ਇਹ ਇਤਰਾਜ਼ ਵੀ ਕੀਤੇ ਗਏ ਕਿ ਲੇਖ ਕਾਫ਼ੀ ਮ" , ਛੱਪ ਕੇ ਵਿਦਵਾਨਾਂ ਦੇ ਹੱਥ ਵਿਚ ਪਹੁੰਚ ਜਾਣੇ ਚਾਹੀਦੇ ਸਨ ਤਾਂ ਜੋ ਉਹ ਗੋਬਦੀ ਲਈ ਤਿਆਰ ਹੋ ਕੇ ਆ ਸਕਦੇ ਤੇ ਇਥੇ ਲੇਖ ਦੇ ਪੜਨ ਦਾ ਸਮਾਂ ਵੀ ਬ ਜਾਂਦਾ । | ਚਰਚਾ ਦੇ ਅੰਤ ਵਿੱਚ ਸਮਾਗਮ ਦੇ ਪ੍ਰਧਾਨ ਭਾਈ ਸਾਹਿਬ ਭਾਈ ਜ੫ ਸਿੰਘ ਨੇ ਇਸ ਗਲ ਨਾਲ ਸੰਮਤੀ ਪ੍ਰਗਟ ਕੀਤੀ ਕਿ ਕਠਣ ਭਾਸ਼ਾ ਵਿਚ ਲਿਖੇ ਲੇਖ ਆਪਣਾ ਮੰਤਵ ਖੋ ਬੈਠਦਾ ਹੈ । ਲੇਖ ਦੀ ਸਮਝ ਦਾ ਘੇਰਾ ਵਿਸ਼ਾਲ ਤੋਂ ਵਿਸ਼ਾਲ ਹੋਣਾ ਚਾਹੀਦਾ ਹੈ । ਬਨਾਵਟੀ ਜਿਹੀ ਭਾਸ਼ਾ ਘੜ ਕੇ ਕੁਝ ਲਿਖ ਲੈਣਾ, ਅਜਿਹਾ ਜਿਸ ਨੂੰ ਕੇਵਲ ਲੇਖਕੇ ਹੀ ਸਮਝੇ ਜਾਂ ਦੂਜਿਆਂ ਨੂੰ ਸਮਝਾਉਣ ਲਈ ਉਸ ਨੂੰ ਆਪ ੪