ਪੰਨਾ:Alochana Magazine July 1960.pdf/7

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਹੀ ਖੇਚਲ ਕਰਨੀ ਪਵੇ, ਸਾਹਿੱਤ ਵਿਚ ਵਾਧਾ ਨਹੀਂ ਕਰ ਸਕਦਾ । ਨੌਜਵਾਨ ਲਿਖਾਰੀਆਂ ਨੂੰ ਇਹ ਗਲ ਪੱਲੇ ਬੰਨ ਲੈਣੀ ਚਾਹੀਦੀ ਹੈ । | ਸ. ਤਰਲੋਕ ਸਿੰਘ ਕੰਵਰ ਦੇ ਲੇਖ ਤੋਂ ਬਿਨਾਂ ਸ. ਜਸਬੀਰ ਸਿੰਘ ਆਹਲੂਵਾਲੀਆ ਨੇ ਵੀ ਇਕ ਲੇਖ ਇਸੇ ਵਿਸ਼ੇ ਤੇ ਛਪਵਾ ਕੇ ਆਪਣੀ ਵਲੋਂ ਵੰਡਿਆ । ਇਹ ਲੇਖ ਅੰਗ੍ਰੇਜ਼ੀ ਵਿਚ ਸੀ । ਪ੍ਰਧਾਨ ਜੀ ਨੇ ਆਹਲੂਵਾਲੀਆ ਸਾਹਿਬ ਨੂੰ ਆਪਣੇ ਲੇਖ ਦਾ ਸਾਰੰਸ਼ ਪੰਜਾਬੀ ਵਿਚ ਦੱਸਣ ਲਈ ਕਹਿਆ, ਪਰ ਆਹਲੂਵਲੀਆ ਸਾਹਿਬ ਨੇ ਪੰਜਾਬੀ ਵਿਚ ਬੋਲਣ ਤੋਂ ਅਸਮੱਥਾ ਪ੍ਰਗਟ ਕੀਤੀ । ਲਿਖਾਰੀਆਂ ਦਾ ਇਹ ਪਹਿਲਾ ਸਮਾਗਮ ਦੁਪਹਿਰ ਦੇ ਠੀਕ ਇਕ ਵਜੇ ਖਤਮ ਹੋਇਆ ! ( ੨੧ ਮਈ, ਸ਼ਨਿਚਰਵਾਰ-ਦੁਪਹਿਰ ਦਾ ਸਮਾਗਮ ) ਅਧਿਆਪਕ ਤੇ ਪੱਤਰਕਾਰ ਵਿਭਾਗੀ ਕਾਨਫਰੰਸਾਂ- ਤਿੰਨ ਵਜੇ ਦੁਪਹਿਰ ਅਧਿਆਪਕ ਕਾਨਫਰੰਸ ਆਰੰਭ ਹੋਈ । ਇਸ ਦੀ ਪ੍ਰਧਾਨਗੀ : ਓ. ਪੀ. ਕਹੋਲ ਨੇ ਕੀਤੀ । ਇਸ ਸਮਾਗਮ ਵਿਚ ਅਧਿਆਪਕਾਂ ਦੀਆਂ ਭਿੰਨ ਭਿੰਨ ਸਮਸਿਆਵਾਂ ਤੇ ਚਰਚਾ ਹੋਈ । ਤੇ ਕਈ ਮਤੇ ਪਾਸ ਕੀਤੇ ਗਏ, ਜਿਨ੍ਹਾਂ ਦਾ ਵੇਰਵਾ ਇਸ ਅੰਕ ਵਿਚ ਅਗੇ ਦਿੱਤਾ ਗਇਆ ਹੈ । ਇਸੇ ਸਮੇਂ ਇਕ ਦੂਸਰੇ ਪੰਡਾਲ ਵਿੱਚ ਪੱਤਰਕਾਰ ਵਿਭਾਗੀ ਕਾਨਫਰੰਸ` ਸ. ਸੋਹਨ ਸਿੰਘ ਜੋਸ਼` ਦੀ ਪ੍ਰਧਾਨਗੀ ਹੇਠ ਹੋਈ । ਇਸ ਦਾ ਆਰੰਭ ਗਿਆਨੀ ਹੀਰਾ ਸਿੰਘ ਦਰਦ ਨੇ ਕੀਤਾ। ਇਸ ਵਿਚ ਪੰਜਾਬੀ ਪੱਤਰਕਾਰਾਂ ਦੀਆਂ ਸਮਸਿਆਵਾਂ ਤੇ ਇਕ ਖੁਲ੍ਹੀ ਵਿਚਾਰ ਤੋਂ ਉਪਰੰਤ ਕਈ ਮਤੇ ਪਾਸ ਹੋਏ, ਜੋ ਅੱਗੇ ਦਿਤੇ ਗਏ ਹਨ । ਪੁਸਤਕ ਪ੍ਰਦਰਸ਼ਨੀ- ਪੰਜਾਬੀ ਸਾਹਿੱਤ ਅਕਾਡਮੀ ਵਲੋਂ ਸਦਾ ਵਾਂਗ ਇਸ ਸਾਲ ਵੀ ਇਕ ਪੁਸਤਕ ਪ੍ਰਦਰਸ਼ਨੀ ਕੀਤੀ ਗਈ । ਇਸ ਦਾ ਉਦਘਾਟਣ ਸੀਮਾਨ ਡਾ.ਗੰਡਾ ਸਿੰਘ ਜੀ ਡਾਇਰੈਕਟਰ (ਰਿਟਾਇਰਡ) ਆਰਕਾਈਵਜ਼, ਪਟਿਆਲਾ) ਨੇ ਕੀਤਾ । ਇਸ ਪ੍ਰਦਰਸ਼ਨੀ ਵਿਚ ਨਵ-ਛਪੀਆਂ ਪੁਸਤਕਾਂ ਤੋਂ ਇਲਾਵਾ ਦੋ ਕੁ ਸੌ ਦੁਰਲੱਭ ਹੱਥ-ਲਿਖਤਾਂ ਵੀ ਦਿਖਾਈਆਂ ਗਈਆਂ, ਜੋ ਇਸ ਵਕਤ ਭਾਸ਼ਾ ਵਿਭਾਗ, ਪਟਿਆਲਾ ਤੇ ਰਿਕਾਰਡ ਆਫ਼ਿਸ ਪਾਸ ਸੁਰਖਿਅਤ ਹਨ । ਇਹਨਾਂ ਵਿਚ ਕੁਝ ਹੱਥ-ਲਿਖਤਾਂ ਪੰਜਾਬੀ ਸਾਹਿੱਤ ਅਕਾਡਮੀ ਦੀਆਂ ਵੀ ਸਨ । ਇਸ ਦਾ ਪ੍ਰਬੰਧ ਭਾਸ਼ਾ ਵਿਭਾਗ ਤੇ ਰਿਕਾਰਡ ਔਫ਼ਿਸ ਦੇ ਕਰਮਚਾਰੀਆਂ ਨੇ ਕੀਤਾ, ਜਿਸ ਲਈ ਅਸੀਂ ਉਹਨਾਂ ਦੇ ਅਤਿਅੰਤ ਰਿਣੀ ਹਾਂ । ` | ਕਲਾ ਪ੍ਰਦਰਸ਼ਨੀ- ਇਸ ਸਮੇਂ ਇਕ ਦੂਜੇ ਹਾਲ ਵਿਚ ਕਲਾ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ ਗਇਆ ਜਿਸ ਵਿੱਚ ਪੰਜਾਬ ਦੇ ਚਿਕਾਰਾਂ ਵਿਸ਼ੇਸ਼ ਕਰ ਕੇ ਸ.