ਪੰਨਾ:Alochana Magazine July 1960.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੋਭਾ ਸਿੰਘ ਜੀ ਦੇ ਕੁਝ ਅਦੁੱਤੀ ਚਿੱਤ੍ਰ ਪੇਸ਼ ਕੀਤੇ ਗਏ । ਪਾਰਖੂ ਸੱਜਣਾਂ ਨੇ ਇਸ ਕਲਾ-ਪ੍ਰਦਰਸ਼ਨੀ ਦੀ ਬਹੁਤ ਸ਼ਲਾਘਾ ਕੀਤੀ । ਇਸ ਦਾ ਉਦਘਾਟਣ ਪ੍ਰਸਿਧ ਚਿੱਕਾਰ ਸ. ਸੋਭਾ ਸਿੰਘ ਜੀ ਨੇ ਕੀਤਾ । ਸਾਹਿੱਤ-ਸਮਾਰੋਹ (ਦੂਜੀ ਬੈਠਕ)-ਲਿਖਾਰੀਆਂ ਦੇ ਦੂਜੇ ਸਮਾਗਮ ਦਾ ਅਰੰਭ ੨੧-੫-੬੦ ਨੂੰ ਸ਼ਾਮ ਦੇ ਸਾਢੇ ਪੰਜ ਵਜੇ ਹੋਇਆ । ਇਸ ਸਮਾਗਮ ਦੀ ਪ੍ਰਧਾਨਗੀ ਸ: ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਕੀਤੀ ਤੇ ਉਦਘਾਟਨ ਪ੍ਰੋ: ਡੀ. ਸੀ. ਸ਼ਰਮਾ ਨੇ । ਭਾਸ਼ਣ : ਪ੍ਰੋ: ਡੀ. ਸੀ. ਸ਼ਰਮਾ ਆਪਣੇ ਭਾਸ਼ਣ ਦਾ ਅਰੰਭ ਕਰਦਿਆਂ ਆਖਿਆ ਕਿ ਲੋਕਾਂ ਨੂੰ ਇਕੱਠਾ ਰਖਣ ਵਾਲੀ ਸ਼ਕਤੀ ਉਨ੍ਹਾਂ ਦੀ ਮਾਤ-ਭਾਸ਼ਾ ਹੁੰਦੀ ਹੈ । ਇਸੇ ਵਿਚ ਕਿਸੇ ਕੌਮ ਦੀ ਸ਼ਕਤੀ ਦਾ ਭੇਤ ਲੁਕਿਆ ਹੋਇਆ ਹੈ । ਪੰਜਾਬੀ ਇਕ ਨਿਰੋਈ ਭਾਸ਼ਾ ਹੈ, ਜੋ ਦੂਸਰੀਆਂ ਉਨਤ ਭਾਸ਼ਾਵਾਂ ਕਰਕੇ ਪੱਛਮੀ ਭਸ਼ਾਵਾਂ ਤੋਂ ਇਕ ਪੱਖ ਵਿਚ ਵਿਭਿੰਨ ਹੈ । ਉਹ ਇਹ ਕਿ ਦੂਜੀਆਂ ਭਾਸ਼ਾਵਾਂ ਬੋਲ ਚਾਲ ਦੀ ਜ਼ਬਾਨ ਤੋਂ ਦੂਰ ਹਨ: ਬਣਾਵਟੀ ਜਾਪਦੀਆਂ ਹਨ । ਪਰ ਪੰਜਾਬੀ ਬੋਲ ਚਾਲ ਦੀ ਭਾਸ਼ਾ ਦੇ ਨੇੜੇ ਹੈ, ਅਤੇ ਮੈਂ ਪੰਜਾਬੀਆਂ ਨੂੰ ਇਹ ਬੇਨਤੀ ਵੀ ਕਰਾਂਗਾ ਕਿ ਲਗਦੀ ਵਾਹ ਪੰਜਾਬੀ ਭਾਸ਼ਾ ਨੂੰ ਬਣਾਵਟੀ ਨਾ ਬਣਨ ਦੇਣ । ਇਕ ਨਿੰਦਨੀ ਰੁਚੀ ਬਾਹਰਲੇ ਦੇਸ਼ਾਂ ਤੇ ਭਾਰਤ ਵਿਚ ਵੀ ਜ਼ਬਾਨ ਨੂੰ Synthetic (ਸੰਜੋਗਆਤਮਿਕ) ਬਣਾਉਣ ਦੀ ਹੈ । ਇਸ ਤੋਂ ਪੰਜਾਬੀ ਨੂੰ ਬਚਾਉਣਾ ਜ਼ਰੂਰੀ ਹੈ। ਇਹ ਨਾ ਹੋਵੇ ਕਿ ਲਿਖਣ ਵਾਲੇ ਤਾਂ ਕਮਾਲ ਕਰਨ ਪਰ ਪੜ੍ਹਨ ਵਾਲਿਆਂ ਨੂੰ ਸਮਝ ਹੀ ਨਾ ਆਵੇ । ਆਮ ਜਨਤਾ ਦੀ ਸਮਝ ਤੋਂ ਉਪਰ ਨਹੀਂ ਜਾਣਾ ਚਾਹੀਦਾ । | : ਸ਼ਰਮਾ ਨੇ ਲੇਖਕਾਂ ਨੂੰ ਅਪੀਲ ਕਰਦਿਆਂ ਪ੍ਰੇਰਨਾ ਕੀਤੀ ਕਿ ਉਹ ਹਿੰਦੁਸਤਾਨ ਦੀ ਏਕਤਾ ਦਾ ਪ੍ਰਚਾਰ ਕਰਨ । ਕੋਈ ਅਜੇਹੀ ਚੀਜ਼ ਪੈਦਾ ਨਾ ਕਰਨ ਜੋ ਹਿੰਦੁਸਤਾਨ ਦੀ ਸੰਗਠਨਤਾ ਤੇ ਸੱਟ ਮਾਰੇ । ਸਾਹਿੱਤ ਤੇ ਦੇਸ਼ ਦਾ ਬੜਾ ਨੇੜੇ ਦਾ ਸੰਬੰਧ ਹੁੰਦਾ ਹੈ । ਪੰਜਾਬੀ ਸਾਹਿਤ ਨੂੰ ਪੰਜਾਬੀ ਜੀਵਨ ਦਾ ਪ੍ਰਤੀਬਿੰਬ ਬਣਾਉਣਾ ਚਾਹੀਦਾ ਹੈ । ਇਸ ਵਿਚ ਪੰਜਾਬ ਦੀ ਰੂਹ ਉਦੀਪਤ ਹੋਣੀ ਚਾਹੀਦੀ ਹੈ । ਆਪ ਨੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਪੰਜਾਬੀ ਲੇਖਕ ਨਿਰੋਆ ਸਾਹਿੱਤ ਪੈਦਾ ਕਰ ਰਹੇ ਹਨ । ਇਸ ਉੱਨਤੀ ਦੀ ਰਫਤਾਰ ਵੀ ਅਜੋਕੇ ਰਾਕਟ ਯੁਗ ਦੇ ਅਨਕੂਲ ਹੈ । ਇਹ ਇਕ ਬੜੀ ਸੰਤੋਖ-ਜਨਕ ਪ੍ਰਾਪਤੀ ਹੈ । ਪੰਜਾਬ ਵਿਚ ਪੰਜਾਬੀ ਸਾਹਿੱਤ ਅਕਾਡਮੀ ਦੀ ਸਥਾਪਣਾ ਦਾ ਜ਼ਿਕਰ ਕਰਦਿਆਂ ਪ੍ਰੋ: ਸ਼ਰਮਾ ਨੇ ਕਿਹਾ ਕਿ ਇਹ ਇਕ ਐਸਾ ਮਹਾਨ ਕੰਮ ਹੈ ਜਿਸ ਦਾ ਮਲ ੬