ਪੰਨਾ:Alochana Magazine July 1960.pdf/9

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਇਤਿਹਾਸ ਹੀ ਪਾਵੇਗਾ। ਇਹ ਸਭ ਪੰਜਾਬੀਆਂ ਦਾ ਇਕ ਸਾਂਝਾ ਮੰਦਰ ਹੈ । ਇਸ ਨੇ ਪੰਜਾਬੀ ਦੇ ਸਾਹਿੱਤ ਰਸੀਆਂ ਨੂੰ ਭਾਵੇਂ ਉਹ ਕਿਸੇ ਵੀ ਸ਼੍ਰੇਣੀ ਜਾਂ ਮੱਤ ਦੇ ਹਨ, ਇਕ ਥਾਂ ਤੇ ਇਕੱਠਾ ਕਰ ਦਿੱਤਾ ਹੈ ਅਤੇ ਉਹ ਮਿਲਕੇ ਆਪਣੀ ਮਾਤ-ਭਾਸ਼ਾ ਦੀ ਸੇਵਾ ਵਿਚ ਜੁਟੇ ਹੋਏ ਹਨ । ਇਹ ਗਲ ਕਿੰਨੀ ਸੰਤੋਸ਼ ਜਨਕ ਹੈ । | ਭਾਰਤੀ ਲਿਖਾਰੀਆਂ ਦੀਆਂ ਆਰਥਕ ਔਕੜਾਂ ਦਾ ਜ਼ਿਕਰ ਕਰਦਿਆਂ ਹੋਇਆਂ : ਸ਼ਰਮਾ ਨੇ ਆਖਿਆ ਕਿ ਇੰਜ ਪ੍ਰਤੀਤ ਹੁੰਦਾ ਹੈ ਕਿ ਪ੍ਰਮਾਤਮਾ ਨੇ ਜੇ ਕਿਸੇ ਪ੍ਰਾਣੀ ਨੂੰ ਸਜ਼ਾ ਦੇਣੀ ਹੋਵੇ ਤਾਂ ਉਹ ਉਸ ਨੂੰ ਭਾਰਤ ਵਿਚ ਲੇਖਕ ਜਾਂ ਅਧਿਆਪਕ ਬਣਾ ਕੇ ਤੋਰ ਦਿੰਦਾ ਹੈ । ਫਿਰ ਉਸ ਨੂੰ ਭੁੱਖ-ਨੰਗ ਦੀ ਕੋਈ ਘਾਟ ਨਹੀਂ ਰਹਿੰਦੀ। ਪਰ ਲੇਖਕ ਅਜਿਹਾ ਸੋਨਾ ਹਨ, ਜੋ ਕੇਵਲ ਇਸ ਅੱਗ ਵਿਚ ਹੀ ਪੈਕੇ ਨਿੱਖਰ ਸਕਦਾ ਹੈ । ਔਕੜਾਂ ਤੋਂ ਘਬਰਾਉਣਾ ਨਹੀਂ ਚਾਹੀਦਾ । ਇਹ ਉਹਨਾਂ ਦੇ ਅਨੁਭਵ ਨੂੰ ਤੀਬਰ ਕਰਨ ਲਈ ਇੱਨੀਆਂ ਹੀ ਜ਼ਰੂਰੀ ਹੁੰਦੀਆਂ ਹਨ ਜਿੰਨੀਆਂ ਕਿ ਭੁਖ ਨੂੰ ਚਮਕਾਉਣ ਲਈ ਲਵਨ-ਭਾਸਕਰ ਚੂਰਨ । | ਸ਼ਰਮਾ ਜੀ ਦੇ ਉਦਘਾਟਨੀ ਭਾਸ਼ਨ ਤੋਂ ਪਿਛੋਂ ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ’ ਨੇ ਆਪਣਾ ਲੇਖ “ਪੰਜਾਬੀ ਵਿਚ ਸ਼ਬਦ ਸਿਰਜਨ ਦੀ ਸਮੱਸਿਆ ਪੜਿਆ । ਇਸ ਉਪਰ ਸਮੇਂ ਦੀ ਥੁੜ ਦੇ ਕਾਰਨ ਬਹੁਤੀ ਵਿਚਾਰ ਨਾ ਹੋ ਸਕੀ । ਕੇਵਲ ਸ੍ਰੀ ਸ਼ਾਨਤੀ ਦੇਵ ਨੇ ਹੀ ਆਪਣੇ ਵਿਚਾਰ ਪ੍ਰਗਟ ਕੀਤੇ । ਉਨ੍ਹਾਂ ਦੇ ਵਿਚਾਰ ਅਨੁਸਾਰ ਲੇਖਕ ਨੇ ਸਮੱਸਿਆ ਨੂੰ ਛੋਹਿਆ ਹੀ ਨਹੀਂ ਸੀ । ਵਿਆਕਰਣ ਜਾਂ ਸ਼ਬਦਸਿਰਜਨ ਵਿਚ ਕੰਮ ਆਉਂਦੇ ਪ੍ਰਯ ਉਪਸਰਗਾਂ ਆਦਿ ਦਾ ਵਰਨਣ ਸਮਸਿਆ ਨੂੰ ਅੱਖਾਂ ਸਾਹਮਣੇ ਨਹੀਂ ਲਿਆਉਂਦਾ । ਵੱਡੀ ਸਮਸਿਆ ਇਹ ਹੈ ਕਿ ਪੰਜਾਬੀ ਆਪਣੀਆਂ ਨਿਤ ਵਧਦੀਆਂ ਲੋੜਾਂ ਲਈ ਸ਼ਬਦ ਕਿਥੋਂ ਲਵੇ : ਸੰਸਕ੍ਰਿਤ ਵਿਚੋਂ ਤਤਸਮ ਰੂਪ ਵਿਚ ਲਵੇ ਜਾਂ ਤਤਭਵ ਰੂਪ ਵਿਚ, ਫਾਰਸੀ ਦੇ ਸ਼ਬਦਾਂ ਨੂੰ ਕਢਿਆ ਜਾਏ ਜਾਂ ਨਾ, ਤੇ ਜੇ ਫਾਰਸੀ ਦੇ ਸ਼ਬਦਾਂ ਦੀ ਵਰਤੋਂ ਕਰਨੀ ਹੀ ਹੈ ਤਾਂ ਉਨ੍ਹਾਂ ਦਾ ਸਰੂਪ ਕਿਹੜਾ ਹੋਵੇ ? ਇਸੇ ਤਰ੍ਹਾਂ ਪਰਿ-ਭਾਸ਼ਕ ਸ਼ਬਦ ਕਿਥੋਂ ਲਏ ਜਾਣ ਜਾਂ ਕਿਵੇਂ ਘੜੇ ਜਾਣ ? ਵਕਤਾ ਦੇ ਆਪਣੇ ਮੱਤ ਅਨੁਸਾਰ ਇਹ ਸ਼ਬਦ ਸੰਸਕ੍ਰਿਤ ਵਿਚੋਂ ਤਤਸਮ ਰੂਪ ਵਿਚ ਲੈਣੇ ਉਚਿਤ ਹਨ । ਸੰਸਕ੍ਰਿਤ ਤੋਂ ਸ਼ਬਦ ਲੈਣ ਨਾਲ ਬੋਲੀ ਔਖੀ ਨਹੀਂ ਹੁੰਦੀ । ਬਲੀ ਔਖੀ ਤਾਂ ਵਾਕ ਲੰਮੇਰੇ ਤੇ ਗੁੰਝਲਦਾਰ ਕਰਨ ਨਾਲ ਬਣਦੀ ਹੈ । ਪੰਜਾਬੀ ਦੇ ਸ਼ਬਦ-ਭੰਡਾਰ ਨੂੰ ਭਰਨ ਲਈ ਉਸ ਦੀਆਂ ਉਪ-ਭਾਸ਼ਾਵਾਂ ਜਾਂ ਫਿਰ ਗੁਆਂਢੀ ਬੋਲੀਆਂ ਤੋਂ ਸ਼ਬਦ ਲਏ ਜਾ ਸਕਦੇ ਹਨ । ਵਕਤਾ ਦੇ ਮੱਤ ਅਨੁਸਾਰ ਭਾਸ਼ਾਂ ਦੀ ਉੱਨਤੀ ਲਈ ਪ੍ਰਯਵਾਚੀ ਸ਼ਬਦਾਂ ਦੇ ਭੰਡਾਰ ਦੀ ਬਹੁਤ ਲੋੜ ਹੈ । ਸਭਿਆਚਾਰਕ ਪ੍ਰੋਗਾਮ-੨੧ ਤਰੀਖ ਰਾਤ ਨੂੰ ਅੱਠ ਵਜੇ ਸਭਿਆਚਾਰਕ