ਪੰਨਾ:Alochana Magazine July 1964.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿਤੀ ਤੇ ਗਠਨ ਅਨੁਸਾਰ ਉਸ ਵਿਚ ਆਸ਼ਰਿਤ ਭਾਵਾਂ ਦੀ ਕੀਮਤ ਪੈਂਦੀ ਹੈ । ਇਸੇ ਦੀ ਸ਼ਕਤੀ ਅਨੁਮਾਰ ਹੀ ਭਾਵ ਹਿਰਦੇ ਅਤੇ ਸਮੇਂ ਵਿਚ ਸਥਾਨ ਪ੍ਰਾਪਤ ਕਰ ਸਕਦੇ ਹਨ । ਪ੍ਰਣ ਪੂਰੀ ਤਰ੍ਹਾਂ ਸਰੀਰ ਉਪਰ ਨਿਰਭਰ ਹਨ । ਪਾਣੀ ਦੀ ਤਰਾਂ ਉਹਨਾਂ ਨੂੰ ਇਕ ਭਾਂਡੇ ਵਿਚੋਂ ਦੂਜੇ ਭਾਂਡੇ ਵਿਚ ਨਹੀਂ ਪਾਇਆ ਜਾ ਸਕਦਾ । ਦੇਹ ਅਤੇ ਪਾਣ ਇਕ ਮਿਕ ਹਨ । | ਭਾਵ, ਵਿਸ਼ੇ, ਤਤ ਸਭ ਸਾਧਾਰਨ ਮਨੁੱਖਾਂ ਦੀ ਪਹੁੰਚ ਵਿਚ ਹਨ । ਜੇ ਇਕ ਮਨੁਖ ਨੇ ਇਕ ਵਿਸ਼ੇ ਨੂੰ ਪ੍ਰਗਟ ਨਹੀਂ ਕੀਤਾ ਤਾਂ ਕੋਈ ਹੋਰ ਉਸ ਨੂੰ ਕਰ ਦੇਵੇਗਾ । ਲੇਕਿਨ ਰਚਨਾ ਸੰਪੂਰਨ ਰੂਪ ਵਿਚ ਲੇਖਕ ਦੀ ਨਿਰੋਲ ਨਿੱਜੀ ਹੈ। ਇਕ ਵਿਅਕਤੀ ਨੇ ਜਿਸ ਰੂਪ ਵਿਚ ਉਸ ਨੂੰ ਪ੍ਰਟ ਕੀਤਾ ਹੈ, ਦੂਸਰਾ ਵਿਅਕਤੀ ਉਸ ਤਰ੍ਹਾਂ ਨਹੀਂ ਕਰ ਸਕਦਾ। ਇਸੇ ਲਈ ਰਚਨਾ ( ਸ਼ੈਲੀ) ਵਿਚ ਹੀ ਇਕ ਲੇਖਕ ਯਥਾਰਥ ਰੂਪ ਵਿਚ ਜਾਂਦਾ ਰਹਿੰਦਾ ਹੈ । ਭਾਵਾਂ ਵਿਚ ਨਹੀਂ, ਵਿਸ਼ੇ ਵਿਚ ਨਹੀਂ। ਇਹ ਠੀਕ ਹੈ ਜਦੋਂ ਅਸੀਂ ਰਚਨਾ ਕਹਿੰਦੇ ਹਾਂ, ਤਾਂ ਇਸ ਵਿਚ ਭਾਵ ਅਤੇ ਭਾਵ ਪ੍ਰਕਾਸ਼ ਦਾ ਸਾਧਨ ਦੋਵੇਂ ਹੀ ਸੰਮਿਲਤ ਹੁੰਦੇ ਹਨ । ਕਿੰਤੂ ਵਿਸ਼ੇਸ਼ ਕਰ ਕੇ ਭਾਵ ਪ੍ਰਗਟਾਓ ਦਾ ਸਾਧਨ ਹੀ ਲੇਖਕ ਦਾ ਨਿੱਜੀ ਹੁੰਦਾ ਹੈ । | ਜਦੋਂ ਅਸੀਂ ਡਿੱਗੀ ਕਹਿੰਦੇ ਹਾਂ ਤਾਂ ਇਸ ਦਾ ਮਤਲਬ ਹੁੰਦਾ ਹੈ ਪਾਣੀ ਅਤੇ ਉਸ ਦਾ ਆਕਾਰ | ਪਰੰਤੂ ਮਹੱਤਾ ਕਿਸ ਦੀ ਹੈ ? ਪਾਣੀ ਮਨੁਖ ਦੀ ਸ਼ਿਸ਼ਟੀ ਨਹੀਂ, ਉਹ ਦਿਰੰਤਨ ਹੈ । ਉਸੇ ਪਾਣੀ ਨੂੰ ਵਿਸ਼ੇਸ਼ ਰੂਪ ਵਿਚ ਸਰਬ ਸਾਧਾਰਨ ਦੇ ਉਪਭੋਗ ਲਈ ਸਾਫ ਸੁਥਰਾ ਰੱਖਣ ਲਈ ਜੋ ਉਪਾ ਹਨ, ਉਹ ਮਨੁੱਖ ਦੇ ਹਨ ! ਭਾਵ ਉਸੇ ਤਰ੍ਹਾਂ ਹੀ ਸ਼ਾਧਾਰਨ ਰੂਪ ਵਿਚ ਹਨ, ਕਿੰਤੂ ਉਹਨਾਂ ਭਾਵਾਂ ਨੂੰ ਸਰਬਮਨ ਦੇ ਅਨੰਦ ਦੀ ਸਾਮਗਰੀ ਬਣਾਨ ਦੀ ਸਮਰਥਾ ਸਭ ਵਿਚ ਨਹੀਂ, ਇਹ ਸਾਧਨ ਸਿਰਫ਼ ਲੇਖਕ ਦੇ ਹੱਥ ਵਿਚ ਹੀ ਹੁੰਦੇ ਹਨ । | ਭਾਵਾਂ ਨੂੰ ਨਿੱਜੀ ਬਣਾ ਕੇ ਫਿਰ ਉਹਨਾ ਨੂੰ ਸਰਵਗਤ ਕਰਨਾ ਹੀ ਸਾਹਿੱਤ ਹੈ, ਇਹੀ ਲਲਿਤ ਕਲਾ ਹੈ । ਕਾਰਬਨ ਜਲ ਵਿਚ, ਥਲ ਵਿਚ, ਹਵਾ ਵਿਚ ਸਭ ਪਦਾਰਥਾਂ ਵਿਚ ਹੁੰਦੀ ਹੈ, ਪਰ ਦਰਖਤ ਇਸ ਨੂੰ ਬੜੀ ਸ਼ਕਤੀ ਨਾਲ ਆਪਣੇ ਵਿਚ ਜਜ਼ਬ ਕਰ ਲੈਂਦੇ ਹਨ ਤੇ ਬਾਦ ਵਿਚ ਸਰਬ ਸਾਧਾਰਨ ਦੇ ਉਪ ਭੋਗ ਲਈ ਛੱਡਦੇ ਰਹਿੰਦੇ ਹਨ । | ਇਸੇ ਤਰਾਂ ਪਹਲੇ ਭਾਵਾਂ ਨੂੰ ਨਿੱਜੀ ਬਣਾ ਕੇ ਫਿਰ ਉਹਨਾਂ ਨੂੰ ਵਿਸ਼ੇਸ਼ ਰੂਪ ਵਿਚ ਸਾਧਾਰਨ ਬਣਾਨਾ ਸਾਹਿੱਤ ਦਾ ਕੰਮ ਹੈ ! ਜੇ ਗਿਆਨ ਨੂੰ ਸਾਹਿੱਤ ਦਾ ਵਿਸ਼ੇ ਬਣਾਇਆ ਜਾਵੇ ਤਾਂ ਬੜੀ ਗੜ ਬੜ ਜਿਹੀ ਹੈ। ਜਾਏ, ਅੰਗਰੇਜ਼ੀ ਵਿਚ ਜਿਸ ਨੂੰ ti uth ਅਤੇ ਭਾਰਤੀ ਭਾਸ਼ਾਵਾਂ ਵਿਚ ਸੱਤ ਹੁੰਦੇ ਹਨ, ਅਰਥਾਤ ਜੋ ਬੇfਧਕ ਵਿਸ਼ੇ ਹਨ, ਉਹਨਾਂ ਨੂੰ ਵਿਅਕਤੀਵਾਦੀ ਅਤੇ ਨਿੱਜੀ ਭਾਵਾਂ ਦੀ ਰੰਗਣ ਚਾਤਨੀ ਵਰਜਿਤ ਹੈ । ਸੱਤ ਹਮੇਸ਼ਾ ਵਿਅਕਤੀ-ਨਿਰਪੇਖ ਹੈ ਨਿਸਕਲੰਕ ਹੈ । ਧਰਤੀ ਦੀ ਆਕਰਸ਼ਨ ਸ਼ਕਤੀ ਦੀ ਜੋ ਵਿਚਾਰਧਾਰਾ ਹੈ ਉਹ ਜਿਸ ਰੂਪ ਵਿਚ ਮੇਰੇ ਸਾਹਮਣੇ ਹੈ ਉਸ ੪