ਪੰਨਾ:Alochana Magazine July 1964.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾ ਸੰਕੇਤ ਹੀ ਹੈ ਕਿਉਂ ਜੋ ਸਰੀਰਕ ਕਾਰਜ ਦੀ ਨਕਲ ਯੋਗ ਭਾਂਤ ਨਾਲ ਰੰਗ ਮੰਚ ਉਤੇ ਹੀ ਦਰਸਾਈ ਜਾ ਸਕਦੀ ਹੈ । ਅਭਿਨੇਤਾ ਰੰਗ ਮੰਚ ਉਤੇ ਆਪਣੇ ਸਰੀਰਕ ਕਾਰਜ ਰਾਹੀਂ ਦਰਸ਼ਨੀ ਪ੍ਰਭਾਵ ਪਾ ਕੇ ਦਰਸ਼ਕਾਂ ਨੂੰ ਟ੍ਰੇਨ ਤੇ ਟੱਬਣ ਦੀ ਕਲਾ ਵਰਤਦੇ ਹਨ । ਜਿਥੇ ਕਵਿਤਾ ਜਾਂ ਨਾਵਲ ਦਾ ਰਸ ਇਕੱਲਿਆਂ ਹੀ ਮਾਣਿਆ ਜਾ ਸਕਦਾ ਹੈ ਉਥੇ ਨਾਟਕ ਦੀ ਅਪੀਲ ਸਾਮੂਹਿਕ ਹੈ । ਨਾਟਕ ਦੀ ਪੂਰਣਤਾ ਲਈ ਕਿਸੇ ਇਕੱਲੇ ਪਾਠਕ ਜਾਂ ਦਰਸ਼ਕ ਦੀ ਲੋੜ ਨਹੀਂ ਸਗੋਂ ਮਨੁੱਖਾਂ ਦੇ ਇਕ ਵੱਡੇ ਸਮੂਹ ਵਿਚ ਹੀ ਇਸ ਦੀ ਪ੍ਰਦਰਸ਼ਨੀ ਯੋਗ ਪ੍ਰਭਾਵ ਪਾ ਸਕਦੀ ਹੈ । ਨਾਟਕ ਦੀ ਪੂਰਣਤਾ ਲਈ ਦਰਸ਼ਕਾਂ ਦਾ ਹੋਣਾ ਅਤੀ ਜ਼ਰੂਰੀ ਹੈ । ਨਾਟਕਕਾਰ ਨਾਟਕ ਟਚਣ ਵੇਲੇ ਨਾਵਲਕਾਰ ਵਾਂਗ ਕਿਸੇ ਇਕੱਲੇ ਪਾਠਕ ਦੀ ਕਲਪਨਾ ਨਹੀਂ ਕਰਦਾ ਸਗੋਂ ਦਰਸ਼ਕਾਂ ਦੇ ਸਮੂਹ ਨੂੰ ਸਾਹਮਣੇ ਰੱਖ ਕੇ, ਨਾਟਕ ਦੀ ਸਿਰਜਣਾ ਕਰਦਾ ਹੈ 1 ਜ. ਬੀ. ਪਰੀਸਲੇ ਨੇ ਵੀ ਇਸੇ ਗਲ ਦੀ ਪੁਸ਼ਟੀ ਕੀਤੀ ਹੈ । | ਸੋ ਨਾਟਕ ਤਾਂ ਹੈ ਹੀ ਮਨੁਖੀ ਸਰੀਰਕ ਕਾਰਜ ਨੂੰ ਸਟੇਜ ਉਤੇ ਪੇਸ਼ ਕਰਨ ਦੀ ਕਲਾ ਜਿਸ ਨੂੰ ਦੇਖਣ ਵਾਲੇ ਬਹੁਤ ਸਾਰੇ ਦਰਸ਼ਕ ਹੁੰਦੇ ਹਨ । ਨਾਟ-ਆਲੋਚਕ ਐਲਰਡਾਈਸ ਨਿਕਲ ਨੇ ਨਾਟਕ ਲਈ ਦਰਸ਼ਕਾਂ ਅਤੇ ਪਾਤਰਾਂ ਦੀ ਮਹੱਤਤਾ ਨੂੰ ਦਰਸਾਂਦਿਆਂ ਹੋਇਆਂ ਲਿਖਿਆ ਹੈ, ਉਹ ਨਾਟਕ ਜਿਸ ਦੀ ਦਰਸ਼ਕਾਂ ਅਤੇ ਪਾਤਰਾਂ ਰਾਹੀਂ ਵਿਆਖਿਆ ਨਹੀਂ ਹੁੰਦੀ ਕਲਪਆ ਵੀ ਨਹੀਂ ਜਾ ਸਕਦਾ | ਕਹਿਆ ਜਾ ਸਕਦਾ ਹੈ ਕਿ ਨਾਟਕ ਦਾ ਜਿਥੇ ਰੰਗ ਮੰਚ ਨਾਲ ਅਨਿੱਖੜਵਾਂ ਸੰਬੰਧ ਹੈ, ਉਥੇ ਸਮੁਚੀ ਮਨੁਖਤਾ ਨਾਲ ਵੀ ਇਸ ਦੀ ਗੂੜ੍ਹੀ ਸਾਂਝ ਹੈ । ਆਪਣੀ ਇਸ ਮਨੁਖੀ ਸਾਂਝ ਕਰ ਕੇ ਨਾਟਕ ਹੋਰ ਸੂਖਮ ਕਲਾਵਾਂ ਜਿਵੇਂ ਚਿਤਰਕਾਰੀ, ਮੰਦਰ ਕਲਾ ਅਤੇ ਸੰਗੀਤ ਆਦਿ ਨਾਲੋਂ ਜੀਵਨ ਦੇ ਵਧੇਰੇ ਨੇੜੇ ਹੈ । | ਰੰਗ ਮੰਚ ਇਕ ਪ੍ਰਕਾਰ ਨਾਲ ਨਾਟਕ ਦੀ ਰੂਹ ਹੈ ਅਤੇ ਇਹ ਰੂਹ ਅਦਾਕਾਰਾਂ ਦੇ ਸਰੀਰਕ ਕਾਰਜ ਰਾਹੀਂ ਹੀ ਵਿਕਸਤ ਹੁੰਦੀ ਅਤੇ ਮੌਲਦੀ ਹੈ । ਅਭਿਨੇਤਾ ਰੰਗ ਮੰਚ ਉਤੇ ਆਪਣੀ ਚੁਸਤ ਵਾਰਤਾਲਾਪ ਅਤੇ ਸਰੀਰਕ ਕਾਰਜ ਰਾਹੀਂ ਨਾਟਕ ਦੇ ਵਿਚਲੇ ਗੁਣਾਂ ਨੂੰ ਸਾਕਾਰ ਕਰਦੇ ਹਨ । ਨਿਰੀ ਵਾਰਤਾਲਾਪ ਨਾਟਕ ਨਹੀਂ ਅਖਵਾ ਸਕਦੀ ਜਦ ਤਕ ਉਸ ਨੂੰ ਅਦਾਕਾਰਾਂ ਦੇ ਸਰੀਰਕ ਕਾਰਜ (Action) ਰਾਹੀਂ ਸਟੇਜ ਉਤੇ ਨਾ ਪੇਸ਼ ਕੀਤਾ ਜਾਵੇ । ਇਸ ਕਾਰਜ ਵਿਚੋਂ ਨਾਟਕ ਟਕਰ (Conflict) ਦਾ ਉਪਜਣਾ ਨਾਟਕ ਲਈ ਅਤੀ ਜ਼ਰੂਰੀ ਹੈ । ਪਾਤਰਾਂ ਦਾ ਮੁੱਖ ਕਰਤੱਵ ਨਾਟਕ ਦੇ ਲਿਖਤੀ ਸ਼ਬਦਾਂ ਵਿਚਲੇ ਮਨੁਖ ਤਜਰਬੇ ਨੂੰ ਰੰਗ 1. “The dramatist keeps in mind not the printer but a company of actors not, readers but play goers. (The Art of the Dramatist) 2. "A play without an audience and actors to interpret is in conceivable. (Theory of Drama) by Allardyce Nicoll. ੧੭