ਪੰਨਾ:Alochana Magazine July 1964.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਡਾ: ਜਸਵੰਤ ਸਿੰਘ ਨੇਕੀ ਸਾਹਿਤ ਵਿਚ ਪ੍ਰਤੱਖ ਬੋਧ ਦੇ ਢੰਗ (Modes of Perception in Literature) | ਪਰਿਭਾਸ਼ਾ ਸਾਹਿੱਤ-ਰਚਨਾ ਤੇ ਸਾਹਿੱਤ ਆਲੋਚਨਾ ਵਿਚ ਮੁਢਲਾ ਅੰਤਰ ਇਹ ਹੈ ਕਿ ਪਹਲੀ ਕਲਾ ਹੈ ਤੇ ਦੂਜੀ ਦਰਸ਼ਨ । ਜਿਥੇ ਸ਼ਬਦਾਂ ਨੂੰ ਉਨਾਂ ਦੇ ਬਹੁ-ਰੰਗੀ ਗੁਣਾਂ ਤੇ ਬਹੁ-ਪੱਖੀ ਸਬੰਧਾਂ ਸਮੇਤ ਵਰਤਣਾ ਕਲਾ ਦੀ ਕਿਰਿਆ ਹੈ ਉਥੇ ਸ਼ਬਦਾਂ ਨੂੰ ਨਿਸਚਿਤ ਅਰਥਾਂ ਤੇ ਨੇਮ ਬੱਝ ਪ੍ਰਾਕਰਣਿਕ ਸਬੰਧਾਂ ਵਿਚ ਵਰਤਣਾ ਦਰਸ਼ਨ ਦਾ ਕਰਤੱਵ । ਇਸ ਲਈ ਕਿਸੇ ਵੀ ਦਾਰਸ਼ਨਿਕ ਅਥਵਾ ਆਲੋਚਨਾ ਸਿਧਾਂਤ ਦੀ ਵਿਆਖਿਆ ਤੋਂ ਪਹਿਲਾਂ ਉਸ ਵਿਆਖਿਆ ਲਈ ਲੋੜੀਂਦੀ ਪਰਿਭਾਸ਼ਾ ਨਿਯਤ ਕਰ ਲੈਣੀ ਬੜੀ ਜ਼ਰੂਰੀ ਹੈ । “ਪਤੱਖ-ਬੰਧ ਅਸਾਂ ਅੰਗਰੇਜ਼ੀ ਸ਼ਬਦ Perception ਲਈ ਵਰਤਿਆ ਹੈ । ਅੰਗਰੇਜ਼ੀ ਦੇ ਇਸ ਸ਼ਬਦ ਲਈ ਸਾਡੇ ਪਾਸ ਅਗੇ ਕੋਈ ਢੁਕਵਾਂ ਸਮਾਨਰਥਕ ਪ੍ਰਚਲਿਤ ਸ਼ਬਦ ਨਹੀਂ । ਕੁਝ ਲੇਖਕਾਂ ਨੇ ਸ਼ਬਦ 'ਅਨੁਭਵ' ਵਰਤਿਆ ਹੈ । ਪਰ ਅਨੁਭਵ ਦੇ ਅਰਥਾਂ ਦਾ ਘੇਰਾ perception ਦੇ ਅਰਥਾਂ ਤੋਂ ਕਿਤੇ ਚੌੜੇਰਾ ਹੈ । ਇਸ ਵਿਚ ਗਿਆਨ ਇੰਦਰਿਆਂ ਦਾ ਤਜਰਬਾ, ਕਰਮ-ਇੰਦਰਿਆਂ ਦਾ ਤਜਰਬਾ ਅਤੇ ਮਾਨਸਿਕ ਅਵਸਥਾਵਾਂ ਦਾ ਬਧ ਸਭ ਕੁਝ ਸ਼ਾਮਲ ਹੈ । ਦਰਅਸਲ, ਇਹ ਸ਼ਬਦ ਅੰਗਰੇਜ਼ੀ ਸ਼ਬਦ experience ਦਾ ਸਮਾਨਰਥਕ ਹੈ, “perception’ ਦਾ ਨਹੀਂ। ਹਿੰਦੀ ਵਿਚ ਮਨੋਵਿਗਿਆਨ ਦੀਆਂ ਕੁਝ ਸੰਤੇ ਤਾਵਲੀਆਂ ਵਿਚ “perception 1. A Provisional List of Technical Terms in Hindi : Education (Educational Psycholcgy) 1. Ministary of Education and Scientific Research, Govt. of India 1955.