ਪੰਨਾ:Alochana Magazine July 1964.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਨੁਖ ਦੇ ਕ੍ਰਿਤੀ ਉਤੇ ਵਧ ਰਹੇ ਅਧਿਕਾਰ ਦੇ ਪ੍ਰਤਿਕਰਮ ਵਜੋਂ ਪੈਦਾ ਹੋ ਗਈ ਸੀ । ਜੋ ਕਾਰਜ ਮਨੁਖ ਆਪਣੇ ਵਾਸਤਵਿਕ ਜੀਵਨ ਵਿਚ ਕਰਨ ਤੋਂ ਅਸਮਰਥ ਰਹਿੰਦਾ ਹੈ ਉਸ ਦੀ ਪੂਰਤੀ ਉਹ ਕਲਾ ਰਾਹੀਂ ਕਰਦਾ ਹੈ । ਨਾਟਕ ਇਕ ਅਜੇਹੀ ਕਲਾ ਹੈ ਜੋ ਮਨੁਖ ਦੀ ਇਸ ਰੁਚੀ ਨੂੰ ਹੋਰਾਂ ਕਲਾਵਾਂ ਨਾਲੋਂ ਵਧੇਰੇ ਸੰਤੁਸ਼ਟ ਕਰਦੀ ਹੈ । ਨਾਟਕ ਵਿਚ ਮਨੁਖ ਵਾਸਤਵਿਕ ਜੀਵਨ ਦੀ ਝਾਕੀ ਨੂੰ ਸਾਕਾਰ ਹੁੰਦਿਆਂ ਦੇਖਦਾ ਹੈ । ਜੀਵਨ ਦੇ ਬਹੁਤ ਸਾਰੇ ਕਾਰਜ ਜੋ ਉੱਚ ਪੂਰਣ ਨਹੀਂ ਹੋ ਸਕਦੇ , ਨਾਟਕ ਰਾਹੀਂ ਪੂਰਣ ਹੁੰਦੇ ਦਰਸਾਏ ਜਾ ਸਕਦੇ ਹਨ । ਨਾਟਕ ਵਿਚ ਮਨੁਖੀ ਮਨ ਦੀ ਚੇਤਨ, ਅਵਚੇਤਨ ਅਤੇ ਅਰਧ ਚੇਤਨ ਆਦਿ ਸਾਰੀਆਂ ਅਵਸਥਾਵਾਂ ਦਾ ਨਿਰੂਪਣ ਕੀਤਾ ਜਾਂਦਾ ਹੈ । ਅਵਚੇਤਨ ਮਨ ਦੀਆਂ ਦਬੀਆਂ ਘਟੀਆਂ ਭਾਵਨਾਵਾਂ ਨੂੰ ਬੜੀ ਸਫ਼ਲਤਾ ਨਾਲ ਨਾਟਕ ਵਿਚ ਦਰਸਾਇਆ ਜਾਂਦਾ ਹੈ । ਜੀਵਨ ਵਿਚ ਭਾਵੇਂ ਅਸੀਂ ਮੌਤ ਦਾ ਦ੍ਰਿਸ਼ ਵੇਖ ਕੇ ਖੌਫ਼ ਅਤੇ ਡਰ ਅਨੁਭਵ ਕਰਦੇ ਹਾਂ ਪਰ ਨਾਟਕ ਵਿਚ ਅਸੀਂ ਮੌਤ ਦੇ ਸੀਨ ਨੂੰ ਮਾਣਦੇ ਅਥਵਾ enjoy ਕਰਦੇ ਹਾਂ । ਇਹ ਰੁਚੀ ਸਾਡੇ ਅਵਚੇਤਨ ਮਨ ਦੀ ਹੀ ਹੈ । ਸੋ ਇਸ ਤਰ੍ਹਾਂ ਮਨੁਖੀ ਮਨ ਦੀ ਚੇਤਨ ਅਤੇ ਅਵਚੇਤਨ ਦੀ ਅਵੱਸਥਾ ਨੂੰ ਰੰਗ ਮੰਚ ਉਤੇ ਦਰਸਾ ਕੇ ਨਾਟਕ ਜੀਵਨ ਦੇ ਸੁਭਾ ਦੀ ਵਾਸਤਵਿਕ ਅਤੇ ਸੁਭਾਵਿਕ ਝਾਕੀ ਪੇਸ਼ ਕਰਦਾ ਹੈ । ਕਰਿਸਟੋਫਰ ਫਰਾਈ (Christopher Fry) ਨੇ ਸਟੇਜ ਦਾ 6 ਰਤੱਵ ਮਨੁਖੀ ਭਾਵ ਦੀ ਖੋਜ ਕਰਨਾ ਮੰਨਿਆ ਹੈ । ਸੋ ਸਟੇਜ ਅਤੇ ਨਾਟਕ ਦਾ ਸੰਬੰਧ ਇਸ ਕਰਕੇ ਵੀ ਗੂੜ੍ਹਾ ਹੈ ਕਿ ਇਸ ਰਾਹੀਂ ਮਨੁਖੀ ਸੁਭਾਵ ਦਾ ਯਥਾਰਥ ਪੱਖ ਰੂਪਮਾਨ ਹੁੰਦਾ ਹੈ । ਕਿਸੇ ਵੀ ਕੌਮ ਦੀ ਸਭਿਆਚਾਰਕ ਜਾਂ ਸਾਂਸਕ੍ਰਿਤਕ ਉਨਤੀ ਉਸ ਵਿਚ ਨਾਟਕ ਅਤੇ ਰੰਗ ਮੰਚ ਦੀ ਪ੍ਰਫੁਲਤਾ ਤੋਂ ਜਾਂਚੀ ਜਾ ਸਕਦੀ ਹੈ । ਨਾਟਕ ਅਤੇ ਰੰਗ ਮੰਚ ਦੀ ਪ੍ਰਫੁਲਤਾ ਕਿਸੇ ਕੌਮ ਦੀ ਉੱਨਤ ਅਤੇ ਪ੍ਰਫੁਲਤ ਸੰਸਕ੍ਰਿਤੀ ਦਾ ਚਿੰਨ ਹੈ । ਕਿਸੇ ਦੇਸ਼ ਦੀ ਸੰਸਕ੍ਰਿਤੀ ਦਾ ਉੱਨਤ ਹੋਣਾ ਵਧੇਰੇ ਕਰਕੇ ਉਸ ਦੇਸ਼ ਵਿਚ ਅਮਨ, ਖੁਸ਼ਹਾਲੀ ਅਤੇ ਸੁਤੰਤਰਤਾ ਉਤੇ ਨਿਰਭਰ ਹੈ । ਨਾਟਕ ਅਤੇ ਰੰਗ ਮੰਚ ਦੀ ਉੱਨਤੀ ਲਈ ਵੀ ਦੇਸ਼ ਵਿਚ ਅਮਨ, ਖੁਸ਼ਹਾਲੀ ਅਤੇ ਸੁਤੰਤਰਤਾ ਦੀ ਆਵਸ਼ਕਤਾ ਹੈ । ਜੇਕਰ ਅਸੀਂ ਵੱਖ ਵੱਖ ਦੇਸ਼ਾਂ ਦੇ ਸਾਂਸਕ੍ਰਿਤਕ ਤਿਹਾਸ ਉਤੇ ਇਕ ਝਾਤ ਮਾਰੀਏ ਤਾਂ ਇਹ ਗੱਲ ਸਪਸ਼ਟ ਹੋ ਜਾਵੇਗੀ ਕਿ ਨਾਟਕ ਅਤੇ ਰੰਗ ਮੰਚ ਉਦੋਂ ਹੀ ਆਪਣੇ ਪੂਰੇ ਜੋਬਨ ਉਤੇ ਨਿਖਰ ਕੇ ਸੰਸਕ੍ਰਿਤੀ ਦਾ ਚਿੰਨ ਬਣ ਸਕੇ ਹਨ ਜਦੋਂ ਕਿ ਦੇਸ਼ ਵਿਚ ਪੂਰੀ ਤਰ੍ਹਾਂ ਨਾਲ ਅਮਨ ਤੇ ਖੁਸ਼ਹਾਲੀ ਸੀ । | ਭਾਰਤ ਵਿਚ ਨਾਟਕ ਕਲਾ ਓਦੋਂ ਸਿਖਰਾਂ ਉਤੇ ਸੀ ਜਦ ਕਿ ਗੁਪਤ ਰਾਜਿਆਂ ਦਾ ਰਾਜ ਸੀ । ਇਸ ਗੁਪਤ ਕਾਲ ਨੂੰ ਭਾਰਤੀ ਇਤਿਹਾਸ ਵਿਚ ਸੁਨਹਿਰੀ ਯੁਗ ਕਹਿਆ ਗਇਆ ਹੈ । ਕਾਲੀ ਦਾਸ ਵਰਗੇ ਮਹਾਨ ਨਾਟਕਰ ਇਸ ਸੁਨਹਰੀ ਯੁਗ ਦੀ ਹੀ ਦੇਣ ਹਨ । ਇਸ ਯੁਗ ਵਿਚ ਸਮੁਚੇ ਭਾਰਤ ਵਿਚ ਪੂਰੀ ਤਰ੍ਹਾਂ ਨਾਲ ਅਮਨ ਅਤੇ ਸੁਤੰਤਰਤਾ ਸੀ ਜਿਸ ਕਰ ਕੇ ਨਾਟਕ ਕਲਾ ਰੰਗ ਮੰਚ ਦੇ ਪੱਖੋਂ ਬਹੁਤ ਹੀ ਵਿਕਸਤ ਹੋਈ ਪਰ ਬਾਦ ਵਿਚ ਜਦੋਂ ਭਾਰਤ ੨੧