ਪੰਨਾ:Alochana Magazine July 1964.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

flict) ਹੋਵੇ ਅਤੇ ਨਾਟਕ ਨਿਰੀ ਵਾਰਤਾਲਾਪ ਹੀ ਨਾ ਹੋਵੇ । ਉਂਜ ਤਾਂ ਨਿਰੀ ਵਾਰਤਾਲਾਪ ਵੀ ਸਟੇਜ ਉਤੇ ਦਰਸਾਈ ਜਾ ਸਕਦੀ ਹੈ ਪਰ ਨਿਰੀ ਵਾਰਤਾਲਾਪ ਨਾਟਕ ਨਹੀਂ ਅਖਵਾ ਸਕਦੀ । ਇਸ ਵਿਚ ਨਾਟਕੀ ਗੁਣਾਂ ਅਰਥਾਤ ਨਾਟਕੀ ਟੱਕਰ ਅਤੇ ਨਾਟਕੀ ਕਾਰਜ ਦਾ ਹੋਣਾ ਅਤੇ ਜ਼ਰੂਰੀ ਹੈ । ਕਿਉਂ ਜੋ ਨਾਟਕੀ ਕਾਰਜ ਅਤੇ ਟੱਕਰ ਹੀ ਨਾਟਕ ਦੀ ਰੀੜ ਦੀ ਹੱਡੀ ਹਨ । Nicoll ਨੇ ਠਾਟਕੀ ਕਾਰਜ ਨੂੰ ਉਸੇ ਤਰਾਂ ਮਹੱਤਤਾ ਦਿਤੀ ਹੈ ਜਿਸ ਤਰਾਂ ਕਿ ਮਨੁਖ ਲਈ ਸਰੀਰ ਦੀ ਮਹੱਤਤਾ ਹੈ । ਸੋ ਨਾਟਕ ਰੰਗ ਮੰਚ ਉਤੇ ਤਾਂ ਹੀ ਸਫਲ ਹੋਵੇਗਾ ਜੇਕਰ ਇਸ ਵਿਚ ਨਾਟਕੀ ਗੁਣ ਹੋਣ । | ਸਮੁਚੇ ਤੌਰ ਉਤੇ ਕਿਹਾ ਜਾ ਸਕਦਾ ਹੈ ਕਿ ਨਾਟਕ ਅਤੇ ਰੰਗ ਮੰਚ ਦਾ ਸਦੀਆਂ ਤੋਂ ਬੜਾ ਗੂੜਾ ਅਤੇ ਅਨਿੱਖੜਵਾਂ ਸਬੰਧ ਚਲਿਆ ਆ ਰਹਿਆ ਹੈ । ਰੰਗ ਮੰਚ ਤੋਂ ਬਿਨਾਂ ਨਾਟਕ ਦੀ ਕੋਈ ਹੱਦ ਨਹੀਂ। ਨਾਟਕ ਮੰਚ ਉਤੇ ਖੇਡਣ ਵਾਸਤੇ ਹੀ ਲਿਖਿਆ ਜਾਂਦਾ ਹੈ । ਮੰਚ ਨੂੰ ਸੇਖੋਂ ਸਾਹਿਬ ਨੇ ਨਾਟਕ ਦਾ ਵਰ ਘਰ ਕਰਿਆ ਹੈ । “ਇਕ ਨਾਟਕ ਜੋ ਸਟੇਜ ਤੇ ਖੇਡਿਆ ਨਹੀਂ ਗਿਆ, ਉਸ ਅਣ-ਵਿਆਹੁਤਾ ਇਸਤਰੀ ਵੱਗ ਸਮਝਣਾ ਚਾਹੀਦਾ ਹੈ ਜਿਸ ਨੂੰ ਕਦੇ ਵਰ ਘਰ ਪ੍ਰਾਪਤ ਨਹੀਂ ਹੋਇਆ ਤੇ ਜਿਸ ਦੀ ਜਵਾਨੀ ਤੇ ਰੂਪ ਇਸ ਕਾਰਨ ਅਜਾਈਂ ਬੀਤ ਰਹੇ ਹਨ । 1. "Action is to drama what his body is to man." (Theat And Dramatic Theory) by Allardyce Nicoll. ੨੪