ਪੰਨਾ:Alochana Magazine July 1964.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੋਬਿੰਦ ਸਿੰਘ ਲਾਂਬਾ ਵਲੀ ਰਾਮ ਦੇ ਝੂਲਣੇ ਤੇ ਰੇਖਤੇ | ਪੰਜਾਬੀ ਸਾਹਿੱਤ ਦੇ ਇਤਿਹਾਸ ਵਿਚ ਵਣ ਰਾਮ ਜੀ ਦਾ ਇਕ ਵਿਸ਼ੇਸ਼ ਸਥਾਨ ਹੈ ਡਾ: ਮੋਹਨ ਸਿੰਘ ਦੀਵਾਨਾ ਆਪਣੀ ਪੁਸਤਕ An Introduction to the study of Panjabi Literature ਵਿਚ ਆਪ ਨੂੰ ਸਭ ਤੋਂ ਵਧ ਸੁਘੜ ਕਵੀ (most accomplised peot) ਮੰਨਦਾ ਹੈ । ਆਪ ਕੇਵਲ ਪੰਜਾਬ ਦੇ ਹੀ ਸ਼ਾਇਰ ਨਹੀਂ ਸਨ ਸਗੋਂ ਆਪ ਨੇ ਹਿੰਦੀ ਅਤੇ ਉਰਦੂ ਵਿਚ ਵੀ ਰਚਨਾ ਕੀਤੀ ਹੈ । ਫ਼ਾਰਸੀ ਤੋਂ ਵੀ ਆਪ ਜਾਣੂ ਸਨ । ਆਪਦੇ ਰੇਖਤਿਆਂ ਵਿਚ ਫ਼ਾਰਸੀ ਦੇ ਪ੍ਰਸਿੱਧ ਕਵੀ ਸ਼ੇਖ ਸਾਅਦੀ ਦੀ ਪੁਸਤਕ ਗੁਲਿਸਤਾਂ ਅਤੇ ਬੋਸਤਾਂ ਦਾ ਜ਼ਿਕਰ ਇਸ ਤਰ੍ਹਾਂ ਆਉਂਦਾ ਹੈ :- ਦੇਖੀ ਗੁਲਸਤਾਂ ਬੇਸਤਾਂ, ਮਤਲਬ ਨਾ ਪਾਇਆ ਸ਼ੇਖ ਕਾ, ਸਾਰੀ ਕਿਤਾਬਾਂ ਯਾਦ ਕਰਿ ਹਾਫ਼ਜ਼ ਹੂਆ ਤੋ ਕਿਆ ਹੂਆ (ਰਾਮਕਲੀ) ਹਿੰਦੀ ਵਿਚ ਆਪ ਦੀਆਂ ਸਭ ਤੋਂ ਵਧ ਰਚਨਾਵਾਂ ਹਨ । ਪੰਜਾਬੀ ਵਿਚ ਆਪ ਦੇ ਸ਼ਬਦ, ਕਬਿਤ ਅਤੇ ਕਾਫ਼ੀਆਂ ਹਨ । ਝੂਣਿਆਂ ਦੀ ਬੋਲੀ ਹਿੰਦੀ ਪੰਜਾਬੀ ਰਲੀ-ਮਿਲੀ ਹੈ ਰੋਤੇ ਉਰਦੂ ਵਿਚ ਹਨ । | ਵਲੀ ਰਾਮ ਜੀ ਬਾਰੇ ਡ': ਮੋਹਨ ਸਿਘ ‘ਦੀਵਾਨਾ, ਡਾ: ਗੋਪਾਲ ਸਿੰਘ ਦਰਦੀ ਅਤੇ ਸੀ ਹਰਨਾਮ ਸਿੰਘ 'ਸ਼ਾਨ' ਨੇ ਆਪਣੀਆਂ ਪੁਸਤਕਾਂ ਵਿਚ ਕੁਝ ਜ਼ਿਕਰ ਕੀਤਾ ਹੈ । ਇਸ ਵਿਸ਼ੇ ਉਤੇ ਇਕ ਅੱਧ ਲੇਖ ਵੀ ਪਿਛੇ ਜਿਹੇ ਪੰਜਾਬੀ ਦੁਨੀਆਂ ਵਿਚ ਛਪਿਆ ਹੈ ਪਰ ਅਫਸੋਸ ਹੈ ਕਿ ਕਿਸੇ ਵਿਦਵਾਨ ਨੇ ਉਨ੍ਹਾਂ ਦੀਆਂ ਸਾਰੀਆਂ ਰਚਨਾਵਾਂ ਨੂੰ ਵੇਖਣ ਦਾ ਜਤਨ ਨਹੀਂ ਕੀਤਾ, ਜਿਹੜਾ ਵੀ ਜ਼ਿਕਰ ਕਰਦਾ ਹੈ ਉਹ ਪੰਜਾਬ ਯੂਨੀਵਰਸਿਟੀ ਲਾਹੌਰ ਦਾ ਹੀ ਹਵਾਲਾ ਦਿੰਦਾ ਹੈ ਅਤੇ ਇਥੇ ਆਪਣੀਆਂ ਲਾਇਬਰੇਰੀਆਂ ਵਿਚ ਭਾਲਣ ਦੀ ਕੋਸ਼ਿਸ਼ 1. ਵਿਸਤਾਰ ਲਈ ਵੇਖੋ ਕਵਿਤਾ' ਅੰਮ੍ਰਿਤਸਰ, ਜੂਨ 1932 ਵਿਚ ਇਸ ਲੇਖਕ ਦਾ ਲੇਖ 'ਪ੍ਰਾਚੀਨ ਕਵੀ ਵਲੀ ਰਾਮ'। ર૫