ਪੰਨਾ:Alochana Magazine July 1964.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਈ ਪ੍ਰਤੱਖ ਗਿਆਨ ਧ ਰ ਵਰਤਿਆ ਗਇਆ ਹੈ, ਪਰ ‘perception ਅਸਲ ਵਿਚ ਇਕ ਕਿਰਿਆਵੀ ਨਾਂਵ (verbal noun) ਹੈ, ਜਿਸ ਦਾ ਅਸਲ ਰੂਪ perceving ਹੈ । ਪ੍ਰਤੱਖ-ਗਿਆਨ' ਵਿਚ ਅਜਿਹਾ ਕਿਰਿਆਵੀ ਲੱਛਣ ਮੌਜੂਦ ਨਹੀਂ। ਇਸ ਲਈ ਇਸ ਨੂੰ perception ਦਾ ਢੁਕਵਾਂ ਸਮਾਨਰਥਕ ਨਹੀਂ ਸਮਝਿਆ ਜਾ ਸਕਦਾ। ਕੁਝ ਲੇਖਕਾਂ ਨੇ ਇਸ ਅੰਕੜ ਨੂੰ ਪਰਤੀਤ ਕਰਦਿਆਂ ਇਕ ਹੋਰ ਸ਼ਬਦ ਪ੍ਰਤੱਖੀਕਰਣ' (ਧਕ ) ਵਰਤਿਆ ਹੈ । ਪਰ, ਪ੍ਰਤੱਖੀਕਰਣ ਤੋਂ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਕੋਈ ਇਛਕ (voluntary) ਕਰਿਆ ਹੈ । ਐਪਰ perception ਤਾਂ ਬਹੁਤ ਕਰਕੇ ਅਣ-ਇਛਕ ਕਿਰਿਆ ਹੈ । ਇਕ ਦਾਰਸ਼ਨਿਕ ਸੰਕੇਤਾਵਲੀ ਵਿਚ ਪ੍ਰਤੱਖਣਾ (ਧਨ) ਸ਼ਬਦ ਵਰਤਿਆ ਗਇਆ ਹੈ । ਐਪਰ ਵਰਤੋਂ ਵਿਚ “ਪਤੱਖਣਾ ਦਾ ਦਾਰਥ ਪ੍ਰਤੱਖ ਕਰਨਾ' ਜਾਂ 'ਸਾਕਾਰ ਕਰਨ ਵਰਗਾ ਜਾਪਦਾ ਹੈ, ਪ੍ਰਤੱਖ ਨੂੰ ਪ੍ਰਾਪਤ ਕਰਨ ਵਰਗਾ ਨਹੀਂ । | ਉਪਰੋਕਤ ਸ਼ਬਦਾਂ ਦੀ ਥਾਂ ਅਸਾਂ ਤੱਖ ਬਧ’ ਸ਼ਬਦ ਵਰਤਣ ਦੀ ਖੁਲ੍ਹ ਲਈ ਹੈ। ਇਹ ਸ਼ਬਦ ਉਪਰਲੇ ਤਿੰਨਾਂ ਸਮਾਨਰਥਕਾਂ ਦੀਆਂ ਊਣਤਾਈਆਂ ਤੋਂ ਮੁਕਤ ਜਾਪਦਾ ਹੈ, ਤੇ perception' ਸ਼ਦ ਦੇ ਮਨੋਵਿਗਿਆਨਕ ਤੇ ਦਾਰਸ਼ਨਿਕ ਅਰਥਾਂ ਦੇ ਭੇਦਾਂ ਨੂੰ ਸਮੇਟਣ ਦੀ ਸਮਰੱਥਾ ਦਾ ਧਾਰਨੀ ਵੀ ਹੈ । ਇਸ ਤੋਂ ਛੁਟ ਇਹ ਸ਼ਬਦ ਪੰਜਾਬੀ ਬੋਲੀ ਵਿਚ ਰਚਣ-ਮਿਚਣ ਦੀ ਸੰਭਾਵਨਾ ਵੀ ਰਖਦਾ ਹੈ । ਕਿਉਂਕਿ ਪ੍ਰਤੱਖ ਅਤੇ ਬੋਧ ਦੋਵੇਂ ਸ਼ਬਦ ਪੰਜਾਬੀ ਵਿਚ ਅਗੇ ਹੀ ਵਰਤੀਦੇ ਹਨ । ਉਂਝ ਅਸਾਂ ਹੋਰ ਸਮਾਸੀ ਸ਼ਬਦ ਘੜਨ ਲਈ ਪ੍ਰਤਖਣ' ਨੂੰ ਧਾਤੂ ਪ੍ਰਵਾਨ ਕੀਤਾ ਹੈ । ੨. ਸਮੱਸਿਆਵਾਂ ਦਾ ਨਿਖੇੜਾ ਸਾਹਿੱਤ ਵਿਚ ਪ੍ਰਤੱਖ-ਬਧ ਦੀਆਂ ਵਿਧੀਆਂ ਬਾਰੇ ਵਿਚਾਰ, ਪਹਲੀ ਨਜ਼ਰ ਵਿਚ, ਓਪਰੀ ਜਿਹੀ ਵਿਚਾਰ ਦਾਪਦੀ ਹੈ । ਇਸ ਬਾਰੇ ਸੋਚਿਆਂ ਕੁਝ ਸ਼ੰਕੇ ਉਤਪੰਨ ਹੁੰਦੇ ਹਨ ! ਪਹਲਾ ਤਾਂ ਇਹ ਹੈ ਕਿ ਸਾਹਿੱਤ ਕਈ ਪ੍ਰਤਖ-ਬੱਧ ਦੀ ਕਿਰਿਆ ਨਹੀਂ, ਇਸ ਲਈ ਸਾਹਿੱਤ ਦੇ ਸਬੰਧ ਵਿਚ ਪ੍ਰਤੱਖ-ਬੋਧ ਦੀਆਂ ਵਿਧੀਆਂ ਦੀ ਵਿਚਾਰ ਅਸਬੰਧਤ ਜਿਹੀ ਬਾਤ ਜਾਪਦੀ ਹੈ । ਪਰ ਘਟੋ ਘਟ ਇਕ ਦਾਰਸ਼ਨਿਕ ਪ੍ਰਣਾਲੀ ਅਨੁਸਾਰ ਸੰਵੇਦਨਾ (sensatin) ਅਥਵਾਂ ਪ੍ਰਖ ਬੰਧ (perception) ਹੀ ਦੁਜੀਆਂ ਸਭ ਮਾਨਸਿਕ ਕਿਰਿਆਵਾਂ (ਕਲਪਨਾ, ਵਿਵੇਕ ਆਦ) ਦਾ ਮੂਲ ਹਨ । ਇਸ ਲਈ ਪ੍ਰਤੱਖ ਬੋਧ ਦੀ ਸਮੱਸਿਆ ਕਲਾਂ ਅਤੇ ਸਾਹਿੱਤ ਦੀ ਵੀ ਮੂਲਕ ਸਮੱਸਿਆ ਸਮਝਣੀ ਚਾਹੀਦੀ ਹੈ । ਦੁਜਾ ਸ਼ੰਕਾ ਇਹ ਉਤਪੰਨ ਹੁੰਦਾ ਹੈ ਕਿ ਪ੍ਰਤੱਖ ਬੋਧ ਤਾਂ ਇਕ ਸਿੱਧੀ ਪੱਧਰੀ ਨਿੱਤ ਵਰਤੋਂ ਦੀ ਸਰਬ ਵਿਆਪੀ ਕਿਰਿਆ ਹੈ ਜੋ ਸਾਨੂੰ ਸਾਡੇ ਚੌਗਿਰਦੇ ਅਥਵਾ ਸਰੀਰ ਤੋਂ ਜਾਣੂ