ਪੰਨਾ:Alochana Magazine July 1964.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਪ ਦੇ ਝੂਲਣਿਆਂ ਦੀਆਂ ਮਾਤਰਾਂ ਵਧ ਘਟ ਹਨ ਕੋਈ ਤੁਕਾਂ ਵਡੀਆਂ ਕਈ ਛੋਟੀਆਂ ਹਨ । ਸ਼ਾਇਦ ਨਕਲ ਕਰਨ ਵੇਲੇ ਅਸ਼ੁਧੀਆਂ ਰਹ ਗਈਆਂ ਹੋਣ । ਗੁਰਬਾਣੀ ਦਾ ਪ੍ਰਭਾਵ ਬਹੁਤ ਤੀਖਣ ਹੈ । ਝੂਲਣਿਆਂ ਦੇ ਅਧਾਰ ਦੇ ਉਨ੍ਹਾਂ ਤੇ ਮੁਖ ਸਿਧਾਂਤਾਂ ਨੂੰ ਸੰਖੇਪ ਵਿਚ ਇਉਂ ਬਿਆਨ ਕੀਤਾ ਜਾ ਸਕਦਾ ਹੈ :- ਪਰਮੇਸ਼ਰ ਨੂੰ ਪ੍ਰਾਪਤ ਕਰਨ ਲਈ ਕਿਸੇ ਜੰਗਲ ਵਿਚ ਜਾਣ ਦੀ ਲੋੜ ਨਹੀਂ। ਉਸ ਦੀ ਪ੍ਰਾਪਤੀ ਘਰ ਵਿਚ ਹੀ ਹੋ ਸਕਦੀ ਹੈ | ਘਰ ਬਾਰ ਤਿਆਗ ਕਰਨ ਦੀ ਥਾਂ ਹਉਮੇਂ ਦਾ ਤਿਆਗ ਜ਼ਰੂਰੀ ਹੈ ਜੋ ਕਿ ਸਤਿਸੰਗਤ ਰਾਹੀਂ ਹੀ ਹੋ ਸਕਦਾ ਹੈ । ਵਾਹਿਗੁਰੂ ਘਟ ਘਟ ਵਿਚ ਵਸਦਾ ਹੈ । ਮੌਤ ਸਿਰ ਤੇ ਖੜੀ ਹੈ, ਜੀਵਨ ਦਾ ਕੋਈ ਭਰੋਸਾ ਨਹੀਂ। ਇਸ ਲਈ ਜੀਵਨ ਦੀਆਂ ਘੜੀਆਂ ਸਿਮਰਨ ਵਿਚ ਗੁਜ਼ਾਰਨੀਆਂ ਚਾਹੀਦੀਆਂ ਹਨ ਅਤੇ ਗਿਆਨ ਪ੍ਰਾਪਤੀ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਅਗਿਆਨੀ ਦਾ ਜੀਵਨ ਵਿਅਰਥ ਹੈ । ਗਿਆਨ ਨਾਲ ਹੀ ਅਸਲੀਅਤ ਦਾ ਚਾਨਣਾ ਹੁੰਦਾ ਹੈ ਪਰ ਮਾਇਆ ਵਿਚ ਖੱਚਤ ਹੋਇਆ ਪਾਣੀ ਇਸ ਗਲ ਵਲ ਘਟ ਹੀ ਧਿਆਨ ਦਿੰਦਾ ਹੈ । ਇਹ ਸੰਸਾਰ ਗਿਆਨੀ ਵਾਸਤੇ ਤੇ ਇਕ ਖਡੌਣਾ ਹੈ ਪਰੰਤੂ ਅਗਿਆਨੀ ਵਾਸਤੇ ਬਹੁਤ ਦੁਖਦਾਇਕ ਹੈ । ਜਿਵੇਂ ਗੁਰਬਾਣੀ ਵਿਚ ਚਰਿਤਰਸ਼ੀਲ ਤੇ ਚਰਿਤਰ-ਹੀਣ ਵਿਅਕਤੀ ਦਾ ਨਿਖੇੜ ਕਰ ਕੇ ਉਨ੍ਹਾਂ ਨੂੰ ਸਾਧ ਤੇ ਸਾਧੂ ਦਾ ਦੱਖੀ ਜਾਂ ਗੁਰਮੁਖ ਤੇ ਮਨਮੁਖ ਦਾ ਨਾਂ ਦਿੱਤਾ ਹੈ ਇਸੀ ਤਰ੍ਹਾਂ ਇਹ ਨਿਖੇੜ ਵਲੀ ਰਾਮ ਜੀ ਨੇ ਵੀ ਸਭਚਾਰੀ ਅਤੇ ਅਬਚ ਰੀ ਦੇ ਨਾਂ ਹੇਠ ਕੀਤਾ ਹੈ । ਭਾਵੇਂ ਕਈ ਥਾਵਾਂ ਤੇ ਗੁਰਮੁਖ ਤੇ ਮਨਮੁਖ ਦੇ ਸ਼ਬਦ ਵੀ ਵੇਖਣ ਵਿਚ ਆਉਂਦੇ ਹਨ । ਆਪ ਨੇ ਇਹ ਕਹ ਕੇ ਕਿ ਸਾਰੇ ਪ੍ਰਾਣੀ ਇਕ ਮਾਲਾ ਦੇ ਮਣਕੇ ਹਨ ਸਾਂਝੀਵਾਲਤਾ ਦਾ ਉਪਦੇਸ਼ ਦਿਤਾ ਹੈ । ਰੇਖਤੇ ਵਖ ਵਖ ਰਾਗਾਂ ਵਿਚ ਹਨ ਜਿਵੇਂ ਜੰਗਲਾ, ਜੈ ਜੈ ਵੰਤੀ, ਬਿਲਾਵਲ ਰਾਮਕਲੀ, ਕਾਨੜਾ, ਆਸਾ ਆਦਿ । ਜਿਥੇ ਝੂਲਣਿਆਂ ਵਿਚ ਗਿਆਨ ਉਪਦੇਸ਼ ਉਤੇ ਜ਼ੋਰ ਹੈ ਅਤੇ ਦਲੀਲਾਂ ਤੋਂ ਕੰਮ ਲਇਆ ਗਇਆ ਹੈ ਉਥੇ ਰੇਤਿਆਂ ਵਿਚ ਫ਼ੀਆਂ ਵਾਂਗ ਨਿੱਜੀ ਇਸ਼ਕ ਦੇ ਜਜ਼ਬੇ ਪ੍ਰਟਾਏ ਹਨ । ਇਸ ਲਈ ਇਹ ਝੂਲਣਿਆਂ ਵਾਂਗ ਬੋਝਲ ਮਹਸੂਸ ਨਹੀਂ ਹੁੰਦੇ । ਆਪ ਦੇ ਜੀਵਨ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਮਿਲਦੀ । ਡਾ: ਮੋਹਨ ਸਿੰਘ ਦੀਵਾਨਾ ਲਿਖਦੇ ਹਨ ਕਿ ਆਪ ਪੰਜਾਬੀ ਸਨ ਜੋ ਬਾਦ ਵਿਚ ਦਿਲੀ ਜਾ ਕੇ ਵਸ ਗਏ । ਸ੍ਰੀ ਮਹਿਮੂਦ ਸ਼ੀਰਾਨੀ ਲਿਖਦੇ ਹਨ ਕਿ ਆਪ ਸ਼ਾਹ ਜਹਾਨ ਦੇ ਸਮੇਂ ਹੋਏ ਅਤੇ ਦਾਰਾ ਸ਼ਠ ਅ ਦੇ ਖਾਸ ਮਰਾਂ ਵਿਚ ਸਨ ਪਰ ਇਸ ਗਲ ਦੀ ਪੜਵਾ ਦਾਰਾ ਸ਼ਕੋਅ ਦੇ ਜੀਵਨ ਸਬਧ ਪੁਸਤਕਾਂ ਵਿਚੋਂ ਹਾਲਾਂ ਤਕ ਨਹੀਂ ਹੋ ਸਕੀ । ਪਰ ਕਿਉਂ ਜੋ ਵਲੀ ਰਾਮ ਦੀਆਂ ਹਿੰਦੀ ਰਚਨਾਵਾਂ ਜਿਵੇਂ ਵਿਚਾਰ ਸਰੋਵਰ', ਅਦਵੈਤ ਪ੍ਰਕਾਸ਼', 'ਵੇਦਾਂਤ ਸਾਗਰ’ ਦਾ ਵਿਸ਼ਾ ਵਧੇਰੇ ਕਰਕੇ ਵੇਦਾਂਤ ਹੈ ਅਤੇ ਦਾਰਾ ਸ਼ਕੋਅ ਨੇ ਵੀ ਵੇਦਾਂਤ ਦੇ ਕਈ ਸੰਸਕ੍ਰਿਤ ਗਰੰਥਾਂ ਦਾ ਫਾਰਸੀ ਵਿਚ ਅਨੁਵਾਦ ਕੀਤਾ ਹੈ ਅਤੇ ਕਿਉਂਕਿ ਵਲੀ ਰਾਮ ਹਿੰਦੀ, ਉਰਦੂ, ਪੰਜਾਬੀ ੩੧