ਪੰਨਾ:Alochana Magazine July 1964.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਸਾਣ, ਜੀਵਨ-ਕੌੜ, ਉਮਰ ਤਟਕੱਲੇ-ਵਲੀਏ ਅਤੇ ਰਸ-ਰੰਗ-ਖੁਸ਼ਬੂ ਆਦਿ ਦੀ ਵਰਤੋਂ ਕਿਸੇ ਸਿਫਤ ਦੀ ਮੁਥਾਜ ਨਹੀਂ। ਉਸ ਦੀ ਕਵਿਤਾ ਵਿਚੋਂ ਕੁਝ ਸਤਰਾਂ ਜਿਨ੍ਹਾਂ ਵਿਚੋਂ ਸਾਹਸ, ਨਵੀਨਤਾ ਤੇ ਮੌਲਿਕਤਾ ਮੈਨੂੰ ਭਾਸੀ ਹੈ, ਇਸ ਪ੍ਰਕਾਰ ਹਨ :- 1) ਰਵੀ ਅਸਤਿਆਂ, ਜੀਕਣ ਅਸਤ ਚੁਗਣ ਨੂੰ ਬੈਠਾ ਮੱਛੀ ਵਾਂਗ ਵਿਲਕਦੀ ਹਥੋਂ ਹੋਰ ਇਕ ਪਰ ਜ਼ਿੰਦਗੀ ਸਰਕੀ ਬਾਰੀ ਥਾਣੀ ਲੰਘ ਕੇ ਸ਼ਰਮਾ ਰਹੀ ਸੀ ਫਰਸ਼ ਤੇ ਲੇਟੀ ਹੋਈ ਚੰਨ-ਚਾਨਣੀ । ਕਿਰ ਗਈਆਂ ਆਖਰ ਕਿਰ ਗਈਆਂ ਹਿਜਰ-ਪੀੜ ਦੀ ਠੀਆਂ ਵਿਚੋਂ ਨਿੱਘੀਆਂ ਤੇ ਮਿੱਠੀਆਂ ਦੋ ਘੜੀਆਂ ਖੁਲੇ ਖੰਡਰੇ ਤਲਮਲਾਂਦੇ ਜਜ਼ਬੇ ਬੱਧੇ ਲੜ ਬਲਾਂ ਦੇ ਸਾਹਾਂ ਵਿਚ ਸੁਲਗ ਕਸਤੂਰੀ ਨੈਣਾਂ ਸੰਗ ਬਿਜਲੀਆਂ ਲੜੀਆਂ ਆਪਣੀ ਇਹ ਵਾਕਫ਼ੀ ਮੇਰੇ ਲਈ ਸਜਰਾ ਫੂਲ ਕੋਟ ਦੇ ਕਾਲਰ 'ਤੇ ਜਿਕਣ ਟੰਗਿਆ ਆਪਣੀ ਇਹ ਵਾਕਫ਼ੀ ਤੇਰੇ ਲਈ ਜਿਸ ਤਰ੍ਹਾਂ ਵਾਲਾਂ ਦੀ ਇਕ ਬਣਤਰ ਨਵੀਂ । ਜਿੰਦ ਦੁਕਾਨ ਕਸਾਈ ਦੀ ਹੈ। ਨਿਰਜਿੰਦ ਖੱਲ-ਹੀਨ ਤੇ ਨੰਗੀਆਂ ਯਾਦਾਂ ਕਹੇ ਬਕਰਿਆਂ ਦੇ ਵਾਂਗੂ ਟੰਗੀਆਂ । ਉਪਰੋਕਤ ਤੁਕਾਂ ਹਰ ਪੱਖੋਂ ਕਿਸੇ ਵੀ ਚੰਗੇ ਕਵੀ ਦੀ ਕਵਿਤਾ ਦੇ ਮੁਕਾਬਲੇ ਤੇ ਰੱਖਣ ਯੋਗ ਹਨ ! ਬੇਆਰਾਮੀ ਦੀ ਰਾਤ ਵਿਚ ਯਾਦ ਨੂੰ ਕਿਵੇਂ ਸ਼ਬਦਾਂ ਦੀ ਰਾਹੀਂ ਸੁਰਜੀਤ ਕਰ ਵਿਖਾਇਆ ਹੈ । ਇਹ ਤੇ ਹੋਰ ਮਾਨਵੀਕਰਨ ਦੀਆਂ ਅਤਿ ਉਤਮ ਉਦਾਹਰਣਾਂ ਹਨ ਕਿੰਜ ਕੋਈ ਯਾਦ ਆਈ ਬਿੜਕ ਪਾ ਕੇ ਰਾਤ ਰਾਣੀ ਜਾਗ ਪਈ •• {: :