ਪੰਨਾ:Alochana Magazine July 1964.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਠੀਕ ਇਹ ਮਿੱਟੀ ਦਾ ਪੁਤਲਾ ਹੀ ਸਹੀ ਪਰ ਬੜਾ ਕਰਤਬ ਹੈ ਇਹਦੀ ਜ਼ਿੰਦਗੀ ਭੜਕਦਾ ਸ਼ੁਅਲਾ ਰਹੇ ਨਿੱਤ ਭੜਕਦਾ ਰਹਿਣ ਗਲ ’ਚੋਂ ਗੁਲ ਨਵੇਂ ਖਿੜਦੇ ਸਦਾ (ਮਿੱਟੀ ਦਾ ਪੁਤਲਾ) ਮੀਸ਼ਾ ਨੇ ਪੀਤ ਦੇ ਵਿਸ਼ੇ ਨੂੰ ਭਾਵੇਂ ਸਾਮੰਤਕਾਲੀਨ ਕਵੀਆਂ ਵਾਂਗ ਪੇਸ਼ ਨਹੀਂ ਕੀਤਾ ਤਾਂ ਵੀ ਉਸ ਦਾ ਨਿ ਪਿਆਰ ਕਿਸੇ ਸਾਮੂਹਿਕ ਲਖਸ਼ ਵਿਚ ਪਰਿਵਰਤਿਤ ਨਹੀਂ ਹੁੰਦਾ, ਇਸੇ ਲਈ ਉਸ ਦੀ ਸਾਰਥਕਤਾ ਨਹੀਂ ਬਣਦੀ। ਇਸ ਨਾਲ ਕਵੀ ਨੇ ਆਪਣੇ ਮਨ ਨੂੰ ਸੰਤੁਸ਼ਟ ਤਾਂ ਭਾਵੇਂ ਕਰ ਲਇਆ ਹੋਵੇ ਪਰੰਤੂ ਸਮੁਚੇ ਤੌਰ ਤੇ ਕਲਾ ਨੂੰ ਕੋਈ ਲਾਭ ਨਹੀਂ ਪੁਜਾ | ਕਲਾ ਕਿਸੇ ਇਕੱਲੇ ਦੇ ਇਸ਼ਕ ਦਾ ਕਰਜ਼ਾ ਚੁਕਾਣ ਲਈ ਨਹੀਂ ਹੁੰਦੀ । ਜ਼ਿੰਦਗੀ ਦੀ ਕਠੋਰਤਾ ਉਸ ਉਤੇ ਭਾਰੂ ਹੋ ਗਈ ਜਾਪਦਾ ਹੈ ਤੇ ਕਈ ਥਾਈਂ ਉਹ ਇਸ ਵਿਰੁਧ ਸੰਗਰਾਮ ਕਰਨ ਦੀ ਥਾਂ ਆਪਣੀ ਨਿਰਬਲਤਾ ਸਦਕਾ ਆਪਣੇ ਆਪ ਨੂੰ ਨਿਰਾਸ਼ਾ ਦੀ ਝੋਲੀ ਵਿਚ ਸੁਟ ਦਿੰਦਾ ਹੈ । ‘‘ਸ਼ੀਸ਼ਿਆਂ ਦੇ ਟੁਕੜਿਆਂ ਤੇ ਤੁਰਦੀ ਸੋਚ ਨੂੰ ਕਦੇ ਕਦੇ ਉਹ ਸਬਰ ਕਰਨ ਦੀ . ਨਾ ਦੇਣ ਲਗ ਪੈਂਦਾ ਹੈ । ਉਜੜ ਚੁਕੇ ਸ਼ਹਿਰ ਦੇ ਹੁਣ ਪੰਡਰਾਂ ਵਿਚ ਕੁਝ ਨਹੀਂ, ਏਸ ਹੁਣ ਦੀ ਘੜੀ ਦੀ ਕੁਝ ਹੋ ਸਕੇ ਤਾਂ ਕਦਰ ਕਰ । ਕਹੁਣ ਵਾਲਾ ਕਵੀ ਝਟ ਅਗਲੇ ਬੰਦ ਵਿਚ ਜਦ ਇਹ ਕਹਿੰਦਾ ਹੈ :- “ਸ਼ੀਸ਼ਿਆਂ ਦੇ ਟੁਕੜਿਆਂ ਤੋਂ ਮੋੜ ਲੈ ਹੁਣ ਸੋਚ ਨੂੰ, ਐ ਦਿਲਾ, ਹੁਣ ਸਬਰ ਕਰ, ਹਣ ਸਬਰ ਕਰ, ਹੁਣ ਸਬਰ ਕਰ । ਤਾਂ ਨਿਰਾਸ਼ਾ ਹੁੰਦੀ ਹੈ । ਇਉਂ ਪ੍ਰਤੀਤ ਹੁੰਦਾ ਹੈ ਕਿ ਕਵੀ ਨੂੰ ‘ਵਫਾ' ਵਿਚ ਹੋਈ ਹਾਰ' ਨਿਰਾਸ਼ਾਵਾਦ ਦੇ ਟੋਏ ਵਿਚ ਸੁਟ ਗਈ ਹੈ, ਤਦੇ ਤਾਂ ਉਹ ਕਹਿੰਦਾ ਹੈ :- ਨਾ ਕਰ ਏਡੀਆਂ ਉਚੀਆਂ ਗੱਲਾਂ ਆਪਾਂ ਜੀਵ ਹੈ ਨਿੱਘਰ ਜੱਗ ਦੇ, ਨਾ ਬੰਨ ਉਮਰ ਦੇ ਲੰਮੇ ਦਾਈਏ, ਹੁਣ ਇਹ ਹੰਡਣ ਸਾਰ ਨ ਲਗਦੇ ।" ਉਹ ਨਿਰਾਸ਼ਾ ਦੀ ਹਾਲਤ ਵਿਚ ਕਹਿੰਦਾ ਹੈ- ਬੁਝ ਚੁਕੇ ਹਨ ਸਭ ਅੰਗਿਆਰੇ ਹੁਣ ਤੂੰ ਐਵੇਂ ਭੋਬਲ ਫਲੇ ਚੜ੍ਹ ਕੇ ਲਹਿ ਗਏ ਪ੍ਰੀਤ ਦੇ ਪਾਣੀ, ਐਵੇਂ ਉਮਰ ਬਰੇਤੀ ਉਤੋਂ ਸਿਪੀਆਂ ਘੋਗੇ ਪਿਆ ਵਿਰਲੇ । ਹੁਣ ਤਾਂ ਪੋਹ ਦੇ ਪੱਤਰ ਝੜਦੇ ਬੀਤ ਗਈਆਂ ਸਾਵਣ ਬਰਸਾਤਾਂ