ਪੰਨਾ:Alochana Magazine July 1964.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

| ਪਰ ਨਿਰਾਸ਼ਾ ਵਿਚ ਯਥਾਰਕਤਾ ਵੀ ਹੈ । ਅੱਜ ਦਾ ਯੁਗ ਵਿਗਿਆਨ ਦਾ ਯੁਗ ਹੈ ! ਵਿਗਿਆਨ ਵਿਚ ਕਲਪਨਾ ਤੇ ਵਲਵਲੇ ਲਈ ਕੋਈ ਥਾਂ ਨਹੀਂ । ਬਚਾਈ ਇਹੋ ਹੈ ਕਿ ਭਾਵੇਂ ਜ਼ਿੰਦਗੀ ਮਾਰੂ ਥਲ ਨਹੀਂ ਪਰ ਖਿੜ ਕੇ ਮੁਰਝਾ ਜਾਂਦੀ ਇਹ ਕੋਈ ਨਿਤ ਦੀ ਹਰਿਆਵਲ ਨਹੀਂ ! ਅਤੇ ਇਸ ਵਿਚ ਕਿਤਨੀ ਸਚਾਈ ਹੈ | ਨਿਤ ਨਹੀਂ ਖਿੜਦੀਆਂ ਹਜ-ਮੁਖੀਆਂ ਸੂਰਜ ਭਾਵੇਂ ਨਿਤ ਚਮਕਦਾ । ਕਵੀ ਨੂੰ ਪੀਤਮਾ ਦੀ ਵਫ਼ਾ ਤੇ ਇਤਨਾ ਸ਼ੰਕਾ ਹੈ ਕਿ ਉਹ ਕਲ ਤਕ ਉਸ ਦੀ ਵਡ ਤੇ ਭਰੋਸਾ ਨਹੀਂ ਰੱਖ ਸਕਦਾ ਤੇ ਇਹ ਹੈ ਵੀ ਸਚਾਈ । ਇਸੇ ਲਈ ਉਹ ਕਲ ਨੂੰ ਚਟਾਨ, ਕਲ ਮੁੰਹਾਂ ਨਾਗ, ਹੜ੍ਹ ਚੜਿਆ ਦਰਿਆ, ਧਾੜਵੀ ਤੇ ਚੋਰ ਦਸਦਾ ਹੈ । ਹੇਠਲੇ ਬੰਦ ਵਿਚਲੀ ‘ਯਥਾਰਕਤਾ’ ਪ੍ਰਸੰਸਾ ਯੋਗ ਹੈ .. ਇਸ਼ਕ ਵਿਚ ਕਦ ਪੁਗੀ ਹੈ ਖ਼ੁਦ-ਦਾਰੀ ਇਸ਼ਕ ਤਾਂ ਹੈ ਖੁਦੀ ਦਾ ਮਰ ਜਾਣਾ, ਭੁਲ ਉਨ੍ਹਾਂ ਦੀ ਤੇ ਆਪ ਬਖਸ਼ਾਣਾ। ਕਈ ਥਾਵਾਂ ਤੇ ਕਵੀ ਦਾ ਬਿਆਨ ਯਥਾਰਕਤਾ ਦੀਆਂ ਸਿਖਰਾਂ ਛੂਹੰਦਾ ਜਾਪਦਾ ਹੈ, ਜਿਵੇਂ ਈਰਖਾ' ਤੇ ਰੁਜ਼ਗਾਰ’ ਨਾਂ ਦੀਆਂ ਕਵਿਤਾਵਾਂ ਵਿਚ ਫ਼ੇਰ ਵੀ ਪਰ ਸਹਿ ਸੁਭਾ ਜੇ ਕੋਈ ਉਸ ਦੀ ਸਿਫਤ ਕਰਦਾ ਨਾਲ ਉਸ ਦੇ ਗਲ ਕਰਦਾ; ਉਸ ਦੇ ਮੂੰਹੋਂ ਜਾਂ ਕਿਸੇ ਨੂੰ ਚੰਗਾ ਸੁਣਦਾ ਹਿੱਕ ਦੇ ਵਿਚ ਵੜਕਦਾ ਹੈ । ਕਾਲਜੇ ਵਿਚ ਖਾਰ ਪਾਵੇ (ਈਰਖਾ) ਤੇ ਆਪਣੀ ਪੱਤ ਪਰਾਈ ਮੱਤ ਦੀ ਬਾਂਦੀ ਕੀਤੀ । ਢਿੱਡ ਦੀ ਗਰਜ਼ ਦੇ ਮੂਹਰੇ ਸਾਥੋਂ ਦਿਲ ਦੀ ਅਰਜ਼ ਨਾ ਮੰਨੀ ਜਾਂਦੀ । , ਕਿਧਰੇ ਕਿਧਰੇ ਬਿਆਨ ਬੜਾ ਪੇਤਲਾ ਹੈ । ਖਾਸ ਕਰਕੇ ਜਦੋਂ ਉਹ ਕੋਈ ਆਸ ਬਨਾਉ (ਰੁਜ਼ਗਾਰ) ਗਲ ਕਹਦਾ ਕਹੁੰਦਾਂ ਇਕ ਦਮ ਢਹ ਪੈਂਦਾ ਹੈ । ਮੀਲਾ ਦੀ ਕਵਿਤਾ ਵਿਚ ਸਾਮੂਹਿਕਤਾ ਨਾਲੋਂ ਨਿੱਜੀ-ਪਨ ਦੀ ਮਾਤਰਾ ਅਧਿਕ ਹੈ । ਪਰ ਮੈਨੂੰ ਆਸ ਹੈ, ਸਮੇਂ ਦੀ ਚਾਲ ਨਾਲ ਤੇ ਉਮਰ ਦੀ ਪਕੇਰੀ ਸੂਝ ਨਾਲ ਉਸ ਵਿਚ ਮਹਿਕ ਅੰਸ਼ ਦੀ ਮਾਤਰਾ ਵਧੇਗੀ ਤੇ ਪੁਸਤਕ ਤੋਂ ਪਿਛੋਂ ਪੱਤਰਾਂ ਵਿਚ ਛਪੀਆਂ ਕਵਿਤਾਵਾਂ ਤੋਂ ਇਹ ਆਸ ਪੱਕੀ ਹੋ ਗਈ ਹੈ । ੪੦