ਸਮੱਗਰੀ 'ਤੇ ਜਾਓ

ਪੰਨਾ:Alochana Magazine June 1960.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਪਣਾ ਰਿਸ਼ਤਾ ਜੋੜ ਲਇਆ ਹੈ । ਪੂੰਜੀਪਤੀ ਅਜਾਰਾਦਾਰੀ ਦੇ ਅਧੀਨ ਸਵਿਕਸਿਤ ਹੋਣ ਵਾਲਾ ਭੌਤਿਕ ਵਿਗਿਆਨ ਵੀ ਜੀਵਨ ਦੀ ਸਮਸ਼ਟੀਵਾਦੀ ਉਸਾਰੀ ਵਿਚ ਕੰਮ ਆਉਣ ਵਾਲੀਆਂ ਵਿਚਾਰ-ਧਾਰਾਵਾਂ ਨਾਲ ਜੁੜਦਾ ਜਾ ਰਹਿਆ ਹੈ ਅਤੇ ਇਸ ਤਰਾਂ ਪਦਾਰਥਕ ਚੇਤਨਤਾ ਦਾਰਾ ਉਪਜੀ ਵਿਗਿਆਨਕ ਚੇਤਨਤਾ ਆਪਣੀਆਂ ਸਾਰੀਆਂ ਚੇਤੰਨ ਸ਼ਕਤੀਆਂ ਦਾਰਾ ਅਜੋਕੇ ਜੀਵਨ ਦੀ ਬਹੁ-ਪਖੀ ਟਕਰ ਵਿਚੋਂ ਉਪਜਦੇ ਜੀਵਨ-ਸਚ ਵਲ ਮੁੜ ਕੇ ਜੀਵਨ ਦੇ ਰਾਹ ਮੋਕਲੇ ਕਰ ਰਹੀ ਹੈ । ਇਹ ਸਥਿਤੀ ਸਮਸਤ ਵਿਸ਼ਵ-ਸਾਹਿਤ ਵਿਚ ਕੰਮ ਕਰਦੀ ਦਿਸ ਰਹੀ ਹੈ । ਪੰਜਾਬੀ ਸਾਹਿਤ ਦਾ ਅਜੋਕਾ ਪ੍ਰਕਰਣ ਵੀ ਪੂੰਜੀਵਾਦੀ ਤੇ ਲੋਕਵਾਦੀ ਸੰਘਰਸ਼ ਦਾਰਾ ਉਪਜਦੀਆਂ ਭਿੰਨ ਸਥਿਤੀਆਂ ਨੂੰ ਪੂਕਾਸ਼ਮਾਨ ਕਰਦਾ ਹੋਇਆ ਅਜ ਜੀਵਨ ਦੇ ਸਮਸ਼ਟੀਵਾਦੀ ਪਖ ਤੋਂ ਸਮਾਜਵਾਦੀ ਵਿਚਾਰ ਧਾਰਾ ਨੂੰ ਅਪਣਾ ਰਹਿਆ ਹੈ । ਅਜੋਕੇ ਪੰਜਾਬੀ ਸਾਹਿਤ ਵਿਚ ਬੁਧਵਾਦੀ ਰੁਚੀਆਂ ਅਧੀਨ ਪੂੰਜੀਵਾਦੀ ਚੇਤਨਾ ਅਧੀਨ ਨਿਰਮਿਤ ਦਰਸ਼ਨ-ਸਿਧਾਂਤ ਦੇ ਆਧਾਰ ਤੇ ਵੀ ਜ਼ਿੰਦਗੀ ਨੂੰ ਵੇਖ ਕੇ ਸਾਹਿਤ ਨਿਰਮਣ ਦੀ ਜਿਗਿਆਸਾ ਵੀ ਭਾਵੇਂ ਕੰਮ ਕਰ ਰਹੀ ਹੈ ਅਤੇ ਅਜਿਹੀਆਂ ਰੁਚੀਆਂ ਨਾਲ ਸੰਬੰਧਿਤ ਵਿਅਕਤੀਵਾਦੀ ਪ੍ਰਕਾਰ ਦਾ ਯਥਾਰਥਕ ਸਾਹਿਤ ਰਚਿਆ ਜਾ ਰਹਿਆ ਹੈ ਪਰ ਨਾਲ ਨਾਲ ਸਾਮਾਜਵਾਦੀ ਰੁਚੀਆਂ ਵੀ ਜ਼ੋਰ ਪਕੜ ਰਹੀਆਂ ਹਨ । ਵਿਅਕਤੀਵਾਦੀ ਰੁਚੀਆਂ ਨਾਲ ਸੰਬੰਧਤ ਅਜੋਕੇ ਪ੍ਰਕਰਣ ਦੇ ਨਵੀਨ ਲਿਖਾਰੀਆਂ ਵਿਚੋਂ ਪਹਿਲੀ ਪੀੜ੍ਹੀ ਦੇ ਪੂਰਨ ਸਿੰਘ ਆਦਿ ਨੂੰ ਛਡ ਕੇ ਅੰਮ੍ਰਿਤਾ ਪ੍ਰੀਤਮ, ਹਰਿਭਜਨ ਸਿੰਘ, ਡਾ: ਜਸਵੰਤ ਸਿੰਘ ਨੇਕੀ ਆਦਿ ਹਨ । ਇਨ੍ਹਾਂ ਦੀਆਂ ਕਵਿਤਾਵਾਂ ਅਜੋਕੇ ਭੌਤਿਕ ਵਿਗਿਆਨ ਤੇ ਇਸ ਤੋਂ ਪ੍ਰਭਾਵਿਤ ਹੋਏ ਮਾਨਵ ਦਰਸ਼ਨ ਦੀਆਂ ਸੂਖਮ ਦਿਸ਼ਾਵਾਂ ਨਾਲ ਸੰਬੰਧਿਤ ਹੁੰਦੀਆਂ ਹਨ, ਇਸ ਲਈ ਇਨ੍ਹਾਂ ਵਿਚੋਂ ਕਈ ਲੇਖਕ ਕਈ ਵਾਰੀ ਪੂੰਜੀਵਾਦੀ ਰੁਚੀਆਂ ਦੇ ਲਖਾਇਕ ਬੁਧਿਵਾਦ ਦੇ ਅਸਰ ਅਧੀਨ ਪ੍ਰਾਚੀਨ ਭਾਂਤ ਦੀ ਆਦਰਸ਼ਵਾਦੀ ਤੇ ਅਦੁੱਤਵਾਦੀ ਵਿਚਾਰ-ਧਾਰਾ ਵੀ ਗ੍ਰਹਣ ਕਰਦੇ ਹਨ ਪਰੰਤੂ ਗਲਪ ਅਰਥਾਤ ਉਪਨਿਆਸ ਆਦਿ ਦੇ ਖੇਤਰ ਵਿਚ ਇਹ ਰੁਚੀ ਘਟ ਹੈ । ਉਸ ਪਿੜ ਵਿਚ ਆਧੁਨਿਕ ਮਾਨਿਅਤਾਵਾਂ ਅਤੇ ਮਾਨਵ-ਜੀਵਨ ਦੀ ਸਾਮੂਹਿਕ ਪੱਧਰ ਤੇ ਕਲਿਆਣ ਕਰਨ ਵਾਲੇ ਵਾਦ ਸਾਮਾਜਵਾਦ ਦੀ ਹੀ ਪ੍ਰਧਾਨਤਾ ਹੈ । ਉਪਰੋਕਤ ਵਿਚਾਰ-ਧਾਰਾ ਇਹ ਸਿਧ ਕਰਦੀ ਹੈ ਕਿ ਸਾਮਾਜਿਕ ਉਤਪਤੀ ਵਜੋਂ ਹੋਂਦ ਵਿਚ ਆਇਆ ਸਾਹਿਤ ਅਤੇ ਪ੍ਰਾਚੀਨ ਸਮੇਂ ਤੋਂ ਹੀ ਸਮੇਂ ਸਮੇਂ ਪੁਚਲਿਤ ਵਾਦਾਂ ਤੇ ਸਿਧਾਂਤਾਂ ਨਾਲ ਜੁੜਿਆ ਆਇਆ ਹੈ । ਇਸ ਲਈ ਅਜ ਦੇ ਚੇਤੰਨ ਯੁਗ ਵਿਚ ਇਸ ਨੂੰ ਵਾਦਾਂ ਦੀ ਪੂਤਿਨਿਧਤਾ ਲਈ ਇਕ ਹਥਿਆਰ ਦੇ ਰੂਪ ਵਿਚ ਵਰਤਣਾ ਅਤਿ ਜ਼ਰੂਰੀ ਹੋ ਗਇਆ ਹੈ, ਪਰ ਇਸ ਦਾ ਇਹ ਭਾਵ ਵੀ ਨਹੀਂ ਕਿ ਸਹੁਤ ਦਾਰਾ ਹਰ ਤਰ੍ਹਾਂ ਦਾ ਵਾਦ ਹੀ ਪ੍ਰਗਟਾਇਆ ਜਾਏ। ਇਹ ਠੀਕ