ਪੰਨਾ:Alochana Magazine June 1960.pdf/12

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ ਕਿ ਸ਼ੇਣੀਗਤ ਸਮਾਜ ਦੀ ਬਹੁ-ਪਖੀ ਪਦਾਰਥਕ ਟਕੋਰ ਬਹੁ-ਮੁਖੀ ਵਾਦ ਆਪਣੀ ਪਕੜ ਲਈ ਬੈਠੀ ਹੈ ਪਰ ਸਾਹਿਤ ਨੂੰ ਅਜਿਹੇ ’ਵਾਦ ਨਾਲ ਹੀ ਰਿਸ਼ਤਾ ਜੋੜਨਾ ਚਾਹੀਦਾ ਹੈ ਜੋ ਜੀਵਨ ਦੀ ਵਿਗਿਆਨਕ ਪ੍ਰਗਤੀ ਚਾਹੁਣ ਵਿਚ ਸੁਹਿਰਦ ਹੋਣ । ਪ੍ਰਾਚੀਨ ਸਾਹਿਤ ਦਾ ਅਧਿਐਨ ਵੀ ਇਹੀ ਦਸਦਾ ਹੈ ਕਿ ਅਰੋਗ ਤੇ ਓਜਮਈ ਸਾਹਿਤ ਉਹੀ ਰਹਿਆ ਹੈ ਜੋ ਸਮੇਂ ਅਨੁਸਾਰ ਸਾਮਾਜਿਕ ਜੀਵਨ ਦੇ ਸਾਪੇਖਕ ਸਚ ਨੂੰ ਪਛਾਣ ਕੇ ਉਸ ਨਾਲ ਆਪਣਾ ਰਿਸ਼ਤਾ ਜੋੜ ਕੇ ਸਮੁਚੀ ਮਾਨਵ ਉਸਾਰੀ ਦੇ ਕੰਮ ਆਉਂਦਾ ਰਹਿਆ ਹੈ । | ਇਸ ਤੋਂ ਉਪਰਾਂਤ ਸਭ ਤੋਂ ਵੱਡੀ ਜ਼ਰੂਰੀ ਗਲ ਇਹ ਜਾਨਣ ਦੀ ਵੀ ਹੈ ਕਿ ਸਾਹਿਤ ਦਾਰਾ ਵਾਦਾਂ ਨੂੰ ਕਿਸ ਤਰ੍ਹਾਂ ਪ੍ਰਗਟਾਇਆ ਜਾਏ । ਵਾਦ ਆਪਣੇ ਆਪ ਵਿਚ ਜੀਵਨ ਦੇ ਖਦਾਬਕ ਸੰਘਰਸ਼ ਵਿਚੋਂ ਉਪਜਿਆ ਸੁਖਮ ਵਿਚਾਰਾਂ ਦਾ ਸੰਦ ਹੁੰਦਾ ਹੈ ਜੋ ਆਪਣੇ ਆਪ ਵਿਚ ਇਕ ਨਿਆਇ ਯੁਕਤ ਵਿਚਾਰ ਪ੍ਰਕਰਣ ਵਿਚ ਬੱਝ ਕੇ ਆਪਣੇ ਭਾਂਤ ਦੇ ਮਤ ਨੂੰ ਪ੍ਰਟ ਕਰਦਾ ਹੈ । ਸਾਹਿਤ ਵਿਚ ਇਸ ਦਾ ਪ੍ਰਗਟਾਉ ਇਸ ਦੇ ਅਤਿ ਸੂਖਮ ਰੂਪ ਵਿਚ ਨਹੀਂ ਹੋ ਸਕਦਾ । ਸੂਖਮ ਰੂਪ ਵਿਚ ਕਿਸੇ ਵਿਚਾਰ ਧਾਰਾ ਦੀ ਵਿਆਖਿਆ ਉਸ ਦੇ ਆਪਣੇ ਖੇਤਰ ਵਿਚ ਹੀ ਹੋ ਸਕਦੀ ਹੈ ਸਾਹਿਤ ਵਿਚ ਤਾਂ ਕਲਾਕਾਰ ਆਪਣੇ ਨਿਸ਼ਚਿਤ ਸਿਧਾਂਤ ਨੂੰ ਕਲਪਣਾ ਨਾਲ ਜੋੜ ਕੇ ਪੇਸ਼ ਕਰਦਾ ਹੈ ਅਤੇ ਇਉਂ ਕਰਨ ਵਿਚ ਉਹ ਸੂਖਮ ਵਿਚਾਰ ਨੂੰ ਜੀਵਨ ਦੇ ਸਥੂਲ ਤਜਰਬਿਆਂ ਨਾਲ ਜੋੜ ਘਤਦਾ ਹੈ ਅਤੇ ਆਪਣੀ ਕਲਾ ਵਿਚ ਜੀਵਨ ਦੀ ਸਰਬਵਿਆਪਕ ਸਥਿਤੀ ਨੂੰ ਉਤਪੰਨ ਕਰ ਦੇਂਦਾ ਹੈ । ਸਾਹਿਤ ਕਲਾ ਦੇ ਵਿਅਕਤੀਗਤ ਪ੍ਰਕਰਣ ਦੇ ਅਤਰਗਤ ਚਲਦੇ ਤਤ ਸਾਹਿਤ ਦੀ ਮੁਢਲੀ ਉਸਾਰੀ ਇਸ ਗਲ ਦੀ ਮੰਗ ਕਰਦੇ ਹਨ ਕਿ ਤਾਤਵਿਕ ਰੂਪ ਵਿਚ ਸਾਹਿਤ ਵਾਰਾ ਆਪਣੇ ਜੀਵਨ ਨੂੰ ਪੇਸ਼ ਕਰਨਾ ਉਚਿਤ ਹੈ । ਅਸਲ ਵਿਚ ਸਮੁਚੀ ਕਲਾ ਵਿਚ ਪ੍ਰਚਾਰ ਦਾ ਪੱਧਰ ਉਸੇ ਸਮੇਂ ਪਤਨ-ਮਈ ਹੋ ਜਾਂਦਾ ਹੈ । ਪ੍ਰਚਾਰ ਉਸ ਹਾਲਤ ਵਿਚ ਨਿੰਦਨੀਯ ਹੈ ਜਿਸ ਵਿਚ ਕਲਾਕਾਰ ਆਪਣੇ ਸੂਖਮ ਸਿਧਾਂਤ ਤੇ ਜੀਵਨ ਅਨੁਭਵ ਵਿਚਕਾਰ ਇਕ ਰਸਤਾ ਪੈਦਾ ਕਰਨ ਵਿਚ ਅਸਮਰਥ ਹੁੰਦਾ ਹੈ । ਸਾਹਿਤ ਦੇ ਵਖ ਵਖ ਰੂਪਾਂ ਵਿਚ ਉਪਰੋਕਤ ਕਾਰ ਦੀ ਰੀਤ ਕਲਪਣਾ ਦਾਰਾ ਹੀ ਉਸਾਰੀ ਜਾਂਦੀ ਹੈ । ਕਵਿਤਾ ਵਿਚ ਕਲਪਣਾ ਕਵੀ ਵੇ ਸੂਖਮ ਵਿਚਾਰਾਂ ਨੂੰ ਅਜਿਹੇ ਬਿੰਬਾਂ ਦੇ ਸੰਜੋਗ ਵਿਚ ਬੰਨਦੀ ਹੈ ਜਿਨ੍ਹਾਂ ਵਿਚਲਾ ਚਿੰਨ੍ਹਾਤਮਕ ਪੈਟਰਨ ਕਵੀ ਦੇ ਵਿਚਾਰ ਨੂੰ Gerਚ ਜੀਵਨ ਨਿਘ ਪ੍ਰਦਾਨ ਕਰਦਾ ਹੈ । ਕਵੀ ਦੀ ਕਾਮਯਾਬੀ ਇਸ ਗਲ ਵਿਚ ਹੈ ਕਿ ਉਹ ਆਪਣੇ ਵਿਚਾਰ ਤੇ ਕਲਪਣਾ ਵਿਚ ਇਕ ਸਾਂਝ ਪੈਦਾ ਕਰ ਲਵੇ । ਉਸ ਦਾ ਮਾਨਸਿਕ ਅਨੁਭਵ ਉਸਦੇ ਕਲਪੇ ਬਿੰਬ ਪੈਟਰਨ ਨਾਲ ਇਸ ੧੦