ਸਮੱਗਰੀ 'ਤੇ ਜਾਓ

ਪੰਨਾ:Alochana Magazine June 1960.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਰਾਂ ਜੁੜ ਜਾਣਾ ਚਾਹੀਦਾ ਹੈ ਕਿ ਦੋਵੇਂ ਅਨਿਖੜ ਜਾਪਣ ਅਤੇ ਬਿੰਬ ਪੈਟਰਨ ਵਿਚ ਕਵੀ ਦੇ ਵਿਚਾਰਾਤਮਕ ਅਰਥ ਸਹਿਜ ਸੁਭਾਇ ਰੂਪਮਾਨ ਹੋਣ । | ਇਸੀ ਪ੍ਰਕਾਰ ਗਲਪ ਵਿਚ ਕਲਪਣਾ ਦੀ ਵਰਤੋਂ ਬਾਹਰ ਮੁਖੀ ਵਿਵਹਾਰਕ ਜੀਵਨ ਨੂੰ ਚਿਤਣ ਦੇ ਮੁਖ ਤੋਂ ਹੁੰਦੀ ਹੈ । ਇਥੇ ਕਲਾਕਾਰ ਨੂੰ ਉਚਿਤ ਹੈ ਕਿ ਉਹ ਆਪਣੇ ਸਿਧਾਂਤ ਨੂੰ ਜੀਵਨ ਦਿ ਸ਼ਾਂ ਤੇ ਭਾਰੂ ਨਾ ਬਣਾਵੇ ਸਗੋਂ ਉਸ ਵਿਚ ਇੰਨੀ ਸੂਝ ਹੋਣੀ ਚਾਹੀਦੀ ਹੈ ਕਿ ਉਹ ਕਲਪਣਾ ਦੂਰਾਂ ਜ਼ਿੰਦਗੀ ਦੀ ਟਕਰ ਨੂੰ ਨਿਰੂਪਣ ਕਰਨ ਵਾਲੀ ਐਸੀ ਹੁੰਦਾਤਮਕ ਅਸਲੀਅਤ ਦਾ ਚਿਤਰ ਨਿਰੂਪਣ ਕਰੇ ਕਿ ਉਸ ਵਿਚੋਂ ਉਸ ਦਾ ਸਿਧਾਂਤਕ ਲਖਸ਼ ਸਹਿਜ ਸੁਭਾਇ ਉਘੜਦਾ ਜਾਪੇ । | ਇਸ ਪ੍ਰਕਾਰ ਸਾਹਿਤ ਕਲਾ ਨੂੰ ਜੀਵਨ ਦੀ ਗਤੀ ਚਾਹੁਣ ਦੇ ਮਨੋਰਥ ਨੂੰ ਸਾਹਮਣੇ ਰੱਖ ਕੇ ਆਪਣੇ ਆਪ ਨੂੰ ਅਜਿਹੀ ਵਾਦ ਫਿਲਾਸਫੀ ਨਾਲ ਸੰਯੁਕਤ ਕਰਨਾ ਚਾਹੀਦਾ ਹੈ ਜੋ ਸਮੇਂ ਅਨੁਸਾਰ ਜ਼ਿੰਦਗੀ ਦੀ ਪਦਾਰਥਕ ਤੇ ਸਮਾਜਿਕ ਪੱਧਰ ਤੇ ਅਗਵਾਈ ਕਰਦਾ ਹੋਵੇ ਪਰ ਇਉਂ ਕਰਨ ਵਿਚ ਸਾਹਿਤ ਨੂੰ ਆਪਣੀ ਸਾਹਿਤਕ ਕ੍ਰਿਤੀ ਨੂੰ ਤਜਣਾ ਯੋਗ ਨਹੀਂ। ਸਾਹਿਤ ਦਾਰਾ ਕਿਸੇ ਸਿਧਾਂਤਕ ਸੂਖਮਤਾ ਦਾ ਨਿਰੂਪਣ ਇਸੇ ਸਥਿਤੀ ਤੋਂ ਹੋਣਾ ਚਾਹੀਦਾ ਹੈ ਕਿ ਸਾਹਿਤ ਉਸ ਨੂੰ ਜੀਵਨ ਦਾ ਸਬੂਲ ਰੂਪ ਦੇ ਦੇਵੇ ! ਪੰਜਾਬੀ ਸਾਹਿੱਤ ਅਕਾਡਮੀ ਦੀ ਨਵੀਂ ਪੁਸਤਕ ਵਾਰ ਸ਼ਾਹ ਮੁਹੰਮਦ ਕਿਤ fਪੂਸੀਪਲ ਸੀਤਾ ਰਾਮ ਕੋਹਲੀ ਤੇ ਪ੍ਰੋ: ਸੇਵਾ ਸਿੰਘ ਛੱਪ ਕੇ ਤਿਆਰ ਹੈ । ਮੁਲ ਕੇਵਲ ੪} ਭੇਜਣ ਲਈ ਲਿਖੋ : ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਪ੫੫ ਮਾਡਲ ਟਾਊਨ, ਲੁਧਿਆਣਾ। 96