ਸ਼ਮਸ਼ੇਰ ਸਿੰਘ ਅਸ਼ੋਕ ਪੰਜਾਬੀ ਵਿਚ ਸ਼ਬਦ-ਸਿਰਜਨ ਦੀ ਸਮੱਸਿਆ ( ੧) ਕਿਸੇ ਵੀ ਬੋਲੀ ਵਿਚ, ਜਿਸ ਨੇ ਸਾਹਿੱਤਕ ਪਿੜ ਮੱਲਣਾ ਹੋਵੇ, ਸ਼ਬਦਸਿਰਜਨ ਦੀ ਸਮੱਸਿਆ ਇਕ ਖਾਸ ਮਹਾਨਤਾ ਰਖਦੀ ਹੈ । ਸਾਡੀ ਮਾਤ-ਭਾਸ਼ਾ ਪੰਜਾਬੀ ਨੇ ਸਾਹਿੱਤਕ ਮੰਜ਼ਲ ਪਰ ਅਪੜਨ ਲਈ ਅਜੇ ਥੋੜੀਆਂ ਹੀ ਉਲਾਂਘਾਂ ਪੁੱਟੀਆਂ ਹਨ, ਤੇ ਇਹ, ਦੇਸ਼ ਆਜ਼ਾਦ ਹੋਣ ਤੇ, ਭਾਰਤੀ ਸੰਵਿਧਾਨ ਦੇ ਅਨੁਸਾਰ ਰਾਜਭਾਸ਼ਾ ਬਣਨ ਕਰਕੇ ਇਥੋਂ ਦੀਆਂ ੧੪ ਜ਼ਬਾਨਾਂ ਵਿਚ ਬੜਾ ਮੁਮਤਾਜ਼ ਦਰਜਾ ਰੱਖਦੀ ਹੈ, ਇਸ ਲਈ ਇਸ ਸੰਬੰਧ ਵਿਚ ਇਹ ਸਮੱਸਿਆ ਹੋਰ ਵੀ ਅਹਿਮੀਅਤ ਰੱਖਦੀ ਹੈ । ਪ੍ਰਾਚੀਨ ਸ਼ਬਦ-ਸ਼ਾਸਕਾਰਾਂ ਨੇ ਸ਼ਬਦ-ਸਿਰਜਨ ਦੀ ਸਮੱਸਿਆ ਨੂੰ ਵਿਗਿਆਨਕ ਢੰਗ ਨਾਲ ਹੱਲ ਕਰਣ ਲਈ ਪਹਿਲਾਂ ਹਰੇਕ ਅੱਖਰ ਤੇ ਸ਼ਬਦ ਨੂੰ ਸਾਰਥਕ ਮੰਨ ਕੇ ਹਮ ਰੁਪ* ਕਲਪਿਆ ਹੈ ਤੇ ਫੇਰ ਉਸ ਦੀ ਉਪਯੋਗਤਾ ਅਥਵਾ ਅਰਥ-ਸ਼ਕਤੀ ਦਾ ਵਿਧੀ ਪੂਰਵਕ ਵਿਵੇਚਨ ਕੀਤਾ ਹੈ । ਵੇਦ, ਬ੍ਰਹਮਣ ਆਦਿ ਗ੍ਰੰਥ ਤਾਂ ਅੱਖਰ ਅਤੇ ਸ਼ਬਦ ਨੂੰ ਨਾ ਕੇਵਲ ਬ੍ਰਹਮ ਰੂਪ ਹੀ ਮੰਨਦੇ ਹਨ, ਸਗੋਂ ਇਨ੍ਹਾਂ ਤੋਂ ਉਪਜੀ ਵਾਕ-ਸ਼ਕਤੀ ਨੂੰ ਉਹ ਇਸ ਸੰਸਾਰ ਦੀ ਉਤਪੱਤੀ ਦਾ ਮੂਲ ਕਾਰਣ ਵੀ ਮੰਨਦੇ ਹਨ । ਇਸੇ ਕਰਕੇ ਕਿਸੇ ਸ਼ਬਦ-ਅੱਖਰ ਦੇ ਅਨੇਕ ਰੂਪਾਂ ਵਿਚ ਵਰਤੀਣ ਤੋਂ ਪਹਿਲਾਂ ਉਸ ਦੇ ਮੁੱਢ ਨੂੰ ਪਛਾਣਨਾ ਸਾਡੇ ਲਈ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ । ਪਾਚੀਨ ਰਿਸ਼ੀ-ਵਿਦਵਾਨਾਂ ਦੇ ਕਥਨ ਅਨੁਸਾਰ ਇਹ ਕੇਵਲ ਸ਼ਬਦ-ਸ਼ਕਤੀ ਹੀ ਹੈ, ਜਿਸ ਨੇ ਅਨੇਕ ਰੂਪ ਧਾਰ ਕੇ ਅਤੇ ਬਹੁ-ਰੂਪ ਰੰਗਾਂ ਵਿਚ ਵਰਤ ਕੇ ਸਾਰੇ ਨੇ ਏਕਤਾ ਦੇ ਸਤ ਵਿਚ ਪਰੋ ਰਖਿਆ ਹੈ । ਆਚਾਰਯ ਯਾਸਕ ਨੇ ਇਸੇ ਲਈ ਨਿਰਕਤ ਵਿਚ ਸ਼ਬਦ ਦੀ ਬੜੀ ਮਹਿਮਾ ਲਿਖੀ ਹੈ ਤੇ ਮਹਾਭਾਸ਼ਯ-ਕਾਰ ਪਤੰਜਲੀ ਨੇ ਤਾਂ ਸ਼ਬਦ-ਸ਼ਾਸ਼ਤ੍ਰ ਨੂੰ ਇਕ ਵੱਖਰਾ ਦਾਰਸ਼ਨਿਕ ਰੂਪ ਹੀ ਦੇ ਦਿੱਤਾ ਹੈ । ਸੰਸਕ੍ਰਿਤ
- ਅਖਰ ਨਾਨਕ ਅਖਿਓ ਆਪ 1 ਲਹੈ ਭਾਂਤਿ ਹੋਵੈ ਜਿਸੁ ਦਾਤ ।
(ਵਾਰ ਮਾਝ ਮ: ੧)