ਪੰਨਾ:Alochana Magazine June 1960.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਆਕਰਣ ਵਿਚ ਸ਼ਕਤੀ-ਵਾਦ ਤੇ ਵਤਪੱਤੀਵਾਦ ਇਸੇ ਗੰਭੀਰ ਵਿਚਾਰਕ ਦ੍ਰਿਸ਼ਟੀਕੋਣ ਦੀ ਉਪਜ ਹਨ । ਸਿੱਖ ਗੁਰੂਆਂ ਨੇ ਵੀ ਆਪਣੀ ਬਾਣੀ ਵਿਚ, ਜਿਵੇਂ ਕਿ ਉਸ ਦਾ ਪਾਠ ਕਰਨ ਤੋਂ ਪਤਾ ਲੱਗਦਾ ਹੈ, ਸ਼ਬਦ-ਸ਼ਕਤੀ ਨੂੰ ਵਿ-ਕਲਗ਼ਣ ਦਾ ਮੁੱਢ ਤੇ ਆਤਮਿਕ ਬਲ ਦਾ ਸੋਮਾ ਸਮਝ ਕੇ ਇਸ ਦੀ ਸਿਫ਼ਤ-ਸਲਾਹ ਕੀਤੀ ਹੈ । ਇਸ ਮੰਬੰਧ ਵਿਚ ਗੁਰਬਾਣੀ ਦੇ ਕੁਝ ਕੁ ਉਦਾਹਰਣ ਇਹ ਹਨ - ੧. ਸਬਦੁ ਗੁਰੂ ਸੁਰਤਿ ਧੁਨਿ ਚੇਲਾ ! (ਰਾਮਕਲੀ, ਸਿਧ ਗੋਸਟਿ, ਮਃ ੧) ੨. ਸਬਦੁ ਸੁਰਤਿ ਬਿਨੁ ਆਈਐ ਜਾਈਐ । (ਮਾਰੂ ਮਹਲਾ ੧) ੩. ਸਬਦੁ ਚੀਨਿ ਤਿਖ ਉਤਰੈ ਮਨਿ ਲੈ ਰਜਾਇ ॥ (ਸਲੋਕ ਵਾਰਾਂ ਤੇ ਵਧੀਕ ਮਹਲਾ ੩) ੪. ਸਬਦੇ ਸੇਵੈ ਸੋ ਜਨੁ ਥਾਪੈ । (ਮਾਰੂ ਮਹਲਾ ੩) ੫. ਸਬਦੁ ਨ ਜਾਣਹਿ ਸੇ ਅੰਨੇ ਬਲੇ, ਸੇ ਕਿਤ ਆਏ ਸੰਸਾਰਾ ॥ (ਸੋਰਠਿ ਮਹਲਾ ੩) ੬. ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ ॥ (ਸਲੋਕ ਮਹਲਾ ੫) ਹੁਣ ਲਓ ਇਸ ਸੰਬੰਧ ਵਿਚ ਲੌਕਿਕ ਹਵਾਲੇ, ਜੋ ਅਖਾਣਾਂ ਦੇ ਰੂਪ ਵਿਚ ਸ਼ਬਦ-ਸ਼ਕਤੀ ਦੀ ਮਹਿਮਾ ਦਸਦੇ ਹੋਏ ਸਾਨੂੰ ਪੇਂਡੂ ਲੋਕਾਂ ਪਾਸੋਂ ਮਿਲਦੇ ਹਨ, ਜਿਵੇਂ :- ੧. ਗੱਲ ਕਹਿੰਦੀ ਹੈ, ਤੂੰ ਮੈਨੂੰ ਜ਼ਰਾ ਮੂੰਹੋਂ ਕਢ, ਫੇਰ ਵੇਖ ਮੈਂ ਕੀ ਸੁਆਦ ਦਿਖਾਉਂਦੀ ਹਾਂ । ੨. ਕਰਿਆੜ-ਪੜ ਪਹਿਲਾਂ ਗੱਲ ਕਰਨੀ ਸਿਖਦੈ, ਤੇ ਫੇਰ ਘਰ ਥੀਂ ਨਿਕਲ ਟੈਂਦੇ । (੨) ਸ਼ਬਦ, ਜਿਨ੍ਹਾਂ ਦੀ ਏਨੀ ਮਹਿਮਾ ਕੀਤੀ ਗਈ ਹੈ, ਬੋਲੀ ਦੇ ਨੁਕਤਾ-ਨਿਗਾਹ ਤੋਂ ਚਾਰ ਪ੍ਰਕਾਰ ਦੇ ਹਨ- (੧) ਤਤਸਮ, (੨) ਤਦਭਵ, (੩) ਦੇਸ਼ੀ ਅਤੇ (੪) ਵਿਦੇਸ਼ੀ । ਤੇ ਵਿਆਕਰਣ ਦੇ ਪਹਿਲੂ ਤੋਂ ਯਾਸਕ ਦੇ ਮਤ ਅਨੁਸਾਰ ਸ਼ਬਦਾਂ ਦੀ ਵੰਡ ਇਹ ਹੈ- (੧) ਨਾਮ, (੨) ਆਖਯਾਨ (ਤ੍ਰਿਆ), (੩) ਉਪਸਰਗ (ਆਦਿ ਮਾਤਾਂ) ਅਤੇ (੪) ਨਿਪਾਤ ਅਵਯ) । ਇਸੇ ਕਰ ਕੇ ਯਾਸਕ ਨੇ ਨਿਰੁਕਤ ਦੇ ਮੁੱਢ ਵਿਚ “ਨਾਮਾਖੜਾਤੇ ਅਤੇ “ਉਪਸਰਗ ਨਿਪਾਤਾ : ' ਲਿਖ ਕੇ ਇਨ੍ਹਾਂ ਸ਼ਬਦਾਂ ਨੂੰ ੧੩