ਪੰਨਾ:Alochana Magazine June 1960.pdf/18

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਰ੍ਹਾਂ ਪਹਿਲੇ ਪਹਿਲ ਪਸ਼ੂ ਸ਼ਬਦ ਦੀ ਵਰਤੋਂ ਪੁਰਸ਼, ਅਗਨੀ, ਵਾਯੂ, ਸੂਰਜ, ਆਤਮਾ, ਜਜਮਾਨ, ਅੰਨ ਆਦਿ ਦੇ ਅਰਥਾਂ ਵਿਚ ਕੀਤੀ ਜਾਂਦੀ ਸੀ । ਸ਼ਿਵ ਜੀ ਚੂੰਕਿ ਬਹੁਤ ਸਾਰੇ ਭਗਤ ਪੁਰਸ਼ਾਂ ਦੇ ਸ਼ਾਮੀ ਸਨ, ਇਸ ਲਈ ਉਹ ਪਸ਼ੂ-ਪਤੀ ਨਾਥ ਕਹੇ ਜਾਂਦੇ ਹਨ, ਪਰ ਪਿੱਛੋਂ ਇਸ ਸ਼ਬਦ ਦੇ ਅਰਥ ਸਮੇਂ ਦੇ ਫੇਰ ਨਾਲ ਸ਼ਿਵ ਭੋਲੇ ਨਾਥ ਦੇ ਦੇਖਦਿਆਂ ਦੇਖਦਿਆਂ ਹੀ ਅਜਿਹੇ ਬਦਲੇ ਕਿ ਇਹ ਸ਼ਬਦ ਕੇਵਲ ਚੁਪਾਏ ਜਾਨਵਰਾਂ ਦੇ ਨਾਂ ਨਾਲ ਹੀ ਰੂਢ ਹੋ ਗਿਆ । ਹੁਣ ਮਨੁੱਖ ਪਸ਼ ਨਹੀਂ, ਸਗੋਂ ਗਊਆਂ, ਮੱਝਾਂ, ਊਠ ਆਦਿ ਜਾਨਵਰ ਹੀ ਪਸ਼ੂ ਹਨ । ਇਸੇ ਤਰ੍ਹਾਂ ਚੱਕ (ਪਲਾਹ) ਦੇ ਫੁੱਲ ਕੇ ਕਿਵੇਂ ਬਣ ਗਏ, ਇਹ ਕਿੱਸਾ ਵੀ ਬੜਾ ਦਿਲਚਸਪ ਹੈ। ਵੈਦਿਕ ਜ਼ਮਾਨੇ ਵਿਚ ਕਿਸੇ ਆਰਯ ਮਹਾਂਪੁਰਸ਼ ਨੇ, ਜਦ ਕਿ ਉਹ ਮੱਧ ਏਸ਼ੀਆ ਵਿਚੋਂ ਅਜੇ ਸ਼ਾਇਦ ਨਵੇਂ ਨਵੇਂ ਹੀ ਆਏ ਸਨ, ਚੱਕ ਦੇ ਫੁੱਲ ਖਿੜੇ ਦੇਖ ਕੇ ਕਿਹਾ, “ਕਿ ਸਕੋ ਨ ? ਕੀ ਏਥੇ ਤੋਤਾ ਤਾਂ ਨਹੀਂ ਹੈ । ਬੱਸ, ਇਸੇ ਤੋਂ ਸੰਸਕ੍ਰਿਤ ਦਾ 'ਕਿੱਕ ਸ਼ਬਦ ਬਣ ਗਿਆ, ਜਿਸ ਦਾ ਅਪਭੰਸ਼ ਕੇਸੂ ਸ਼ਬਦ ਹੁਣ ਸਾਡੇ ਸਾਹਿੱਤ ਵਿਚ ਮੌਜੂਦ ਹੈ । ਏਥੇ ਹੀ ਬੱਸ ਨਹੀਂ, ਸੰਸਕ੍ਰਿਤ ਦੇ 'ਬੱਧ’ ਸ਼ਬਦ ਦਾ ਅਰਥ ਹੈ, ਬੁੱਧ ਦਾ ਚੁੱਲਾ, ਪਰ ਸਾਡੇ ਮਹਾਂਕਵੀ ਭਾਈ ਵੀਰ ਸਿੰਘ ਨੇ ਰਾਣਾ ਸੂਰਤ ਸਿੰਘ ਵਿਚ ਬੰਧ ਰਿਖੀ ਜਦ ਸੀਗ ਧਰਮ ਪ੍ਰਚਾਰਿਆ ਕਹਿ ਕੇ ਇਸ ਨੂੰ ਬੁੱਧ ਦੇ ਨਾਂ ਨਾਲ ਰੁਢ ਕਰ ਦਿਤਾ ਹੈ ਤੇ ਏਕਣ ਹੀ ਹਿੰਦੀ ਵਿੱਚੋਂ ਆਏ ‘ਵਿਖੇ ਸ਼ਬਦ ਨੂੰ “ਮਾਨੋ ਕਰ ਇਸਨਾਨ ਪਾਰੇ ਸਰ ਵਿਖ' ਲਿਖ ਕੇ ‘ਵਿਚ ਦਾ ਪ੍ਰਯਾਯਵਾਚੀ ਬਣਾ ਦਿਤਾ ਹੈ । ਇਹ ਸ਼ਬਦ ਸਚ ਮੱਚ ਇਸੇ ਅਰਥ ਵਿਚ ਵਰਤਿਆ ਜਾਂਦਾ ਹੈ । ਇਹ ਹੈ ਸ਼ਬਦਾ ਦੇ ਅਰਥ-ਵਿਕਾਸ ਦੀ ਪਹਿਲੀ ਮੰਜ਼ਲ, ਜਿਥੇ ਅੱਪੜ ਕੇ ਉਹ ਸ਼ਬਦ ਜੋ ਪਹਿਲਾਂ ਕਿਸੇ ਹੋਰ ਅਰਥ ਵਿੱਚ ਵਰਤੇ ਜਾਂਦੇ ਹਨ, ਫੇਰ ਹੋਰਬੇ ਰੂਢ ਹੋ ਕੇ ਕੋਈ ਹੋਰ ਹੀ ਅਰਥ-ਭਾਵ ਧਾਰਣ ਕਰ ਲੈਂਦੇ ਹਨ । (੪) ਸ਼ਬਦਾਂ ਦੇ ਅਰਥ-ਵਿਕਾਸ ਤੇ ਅਰਥ-ਵਿਸਤਾਰ ਨੂੰ ਜੇ ਰਤਾ ਹੋਰ ਵੀ ਨੇੜਿਓਂ ਹੋ ਕੇ ਦੇਖੀਏ ਤਾਂ ਇਕ ਸ਼ਬਦ ਦੇ ਅਨੇਕ ਅਰਥ ਤੇ ਫੇਰ ਅਗੇ ਉਨਾਂ ਅਰਥਾਂ ਦੇ ਅਰਥ ਹੋਰ ਵੀ ਵਧੇਰੇ ਦਿਲਚਸਪੀ ਦਾ ਕਾਰਣ ਬਣ ਜਾਂਦੇ ਹਨ । ਨਿਰੁਕਤ ਵਿਚ ਯਾਸਕ ਨੇ ਮਨੁੱਖ ਦੇ ਪ੍ਰਯਾਯਵਾਚੀ ੨੫ ਨਾਮ ਤੇ ਇਸ ਦੀਆਂ ਉਂਗਲਾਂ ਦੇ 22 ਲu ਦਿੱਤੇ ਹਨ, ਪਰ ਉਨ੍ਹਾਂ ਵਿਚੋਂ ਕਿਹੜਾ ਨਾਮ ਕਿੱਥੇ ਵਰਤਣਾ ਜੋਗ ਹੈ, ਇਹ ਗੱਲ ਵਿਦਵਾਨਾਂ ਦੀਆਂ ਲੋੜਾਂ ਉਤੇ ਨਿਰਭਰ ਹੈ, ਕਿਉਂਕਿ ਮਨੁੱਖ ਅਤੇ ਨਰ ਦੇ ਅਰਥ-ਭਾਵ ਤੋਂ ਹੀ ਕੁਝ ਫ਼ਰਕ ਪੈਣਾ ਸ਼ੁਰੂ ਹੋ ਜਾਂਦਾ ਹੈ । ਉਹ ਇਸ ਕਰ ਕੇ ਕਿ ਸਾਰੇ ਹੀ ਸ਼ਬਦਾਂ ਦਾ ਸਿਰਜਨ ਤੇ ਉਨ੍ਹਾਂ ਦੀ ਵਰਤੋਂ ਕਿਸੇ ਨਾ ਕਿਸੇ ਵਿਸ਼ੇਸ | ਲੋਕਪਵਿਤੀ ਨੂੰ ਮੁਖ ਰੱਖ ਕੇ ਹੀ ਹੋਈ ਹੈ । ਕੋਈ ਸ਼ਬਦ ਰੂਢ ਹੁੰਦੇ ਹਨ ਤੇ ਕਈ ਯੋਗ ੧੬