ਸਮੱਗਰੀ 'ਤੇ ਜਾਓ

ਪੰਨਾ:Alochana Magazine June 1960.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰੂਢ; ਜਿਵੇਂ-ਕੁਮਾਰ (ਕੁੰਭਕਾਰ) ਸ਼ਬਦ ਮਿੱਟੀ ਦੇ ਕੁੰਭ (ਘੜੇ) ਬਣਾਣ ਵਾਲੇ ਦਾ ਨਾਂ ਹੈ, ਪਰ ਘੜਿਆਂ ਦੇ ਨਾਲ ਹੀ ਕੁਮਾਰ ਤਾਂ ਮਿੱਟੀ ਦੀਆਂ ਪਿਆਲੀਆਂ, ਚੁੰਗੜੇ ਆਦਿ ਵੀ ਬਣਾਉਂਦਾ ਹੈ, ਫਿਰ ਉਸ ਨੂੰ ਪਿਆਲੀਕਾਰ ਜਾਂ ਮੂੰਗੜਾਗਰ ਕੋਈ ਕਿਉਂ ਨਹੀਂ ਕਹਿੰਦਾ ? ਇਸ ਤੋਂ ਇਲਾਵਾ ਠਠੇਰੇ ਵੀ ਪਿੱਤਲ ਦੇ ਘੜੇ : ਗਾਗਰਾਂ, ਦੋਹਣੀਆਂ, ਗੰਗਾ ਸਾਗਰ ਆਦਿ ਬਣਾਉਂਦੇ ਹਨ ਤੇ ਨਾਮ ਵੀ ਉਨ੍ਹਾਂ ਦੇ ਅਕਸਰ ਗਾਗਰ ਮੱਲ, ਸਾਗਰ ਮੱਲ ਆਦਿ ਹੀ ਹੁੰਦੇ ਹਨ, ਪਰ ਉਹ ਕੁਮਾਰ ਨਹੀਂ ਬਣ ਜਾਂਦੇ । ਇਸੇ ਤਰਾਂ ਚਮਾਰ (ਚਰਮਕਾਰ) ਚਮੜੇ ਦਾ ਕੰਮ ਕਰਨ ਵਾਲੇ ਦਾ ਨਾਉਂ ਹੈ, ਪਰ ਚਮੜੇ ਦੇ ਕੰਮ ਦਾ ਵਪਾਰ ਤਾਂ ਬੂਟ ਵੇਚਣ ਵਾਲੇ ਹੋਰ ਜਾਤਾਂ ਦੇ ਲੋਕ ਵੀ ਕਰਦੇ ਹਨ, ਫਿਰ ਉਹ ਚਮਾਰ ਕਿਉਂ ਨਹੀਂ ਕਹੇ ਜਾਂਦੇ । ਏਕਣ ਗੇ ਖਾਣ ਤੱਛਕ ਹੋਣ ਕਰ ਕੇ ਗੱਡੇ ਗੱਡੀਆਂ ਆਦਿ ਬਣਾਉਂਦੇ ਹਨ ਪਰ ਉਹ ਰਹਿੰਦੇ ਹਨ ਖਾਣ ਹੀ, ਗੱਡੀਆਂ ਵਾਲੇ ਉਨ੍ਹਾਂ ਨੂੰ ਕੋਈ ਨਹੀਂ ਕਹਿੰਦਾ । ਇਸ ਤੋਂ ਮੰਨਣਾ ਪੈਂਦਾ ਹੈ ਕਿ ਜੋ ਨਾਮ ਕਿਸੇ ਨਿਮਿੱਤ ਨਾਲ ਕਿਸੇ ਜਾਤੀ ਦਾ ਟਿਕ ਗਇਆ ਜਾਂ ਉਸ ਨਾਲ ਰੂਢ ਬਣ ਕੇ ਅੱਲ (ਅਖੌਤੀ) ਬਣ ਗਇਆ, ਫੇਰ ਉਸ ਦੀ ਵਹੁਤਪੱਤੀ ਚਾਹੇ ਕੁਝ ਹੋਰ ਹੀ ਹੋਵੇ, ਪਰ ਉਸ ਦਾ ਜਨਮ ਇਕ ਲੋਕ--ਤੀ ਤੋਂ ਹੋਇਆ ਹੋਣ ਕਰ ਕੇ ਉਸ ਨੂੰ ਉਸ ਜਾਤੀ ਜਾਂ ਵਿਅਕਤੀ ਦੇ ਨਾਂ ਨਾਲੋਂ ਤੋੜਿਆ ਨਹੀਂ ਜਾ ਸਕਦਾ । | ਕਈ ਵੇਰ ਕਿਸੇ ਵਿਅਕਤੀ ਦੇ ਨਾਂ ਨਾਲ ਕੋਈ ਅੱਲ ਪੈ ਜਾਂਦੀ ਹੈ ਜਾਂ ਉਸ ਦਾ ਕੋਈ ਉਪਨਾਮ ਟਿਕ ਜਾਂਦਾ ਹੈ ਜਾਂ ਉਸ ਦੀ ਆਪਣੀ ਮਰਜ਼ੀ ਨਾਲ ਹੀ ਟਿਕਾ ਲਇਆ ਜਾਂਦਾ ਹੈ, ਪਰ ਫੇਰ ਕੁਝ ਚਿਰ ਪਿਛੋਂ ਕਿਸੇ ਕਾਰਣ ਨਾ ਪਸੰਦ ਹੋਣ ਤੇ ਉਸ ਨੂੰ ਆਪਣੇ ਨਾਂ ਨਾਲੋਂ ਪਰੇ ਲਾਹੁਣ ਦਾ ਜਤਨ ਕੀਤਾ ਜਾਂਦਾ ਹੈ ਜੋ ਇਕ ਅਨਹੋਣੀ ਜਿਹੀ ਗੱਲ ਬਣ ਜਾਂਦੀ ਹੈ; ਜਿਵੇਂ--ਪੰਜਾਬ ਦੇ ਦੋ ਇਤਿਹਾਸ ਪ੍ਰਸਿੱਧ ਖਾਨਦਾਨੀ ਨਾਮ ਹਨ : ਆਹਲੂਵਾਲੀਆ ਅਤੇ ਰਾਮਗੜੀਆ, ਤੇ ਇਹ ਦੋਵੇਂ ਹੀ ਨਾਮ ਸ਼ੁਰੂ ਵਿਚ ਪਿੰਡ ਆਹਲੂ (ਜ਼ਿਲ੍ਹਾ ਲਾਹੌਰ) ਅਤੇ ਰਾਮਗੜ੍ਹ (ਪ੍ਰਸਿੱਧ ਨਾਮ-ਰਾਮ ਰੌਣੀ, ਅੰਮ੍ਰਿਤਸਰ) ਦੇ ਵਸਨੀਕ ਹੋਣ ਕਰ ਕੇ ਪਏ ਸਨ । ਹੁਣ ਕੁਝ ਚਿਰ ਤੋਂ ਆਹਲੂਵਾਲੀਏ ਪਤਾ ਨਹੀਂ ਕਿਉਂ, ਆਹਲ' ਸ਼ਬਦ ਲਾਹ ਕੇ ਆਪਣੇ ਨਾਂ ਨਾਲ ਨਿਰਾ ਵਾਲੀਆਂ ਸ਼ਬਦ, ਜੋ ਨਿਰਾ ਇਕ ਪ੍ਰਯਯ ਜਾਂ ਅੰਤ-ਮਾੜਾ ਹੈ, ਲਿਖਣ ਲੱਗ ਪਏ ਹਨ, ਜਿਸ ਦਾ ਪੂਰਾ ਅਰਥ ਕੁਝ ਵੀ ਨਹੀਂ ਬਣਦਾ ਕਿ ਕਿਥੋਂ ਵਾਲੀਆ : ਗੁੱਜਰਾਂ ਵਾਲੀਆਂ ਜਾਂ ਜੱਸੋਵਾਲੀਆ ? ਭਲਾ ਜੇ ਰਾਮਗੜ੍ਹੀਏ ਵੀ ਇਹੋ ਰੀਸ ਕਰਨ ਲੱਗ ਪੈਣ ਤਾਂ ਹੋਰ ਵੀ ਹਾਸੇ ਵਾਲੀ ਗੱਲ ਹੋਵੇਗੀ । | ਇਹ ਜਾਂ ਅਜਿਹੀਆਂ ਹੋਰ ਲੋਕ-ਪਵਿਤੀਆਂ, ਜਿਨਾਂ ਦੇ ਕਾਰਣ ਇਸ ਤਰ੍ਹਾਂ ਲੋਕਾਂ ਦੇ ਉਪਨਾਮ ਟਿਕ ਜਾਂਦੇ ਹਨ, ਏਨੀਆਂ ਪ੍ਰਬਲ ਕਿਉਂ ਹਨ ? ਇਸ ਦਾ ੧)