ਪੰਨਾ:Alochana Magazine June 1960.pdf/20

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਨੁਮਾਨ ਆਪ ਇਕ 'ਭਾਪਾ' ਸ਼ਬਦ ਤੋਂ ਲਗਾ ਸਕਦੇ ਹੋ । “ਭਾਪਾ ਸ਼ਬਦ ਦਾ ਸਿੱਧਾ ਸਾਦਾ ਅਰਥ ਹੈ, ਪਿਉ ਜਾਂ ਪਿਤਾ ਜੋ ਅੰਮ੍ਰਿਤਸਰ ਵਿਚ ਪ੍ਰਚਲਿਤ ਹੈ, ਪਰ ਹੁਣ ਦੇਸ਼ ਦੇ ਵੰਡਵਾਰੇ ਤੋਂ ਬਾਦ ਇਹ ਸ਼ਬਦ ਨਿਰਾ ਪੋਠੋਹਾਰੀਆਂ ਵਾਸਤੇ, ਜੋ ਉਧਰੋਂ ਏਥੇ ਪੂਰਬੀ ਪੰਜਾਬ ਵਿਚ ਆ ਕੇ ਵਸੇ ਹਨ, ਮੱਲੋਜੋਰੀ ਵਰਤਿਆ ਜਾਣ ਲੱਗ ਪਇਆ ਹੈ । ਇਸੇ ਕਰ ਕੇ ਲਗਭਗ ਸਾਰੇ ਹੀ ਥਾਵੀਂ ਹਰੇਕ ਪੋਠੋਹਾਰਨ ਨੂੰ, ਚਾਹੇ ਉਹ ਕੁੜੀ ਹੋਵੇ ਜਾਂ ਮਤ, ਭਾਪਣ ਕਿਹਾ ਜਾਂਦਾ ਹੈ । ਭਾਵੇਂ ਇਹ ਗ਼ਲਤੀ ਹੈ, ਪਰ ਇਹ ਕਿਵੇਂ ਦੂਰ ਹੋਵੇ, ਜ਼ਰਾ ਇਹ ਵੀ ਸੋਚਣ ਵਾਲੀ ਗੱਲ ਹੈ । ਅਰਥ-ਵਿਸਤਾਰ ਦੀ ਅਗਲੀ ਮੰਜ਼ਲ ਹੈ ਕੁਝ ਵਿਕੋਲਿਤੇ ਸ਼ਬਦ-ਸੰਕੇਤ । ਸੰਸਕ੍ਰਿਤ ਵਿਚ ਇਕ ਸ਼ਬਦ ਪ੍ਰ ਚਖਸ਼ੂ' ਹੈ, ਜਿਸ ਦਾ ਸਾਧਾਰਣ ਅਰਥ ਹੈ ਗਯਾਨ ਦੀਆਂ ਅੱਖਾਂ ਵਾਲਾ, ਪਰ ਅੰਦਰੂਨੀ ਅਰਥ ਹੈ ਨੇਤ੍ਰ-ਹੀਨ ਅਥਵਾ ਅੰਨਾ | ਏਕਣ ਹੀ ਪੰਜਾਬੀ ਵਿਚ ਅੰਨੇ ਨੂੰ ਸੂਰਦਾਸ, ਸੂਰਮਾ ਜਾਂ ਸੂਰਮਾ ਸਿੰਘ ਵੀ ਆਖਦੇ ਹਨ । ਕਿਤਨੇ ਹੀ ਸ਼ਬਦ ਅਰਥ-ਵਿਕਾਸ ਵਿਚ ਇਸ ਹੱਦ ਤੋਂ ਹੋਰ ਵੀ ਅਗੇਰੇ ਵਧ ਜਾਂਦੇ ਹਨ, ਜਿਵੇਂ ਬਹੁਤ ਸਾਰੇ ਸੰਕੇਤੀ ਸ਼ਬਦ, ਜਿਨ੍ਹਾਂ ਦਾ ਸਿੱਧਾ ਅਰਥ ਤਾਂ ਹੋਰ ਹੁੰਦਾ ਹੈ ਤੇ ਅੰਦਰੂਨੀ ਅਰਥ ਕੁਝ ਹੋਰ, ਨਿਹੰਗ ਸਿੰਘਾਂ ਵਿਚ ਬਹੁਤੇ ਪ੍ਰਚਲਿਤ ਹਨ । ਉਨ੍ਹਾਂ ਸ਼ਬਦਾਂ ਨੂੰ ਖ਼ਾਲਸੇ ਦੇ ਗੜਗੱਜ ਬੋਲੇ ਕਿਹਾ ਜਾਂਦਾ ਹੈ । ਨਿਹੰਗ ਸਿੰਘ ਇਕ ਨੂੰ 'ਸਵਾ ਲੱਖ’, ਕਾਣੇ ਨੂੰ ਪੰਜ ਅੱਖਾ’, ਲੰਗੇ ਨੂੰ 'ਸੁਚਾਲਾ, ਸੁੱਥਣ ਨੂੰ ‘ਦੁਸਾਂਗੀ’, ਡੇਲਿਆਂ ਨੂੰ ਰੋਹਤੂ ਪਸਾਦ, ਲਾਲ ਮਿਰਚ ਨੂੰ “ਲੜਾਕੀ’, ਤਵੇ ਨੂੰ ਵਧਾਵਾ, ਜਨੇਉ ਨੂੰ ‘ਜੁਆਂ ਦੀ ਪੀਂਘ', ਰੋਡੇ ਆਦਮੀ ਨੂੰ 'ਸਿਰ-ਗੁੰਮ’, ਸ਼ੀਸ਼ੇ ਨੂੰ 'ਦੀਦਾਰਾ’ ਆਦਿ ਕਹਿੰਦੇ ਹਨ, ਜੋ ਉਨਾਂ ਲਈ ਇਹ ਬੋਲੇ ਤਾਂ ਸਾਧਾਰਣ ਗੱਲਾਂ ਹਨ, ਪਰ ਆਮ ਲੋਕਾਂ ਲਈ ਹੈਰਾਨੀ ਦਾ ਕਾਰਣ ਬਣ ਜਾਂਦੇ ਹਨ, ਕਿਉਂਕਿ ਇਹ ਸ਼ਬਦ ਬਣੇ ਤਾਂ ਕਿਸੇ ਹੋਰ ਨਿਮਤ ਲਈ ਹਨ, ਪਰ ਅਰਥ ਦਾ ਵਿਸਤਾਰ ਕਰਕੇ ਵਰਤੋਂ ਇਨ੍ਹਾਂ ਦੀ ਕਿਸੇ ਹੋਰ ਨਿਮਿਤ ਨੂੰ ਲੈ ਕੇ ਹੀ ਕੀਤੀ ਜਾਂਦੀ ਹੈ । ਸੋ ਇਸ ਤੋਂ ਪਤਾ ਲਗਦਾ ਹੈ ਕਿ ਅਰਥਾਂ ਦਾ ਵਿਕਾਸ, ਵਿਸਤਾਰ ਤੇ ਸੰਕੋਚ ਉਨ੍ਹਾਂ ਦੇ ਇਕ ਤੋਂ ਅਨੇਕ ਅਰਥਾਂ ਵਿਚ ਲਏ ਜਾਣਾ ਤੇ ਫੇਰ ਉਨ੍ਹਾਂ ਵਿਚੋਂ ਕਿਤਨੇ ਹੀ ਸ਼ਬਦਾਂ ਦਾ ਕੁਝ ਵਿਸ਼ੇਸ਼ ਅਰਥਾਂ ਵਿਚ ਰੁੱਢ ਹੋ ਜਾਣਾ ਹੈ, ਜਿਵੇਂ ਕਿ ਇਨ੍ਹਾਂ ਉਦਾਹਰਣਾਂ ਤੋਂ ਸਪਸ਼ਟ ਹੁੰਦਾ ਹੈ । ਨਾਂਵ ( ਪ ) ਨਾਮ ਅਥਵਾ ਸੰਗਯਾ ਦੇ ਤਿੰਨ ਭੇਦ ਹਨ:- (੧) ਨਾਂਵ, (੨) ਪੜਨ ਅਤੇ (੩) ਵਿਸ਼ੇਸ਼ਣ । ਕਈ ਵਿਦਵਾਨ ਕਹਿੰਦੇ ਹਨ ਕਿ ਵਿਸ਼ੇਸ਼ਣ ਨਾਂਵ ਪੜਨਾਂਵ ਤੋਂ ਇਕ ਅਲੱਗ ਚੀਜ਼ ਹੈ, ਪਰ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਿਸ਼ੇਸ਼ਣ ਜਿਥੇ ਨਾਂਵ ਦੀ ਹੀ ਵਿਸ਼ੇਸ਼ਤਾ ਪ੍ਰਗਟ ਕਰਦੇ ਹੋਣ ਉਥੇ ਉਹ ਕਈ ਵੇਰ ਸੰਗਯਾ ਦੀ ਥਾਵ ੧੯