ਵਰਤੇ ਵੀ ਜਾਂਦੇ ਹਨ, ਜਿਵੇਂ- ‘ਸਿਆਣਿਆਂ ਦਾ ਕਹਿਆ ਮੰਨ’, ‘ਬੁੱਧਿਮਾਨਾਂ ਤੋਂ ਮੱਤ ਸਿਖੋ,’ ‘ਵੱਡਿਆਂ ਦਾ ਨਿਰਾਦਰ ਨਾ ਕਰੋ' ਆਦਿ । ਇਨ੍ਹਾਂ ਵਾਕਾਂ ਵਿਚ ਸਿਆਣਾ, ਧਿਮਾਨ ਤੇ ਵੱਡਾ ਵਿਸ਼ੇਸ਼ਣ ਹਨ ਜੋ ਨਾਂਵ ਵਜੋਂ ਏਥੇ ਵਰਤੇ ਗਏ ਹਨ । ਇਸੇ ਤਰ੍ਹਾਂ ਕਈ ਵੇਰ ਨਾਵਾਂ ਦੇ ਅੰਤ ‘ਆਂ ਲਾ ਕੇ ਤੇ ਅੱਗੇ ਵਾਧੂ ਮੂੰਹ ਆਦਿ ਸ਼ਬਦ ਜੋੜਨ ਨਾਲ ਜਾਂ ਕੋਈ ਹੋਰ ਲੋੜੀਂਦਾ ਸੰਬੰਧਕ ਜੋੜ ਕੇ ਪੁਨਰੁਕਤੀ ਕਰਨ ਤੇ ਉਹ ਨਾਂਵ ਵਿਸ਼ੇਸ਼ਣ ਦੀ ਸ਼ਕਲ ਵਿਚ ਵੀ ਬਦਲ ਜਾਂਦਾ ਹੈ, ਜਿਵੇਂ 'ਮਣਾਂ ਮੂੰਹ ਘੀ’, ‘ਢੇਰਾਂ ਦੇ ਢਰ ਕਣਕ” ਆਦਿ । ਕਈ ਪਰਮਾਣ-ਵਾਚਕ ਵਿਸ਼ੇਸ਼ਣ ਇਸੇਤਰ੍ਹਾਂ ਕ੍ਰਿਆ ਵਿਸ਼ੇਸ਼ਣ ਬਣ ਜਾਂਦੇ ਹਨ, ਜਿਵੇਂ-ਇਹ ਨਕਸ਼ਾ 'ਹੋਰ' ਸਿੱਧਾ ਕਰ ਕੇ ਰਖੋ । ਉਹ ਮੇਰਾ ‘ਬਹੁਤਾ ਸੁਨੇਹੀ ਹੈ । ਮੈਂ ਇਸ ਬਾਰੇ ‘ਬਹੁਤ ਸੋਚਿਆ ਆਦਿ । ਏਕਣ ਹੀ ਚੋਰੀ ਤੋਂ ਚੋਰ, ਠੱਗੀ ਤੋਂ ਠੱਗ ਆਦਿ ਸ਼ਬਦ ਇਸੇ ਨਾਂਵ ਤੇ ਵਿਸ਼ੇਸ਼ਣਾਂ ਦੀ ਅਦਲਾ ਬਦਲੀ ਦਾ ਨਤੀਜਾ ਨਹੀਂ ਤਾਂ ਹੋਰ ਕੀ ਹੈ ? | ਵਿਸ਼ੇਸ਼ਣਾਂ ਵਾਂਗ ਹੀ ਕਈ ਨਾਂਵ ਅੰਤ ਵਿਚ ਕੋਈ ਪ੍ਰਯਯ ਜਾਂ ਅੰਤਮਾੜਾ ਜੋੜਨ ਤੋਂ ਕਿਆ ਦਾ ਰੂਪ ਧਾਰਣ ਕਰ ਲੈਂਦੇ ਹਨ, ਜਿਵੇਂ-ਨਜ਼ਮ ਤੋਂ ਨਜ਼ਮਾਉਣਾ, ਉਧਾਰ ਤੋਂ ਉਧਾਰਨਾ, ਬ੍ਰਕਾਰ ਤੋਂ ਪ੍ਰਿਕਾਰਨਾ, ਠੰਢ ਤੋਂ ਠੰਢਿਆਉਣਾ* ਗੁਜ਼ਰ ਤੋਂ ਗੁਜ਼ਰਨਾ, ਬਦਲ ਤੋਂ ਬਦਲਨਾ, ਦਾਗ ਤੋਂ ਗਾਉਣਾ ਆਦਿ । ਅਜਿਹੇ ਅਵਯ (ਨਿਪਾਤ),' ਜੋ ਕ੍ਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ, ਕ੍ਰਿਆਵਿਸ਼ੇਸ਼ਣ ਅਖਵਾਂਦੇ ਹਨ । ਇਹ (੧॥ ਯੌਗ, (੨) ਰੂਪ ਤੇ (੩) ਅਰਥ ਕਰਕੇ ਤਿੰਨ ਵਰਗਾਂ ਵਿਚ ਵੰਡੇ ਜਾ ਸਕਦੇ ਹਨ । ਜਿਵੇਂ-ਹੁਣ, ਛੇਤੀ, ਜਿੱਥੇ, ਕਿੱਥੇ ਆਦਿ ਪ੍ਰਯੋਗਵਾਚੀ ਕ੍ਰਿਆ ਵਿਸ਼ੇਸ਼ਣ ਹਨ; ਠੀਕ, ਦੂਰ, ਅਚਾਣਕ, ਦਿਨ ਭਰ, ਕ੍ਰਮ ਅਨੁਸਾਰ, ਪੂਰਵਕ, ਸਵੇਰ · ਤਕ, ਚੁਪ, ਧੀਰੇ, ਚਾਹੇ, ਐਸੇ, ਵੈਸੇ, ਏਥੋਂ ਤਕ, ਉੱਪਰ ਨੂੰ, ਨੀਚੇ ਤਕ, ਪਹਿਲਾਂ, ਹੁਣੇ ਆਦਿ ਰੂਪ-ਵਾਚੀ ਅਤੇ ਏਥੇ, ਓਥੇ, ਕਿਥੇ, ਅੱਗੇ, ਪਿੱਛੇ, ਹਣਾਂ, ਉੱਪਰ, ਅੰਦਰ, ਬਾਹਰ, ਏਧਰ, ਉਧਰ, ਉਰੇ, ਪਰੇ, ਚੁਪਾਸੇ, ਸੱਜੇ ਖੱਬੇ, ਪਰਸੋਂ, ਬੰਬ, ਜਦ, ਕਦੇ, ਤੁਰਤ, ਕਦੇ ਕਦਾਈਂ, ਕੇਵਲ, ਲਗ-ਭਗ, ਅਨੁਮਾਨ, ਅਕਸਰ, ਬਸ, ਇਤਨਾ, ਉਤਨਾ, ਥੋੜਾ, ਬਹੁਤਾ, ਅਛੋਪਲੇ ਆਦਿ ਅਰਥ-ਵਾਚੀ ਸੰਸਕ੍ਰਿਤ ਤੋਂ ਆਏ ਕ੍ਰਿਆ-ਵਿਸ਼ੇਸ਼ਣ ਵਾਰੀ ਵਾਰ, ਪਸ਼ਚਾਤ, ਵਰਥ, ਕਦਾਚਿਤ ਜਾਂ ਤਦਭਵ ਰੂਪ ਅਜ ਕਲ, ਸਨਮੁਖ ਜਾਂ ਸਾਮਣੇ, ਨਾਲ ਆਦਿ ਅਤੇ ਉਰਦੂ-ਫ਼ਾਰਸੀ "" ਸ਼ਸ਼ਣ ਸਹੀ, ਹਮੇਸ਼ਾਂ ਜਲਦੀ. ਆਖ਼ਰ, ਨਜ਼ਦੀਕ, ਫੌਰਨ ਆਦਿ ਵੀ ਪੰਜਾਬੀ
- ਅਮੀ-ਚੌਂਕ ਨਾਲ ਆਸ ਪਾਸ ਠੰਢਿਆਉਂਦੀ । (ਮਹਾਂਬਲੀ), (ਅਵਤਾਰ ਸਿੰਘ ਆਜ਼ਾਦ, ) * ਮਲਾ ਸ ਅਛੋਪਲੇ, ਝਪਟਾਂ ਵਾਂਗ ਉਕਾਬ ॥ ,, + ਮੱਲਾਂ ਮੈਂ ਅਛੋਪਲੇ ਬu iਹਾ
,, , (ਪੂਨਾ ਸਫ਼ਾ ੫ ੧੯