ਪੰਨਾ:Alochana Magazine June 1960.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਮਾਜ ਦੇ ਨਾਲ ਹੀ ਕਈ ਵੇਰ ਬੋਲੀ ਉਤੇ ਵਧੇਰੇ ਅਸਰ ਪਾਉਂਦੇ ਹਨ । ਸਾਡੇ ਸਾਹਿੱਤਕਾਰ ਇਸ ਗਲੋਂ ਅਨਜਾਣ ਨਹੀਂ ਕਿ ਪ੍ਰਾਕ੍ਰਿਤ ਤੋਂ ਬਾਦ ਅਪਭੰਸ਼ ਤੇ ਅਪਭੰਸ਼ ਤੋਂ ਬਾਦ ਦੇਸੀ ਜ਼ਬਾਨਾਂ ਪੈਦਾ ਹੋ ਕੇ ਸਾਡੀ ਇਸ ਮਾਤ-ਭੂਮੀ ਵਿਚ ਵਧੀਆਂ ਫੁਲੀਆਂ ਹਨ । ਸੰਸਕ੍ਰਿਤ ਬੋਲੀ ਦੇ ਵੀ, ਜਿਹੜੀ ਕਿ ਸੰਸਕਾਰੀ ਹੋਈ ਹੋਣ ਕਰ ਕੇ ਬਦਲ ਨਹੀਂ ਸੀ ਸਕਦੀ, ਕਿਤਨੇ ਹੀ ਲਫ਼ਜ਼ ਪਹਿਲਾਂ ਹੋਰਵੇਂ ਲਿਖੇ ਜਾਂਦੇ ਸਨ ਤੇ ਹੁਣ ਹੋਰ ਤਰੀਕੇ ਨਾਲ । ਜਿਵੇਂ ਕਿ ਮਨੁ ਸਿਮਤੀ ਵਿਚ ਪੁਰਸ਼ ਦੀ ਥਾਵੇਂ ਪੂਸ਼, ਤੈਤਿਰੀਯ ਉਪਨਿਸ਼ਦ ਵਿਚ ਸਿਖਸ਼ਾ ਦੀ ਥਾਵੇਂ ਸ਼ੀਖਸ਼ਾ (ਲਗ ਭਗ ੨੦ ਉਦਾਹਰਣ), ਤਿਮਾਨ ਦੀ ਥਾਵੇਂ ਪ੍ਰਤੀਮਾਨ (ਮਨ) ਮਹਾਂਭਾਰਤ ਵਿਚ ਪਰਿਧਾਨ ਦੀ ਥਾਵੇਂ ਪਧਾਨ, ਪਰਿਮਾਣ ਦੀ ਥਾਵੇਂ ਰੀਮਾਣ ਆਦਿ ਹਵਾਲੇ ਮਿਲਦੇ ਹਨ । ਇਸੇ ਤਰ੍ਹਾਂ ਉਰਦੂ-ਫ਼ਾਰਸੀ ਦੇ ਵੀ ਕਿਤਨੇ ਹੀ ਮਤਕ-ਉਲ-ਅਮਲ ਲਫਜ਼ ਹੋਰਵੇਂ ਹੀ ਲਿਖੋ ਦੇਖਣ ਵਿਚ ਆਉਂਦੇ ਹਨ । ਜਿਵੇਂ-ਨਬਿਸ਼ਨ, ਨਵਤਨ; ਅਸਪ, ਅਸਬ, ਜ਼ਰਦੂਸ਼ਤ, ਜ਼ਰਸ਼ਤ; ਕਲਗੀ, ਕਲਗੀ; ਗਲੋਲਾ, ਗਲੋਲਾ, ਪੰਜਾਬ, ਛੰਜਾਬ ਆਦਿ । ਇਸ ਤਰ੍ਹਾਂ ਕੁਝ ਫ਼ਾਰਸੀ ਸ਼ਬਦ ਅਰਬੀ ਦੇ ਪ੍ਰਭਾਵ ਹੇਠ ਆ ਕੇ ਸ਼ਕਲਾਂ ਵਟਾ ਗਏ ਹਨ, ਜਿਵੇਂ-ਪਿਰੋਜ਼, ਫੀਰੋਜ਼; ਪਾਰਸੀ, ਫ਼ਾਰਸੀ, ਚੀਨ, ਸੀਨ; ਇਤੀਬ, ਇਤਾਬ; ਕਤੇਬ ਕਿਤਾਬ, ਆਦਿ । ਪੰਜਾਬੀ ਵਿਚ ਵੀ ਸੰਸਕ੍ਰਿਤ, ਪਰਾਕ੍ਰਿਤ, ਅਪ੍ਰਭੰਸ਼, ਅਰਬੀ, ਫ਼ਾਰਸੀ ਆਦਿ ਬੋਲੀਆਂ ਵਿਚੋਂ ਬਦਲ ਕੇ ਆਏ ਅਜਿਹੇ ਸ਼ਬਦਾਂ ਦੀ ਕਮੀ ਨਹੀਂ ਹੈ । ਇਸੇ ਤਰ੍ਹਾਂ ਅੰਗ੍ਰੇਜ਼ੀ ਵਿਚੋਂ ਵੀ ਮੁਸਲਿਨ ਦੀ ਥਾਵੇਂ ਮਲਮਲ, ਲਾਰਡ ਦੀ ਥਾਵੇਂ ਲਾਟ, ਬੋਟਲ ਦੀ ਥਾਵੇਂ ਬੋਤਲ, ਲੈਨਟਰਨ ਦੀ ਥਾਵੇਂ ਲਾਲਟੈਣ, ਲੈਂਪ ਦੀ ਥਾਵੇਂ ਲੰਪ, ਸਟੇਸ਼ਨ ਦੀ ਥਾਵੇਂ ਟੈਸਣ ਆਦਿ ਅਨੇਕਾਂ ਸ਼ਬਦ ਪੰਜਾਬੀ ਵਿਚ ਆਏ ਹਨ । | ਪਰ ਇਸ ਤੋਂ ਇਹ ਮਤਲਬ ਨਹੀਂ ਕਿ ਅਜਿਹੇ ਸ਼ਬਦ ਗ਼ਲਤ-ਫਲਤ ਰੂਪ ਵਿਚ ਹੀ ਲਏ ਜਾਣ ਜਾਂ ਜੋ ਸ਼ਬਦ ਸਾਂਗੋਪਾਂਗ ਬਦਲ ਕੇ ਪੰਜਾਬੀਅਤ ਦੀ, ਸ਼ਕਲ ਹੀ ਅਖ਼ਤਿਆਰ ਕਰ ਗਏ ਹਨ, ਜਿਵੇਂ- ਲਾਲਟੈਣ, ਲਾਟ ਆਦਿ ਉਨ੍ਹਾਂ ਨੂੰ ਪ੍ਰਵਾਨ ਹੀ ਨਾ ਕੀਤਾ ਜਾਵੇ । ਏਕਣ ਤਾਂ ਪੰਜਾਬੀ ਵਿਚ ਪ੍ਰਾਕ੍ਰਿਤ, ਅਪ੍ਰਭੰਸ਼, ਆਦਿ ਬੋਲੀਆਂ ਵਿਚੋਂ ਹੋਰ ਵੀ ਸੈਂਕੜੇ ਸ਼ਬਦ ਆਏ ਹਨ, ਜੋ ਪ੍ਰਵਾਨ ਕੀਤੇ ਜਾਂਦੇ ਰਹੇ ਹਨ, ਫਿਰ ਇਹ ਲੇਤ-ਦੇਤ ਬੰਦ ਕਿਉਂ ਹੋਵੇ, ਪਰ ਲੇਤ-ਦੇਤ ਇਸ ਸ਼ਰਤ ਤੇ ਹੋਵੇ ਕਿ ਅਜਿਹੇ ਬਾਹਰੋਂ ਆਏ ਸ਼ਬਦਾਂ ਦੀ ਬਣਤਰ ਮੱਕਾਰ ਤੋਂ ਬਾਹਰ ਜਾਂ ਬੇਹੂਦਾ ਨਾ ਹੋਵੇ । ਪੰਜਾਬੀ ਦੇ ਮੌਜੂਦਾ ਸਾਹਿੱਤਕਾਰ, ਜਿੱਥੋਂ ਤਕ ਮੇਰਾ ਤਜਰਬਾ ਹੈ, ਇਸ ਨੇਮ ਨੂੰ ਆਪਣਾ ਫ਼ਰਜ਼ ਸਮਝ ਕੇ ਅਪਣਾ ਨਹੀਂ ਰਹੇ । ਪ੍ਰਮਾਣ ਦੇ ਤੌਰ ਤੇ ਪਹਿਲਾਂ ਸੁਰਿੰਦਰ ਸਿੰਘ ਕੋਹਲੀ ਦਾ ਪੰਜਾਬੀ ਸਾਹਿੱਤ ਦਾ ਇਤਿਹਾਸ ਹੀ ਲਓ । ਉਹ ਸਿੱਧਾਂ ਦੇ ਨਾਮ ਜੜ੍ਹ ਭਰ ਤ ਹਰੀਸ਼ ਚੰਦ ਆਦਿ ਗਲਤ ਦਿੰਦਾ ਹੋਇਆ ਖਟ ਚੜਾਂ ਵਿਚੋਂ ਵਿਸੁੱਧ ਚਕ ਦਾ ਨਾਮ ‘ਵਿਸ਼ਦਾਖਯ ਚ’ ਗ਼ਲਤ ਲਿਖ ਗਿਆ ਹੈ । ਇਸੇ ਤਰ੍ਹਾਂ ਚੋਟੀ ਦਾ ੨੫