ਪੰਨਾ:Alochana Magazine June 1960.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਿਖਾਰੀ ਸ: ਗੁਰਬਖਸ਼ ਸਿੰਘ ਪ੍ਰੀਤਲੜੀ “ਏਸ਼ੀਆ ਦਾ ਚਾਨਣ (੧੯੪੬) ਵਿਚ ਯੋਗਯ ਨੂੰ ਯਜਨਾ, ਸੜ੍ਹ ਨੂੰ ਸਾਕਰ, ਅਭਿਗ ਨੂੰ ਅਭਿਜਨਾ ਤੇ ਫੇਰ ਸਾਡੇ ਭਗਵਾਨ ਨੂੰ ਅਭਿਜਨਾ ਦੀ ਪ੍ਰਾਪਤੀ ਹੋਈ...ਸਫ਼ਾ ੧੩੯), ਡਿਨ ਨੂੰ ਦਿਨਯ ਤੇ ਬਾਸਵ ਨੂੰ ਬਸਾਵਾ ਲਿਖਦਾ ਹੈ । ਇਹ ਗ਼ਲਤੀ ਉਸ ਤੋਂ Light of Asia ਦਾ ਅਨੁਵਾਦ ਕਰਦਿਆਂ ਰੋਮਨ ਲਿਪੀ ਲਿਖਿਤ ਸੰਸਕ੍ਰਿਤ ਸ਼ਬਦ Yajna (ਧੜਾ, . Abhijna (ਬਸਿ।) ਆਦਿ ਨੂੰ ਗਲਤ ਤਰੀਕੇ ਨਾਲ ਉਲਟਾਉਣ ਕਰ ਕੇ ਹੀ ਹੋਈ ਹੈ । ਜੇ ਪਤਾ ਹੁੰਦਾ ਕਿ ਸੰਸਕ੍ਰਿਤ ਵਿਚ 'ਜ' ਤੇ 'ਝ ਮਿਲ ਕੇ 'ਗਜ਼' (ਗ) ਇਸ ਤਰ੍ਹਾਂ ਬਣਦਾ ਹੈ ਤੇ ਉਸ ਦੀ ਆਵਾਜ਼ 'ਜਨ' ਦੀ ਤਰ੍ਹਾਂ ਨਹੀਂ, ਸਗੋਂ “ਗਯ' ਦੀ ਤਰ੍ਹਾਂ ਹੁੰਦੀ ਹੈ ਤਾਂ ਇਹ ਗ਼ਲਤੀ ਹੋਣੀ ਸੰਭਵ ਨਹੀਂ ਸੀ । ਪਰ ਇਹ ਗ਼ਲਤੀ ਕੇਵਲ ਸ: ਗੁਰਬਖਸ਼ ਸਿੰਘ ਤੋਂ ਹੀ ਨਹੀਂ, ਹੋਰ ਪੰਜਾਬੀ ਲਿਖਾਰੀਆਂ ਤੋਂ ਵੀ ਹੁੰਦੀ ਰਹਿੰਦੀ ਹੈ । ਜਿਵੇਂ-ਕਈ ਪ੍ਰਗਯ ਨੂੰ ਪ੍ਰਚਨਾ ਤੇ ਵਿਵੇਕਾਨੰਦ ਦੇ ਗਯਾਨ ਯੋਗ ਨੂੰ ਜਨਾਨਾ ਯੋਗ ਹੀ ਲਿਖਦੇ ਹੀ ਰਹਿੰਦੇ ਹਨ । ਭਵਿਖ ਵਿਚ ਇਹ ਗ਼ਲਤ ਤਰੀਕਾ, ਜੋ ਸ਼ਬਦ-ਸਿਰਜਨ ਦੇ ਰਾਹ ਵਿਚ ਔਕੜ ਹੈ, ਦੂਰ ਹੋਣਾ ਚਾਹੀਏ । (੮ ) ਇਹ ਤਾਂ ਹੋਏ ਸਾਡੇ ਪੰਜਾਬੀ ਅਨੁਵਾਦਕਾਂ ਜਾਂ ਲਿਖਾਰੀਆਂ ਦੇ ਲਫ਼ਜ਼ੀ ਨਕਸ, ਹਣ ਬਾਕੀ ਰਹੀਆਂ ਨਵੀਆਂ ਪੁਰਾਣੀਆਂ ਸੰਕੇਤ ਸ਼ਬਦਾਵਲੀਆਂ ਤੇ ਉਨ੍ਹਾਂ ਦੀ ਘਾੜਤ ਦਾ ਸਵਾਲ । ਜਿਨ੍ਹਾਂ ਸਜਣਾਂ ਨੇ ਪਾਣਿਨੀ ਦਾ ਸੰਸਕ੍ਰਿਤ ਵਿਆਕਰਣ ਪੜਿਆ ਹੈ, ਉਹ ਜਾਣਦੇ ਹਨ ਕਿ ਸਾਡੇ ਦੇਸ਼ ਵਿਚ ਕੁਝ ਸ਼ਬਦ-ਸ਼ਾਸਤ੍ਰ ਦੇ ਸੰਕੇਤ ਪਹਿਲਾਂ ਤੋਂ ਹੀ ਪ੍ਰਚਲਿਤ ਸਨ, ਜਿਵੇਂ ਅਕ-ਅ ਇ ਉ ਣ ਗੇ ਲਿ ਕ ਕੁ ॥ ਅਣ-ਅ ਇ ਉ ਣ ਤ । ਅਚ-ਅ ਇ ਉ ਰਿ ਲਿਏ ਐ ਔ ਆਦਿ ਪ੍ਰਯਾਹਾਰ । ਸੀ ਮਿਲ ਦੇਵ ਦਿਵੇਦੀ ਦੇ ਕਥਨ ਅਨੁਸਾਰ ਗੁਪਤ ਕਾਲ ਦੇ ਜ਼ਿਲਾ ਲੇਖਾਂ ਵਿਚੋਂ ਵੀ ਅਜਿਹੇ ਸ਼ਬਦ-ਸੰਕੇਤਾਂ ਦੇ ਕੁਝ ਉਦਾਹਰਣ ਮਿਲਦੇ ਹਨ । ਜਿਵੇਂ-ਵਦੀ ਤੇ ਸੁਦੀ ਨਾਮਕ ਮਹੀਨੇ ਦੇ ਦੋਵੇਂ ਪੱਖ ‘ਬਹੁਲ ਪਖਸ਼ ਦਿਵਸ” ਤੇ “ਸ਼ੁਕਲ ਪਖਸ਼ ਦਿਵਸ” ਦੇ ਲਕੀਰਾਂ ਵਾਲੇ ਅੱਖਰਾਂ ਨੂੰ ਮਿਲਾ ਕੇ ਬਣੇ ਹਨ । (ਦੇਖੋ, ਅਰਥ ਵਿਗਯਾਨ ਔਰ ਵਯਾਕਰਣ ਦਰਸ਼ਨ, ੧੨੭) ਜੇ ਇਨ੍ਹਾਂ ਸ਼ਬਦਾਂ ਦੀ ਰੌਸ਼ਨੀ ਵਿਚ ਪੜਤਾਲ ਕੀਤੀ ਜਾਵੇ ਤਾਂ ਫੇਰ ਵਰਤਮਾਨ ਸਮੇਂ ਵਿਚ ਪੈਪਸੂ (ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਦਾ ਸੰਖੇਪ) ਅਤੇ ਯੂਨੈਸਕੋ (United Nations etc. ਦਾ ਸੰਖੇਪ) ਇਹ ਦੋਵੇਂ ਸ਼ਬਦ ਕਿਵੇਂ ਬਣੇ, ਇਸ ਗੱਲ ਦਾ ਰਹੱਸ ਸਹਿਜੇ ਹੀ ਸਮਝ ਵਿਚ ੨੬