ਪੰਨਾ:Alochana Magazine June 1960.pdf/30

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੁਰਾ ਥੇਹ, ਖੇਹ ਵਿਗਿਆਨ, ਪੁਰਾ ਸਾਰੀ ਵਿਦਿਆ, Archives ਦੀ ਥਾਵੇਂ ਇਤਿਹਾਸਕ ਲਿਖਤਾਂ, ਪੁਰਾਣੀਆਂ ਲਿਖਤਾਂ, ਕੰਪਾਜ਼ੀਟਰ ਦੀ ਥਾਵੇਂ ਜੋੜਕਾਰ, ਸਾਈਕਲੋਬਟਾਈਲ ਦੀ ਥਾਵੇਂ ਭੜਥੂ ਛਾਪ, ਯੂਨੀਫਾਰਮ (ਕੀਲਾਖਰ) ਦੀ ਥਾਵੇਂ ਚਪਰ ਲਿਖਤ ਜਾਂ ਚਪਲਾ, ਗੈਸਿਵ (ਅਗਾਂਹ-ਵਧੂ) ਦੀ ਥਾਵੇਂ ਅਗਰਗਾਮੀ, ਰੈਟਰੋਗੈਸਿਵ (ਪਿਛਾਂਹਖਿੱਚ) ਦੀ ਥਾਵੇਂ ਪਰਤਗਾਮੀ (ਅਗਰਗਾਮੀ ਦਾ ਉਲਟ) ਆਦਿ ਸ਼ਬਦ-ਸੰਕੇਤ, ਜਿਨ੍ਹਾਂ ਵਿਚ ਇਕਸਾਰਤਾ ਦੀ ਅਣਹੋਂਦ ਹੈ, ਕਿਵੇਂ ਠੀਕ ਹਨ ਤੇ ਉਹ ਵੀ ਇਕ ਸ਼ਬਦ ਦੇ ਇਕੋ ਜਿਹੇ ਬਹੁਤੇ ਸੰਕੇਤ, ਇਹ ਜ਼ਰਾ ਗੰਭੀਰਤਾ ਨਾਲ ਸੋਚਣ ਵਾਲੀ ਗੱਲ ਹੈ । ਮੇਰੀ ਜਾਚੇ ਸ਼ਬਦ-ਸੰਕੇਤ ਉਹ ਠੀਕ ਹੁੰਦੇ ਹਨ ਜੋ ਅਨੁਵਾਦ ਰੂਪ ਉਸਾਰੀ ਕਰਦਿਆਂ ਕਿਸੇ ਵੀ ਇਬਾਰਤ ਵਿਚ ਚੰਗੀ ਤਰ੍ਹਾਂ ਫ਼ਿਟ ਆ ਸਕਣ । ਉਹ ਸ਼ਬਦ-ਸੰਕੇਤ pa ਪਰੇ ਸਾਰਥਕ ਤੇ ਕਿਸੇ ਇਕ ਮਜ਼ਮੂਨ ਲਈ ਇਕੋ ਅਰਥ ਰੱਖਣ ਵਾਲੇ ਹੋਣੇ ਹੋਰ ਵੀ ਜ਼ਰੂਰੀ ਹਨ । ਜੋ ਸ਼ਬਦ-ਸੰਕੇਤ ਦੁਅਰਥ, ਅਨੇਕ-ਅਰਥੇ ਅਥਵਾ ਨਿਰਾਰਥਕ ਜਾਂ ਸੰਦੇਹ ਨਰ ਹੋਣ ਤੇ ਭੱਠੇ ਦੀਆਂ ਤਿੜਕ ਇੱਟਾਂ ਵਾਂਗੂ ਕੰਧ ਦੀ ਉਸਾਰੀ ਵਿਚ ਨੁਕਸ ਪੈਦਾ a ਹੋਣ ਉਨਾਂ ਤੋਂ ਕਿਸੇ ਵੀ ਕਾਰੀਗਰ ਦੀ ਬਣਾਈ ਹੋਈ ਇਮਾਰਤ ਹੁਨਰੀ ਸ਼ਰਤ ਨਹੀਂ ਕਹੀ ਜਾ ਸਕਦੀ । ਜਿਵੇ-ਪ੍ਰਮਾਣ ਵਜੋਂ ਮੈਂ ਏਥੇ ਪੰਜਾਬ ਸਟਟਾ ਜਗਈਵਜ਼ ਮੌਤ ਬਾਗ਼ ਪਟਿਆਲਾ ਦੇ ਵੱਟੇ ਦੀ ਇਕ ਲਿਖਤ ਪੇਸ਼ ਕਰਦਾ ਹਾਂ । ex ਈ ਪੰਜਾਬੀ ਲਿਖਤ ਹੈ-"ਪੰਜਾਬ ਰਾਜ ਪੁਰਾ ਲੇਖ ਭਵਨ’’ ਅਰਥਾਤ ਪੰਜਾਬ ਦੇ ਰਾਜ (ਰਿਆਸਤ) ਦੇ ਪੁਰਾਣੇ ਲੱਖਾਂ (ਲਿਖਤਾਂ) ਦਾ ਘਰ, ਪਰ ਪੜ੍ਹਨ ਵਾਲੇ ਨੂੰ ਭੁਲੇਖਾ ਲਗਦਾ ਹੈ ਰਾਜਪੁਰਾ (ਪਟਿਆਲਾ ਦੇ ਨੇੜੇ) ਦੀਆਂ ਲਿਖਤਾਂ ਦਾ ਭਵਨ ਅਥਵਾ ਘਰ । ਇਸ ਲਈ ਇਸ ਨਵੀਂ ਸ਼ਬਦ-ਸ਼ਿਸ਼ਟੀ ਵਲ ਜੇ ਪੰਜਾਬੀ ਦੇ ਲਿਖਾਰੀ ਉਚੇਚੇ ਤੌਰ ਤੇ ਧਿਆਨ ਦੇਣ ਤਾਂ ਇਹ ਭਵਿੱਖ ਵਿਚ ਸਾਡੇ ਲਈ ਹੋਰ ਵੀ ਵਡੇ ਮਾਣ ਵਾਲੀ ਗੱਲ ਹੋਵੇਗੀ । •••••♥ . ੨੮