(੪) ਸਾਤਵਿਕ-ਸਤੰਭ, ਰੋਮਾਂਚ ਆਦਿ ਨੂੰ ਸਾਤਵਿਕ ਭਾਵ ਕਹਿੰਦੇ ਹਨ ਅਥਵਾ ਸਤੰਭ ਆਦਿ ਸਾਤਵਿਕ ਭਾਵਾਂ ਦਾਰਾ ਕੀਤਾ ਗਿਆ ਅਨੁਕਰਣ। ਅਸਾਡੀ ਸੰਸਕੂਤੀ ਦੇ ਸਾਮਾਨ ਹੀ ਨਾਟ-ਕ੍ਰਿਤੀ ਦਾ ਉਦਭਵ ਵੀ ਪ੍ਰਾਚੀਨਤਮ ਹੈ । ਜਿਵੇਂ ਜਿਵੇਂ ਅਸਾਡੀ ਸੰਸਕ੍ਰਿਤੀ ਨੇ ਵਿਕਾਸ ਕੀਤਾ ਤਿਵੇਂ ਹੀ ਅਸਾਡੀ ਅਭਿਨਯ ਕਲਾ ਦਾ ਵਿਕਾਸ ਹੋਇਆ । ਮਿਸਰ, ਯੂਨਾਨ ਤੇ ਭਾਰਤ ਵਿੱਚ ਦੋ ਹਜ਼ਾਰ ਵਰੇ ਤੋਂ ਪੁਰਾਣੇ ਨਾਟਕ ਰਚੇ ਮਿਲਦੇ ਹਨ । ਇਨ੍ਹਾਂ ਰਚਨਾਵਾਂ ਤੋਂ ਵੀ ਪੁਰਾਣੀ ਇਹ ਅਨੁਕਰਣ ਚੇਸ਼ਟਾ ਮੰਨੀ ਜਾ ਸਕਦੀ ਹੈ; ਇਸ ਨਕਲ ਅਥਵਾ ਅਨੁਕਰਣ ਦੀ ਆਦਤ ਬਾਲਾਂ ਵਿਚ ਅਧਿਕ ਤੇ ਪਸ਼ੂਆਂ ਵਿਚ ਖਾਸ ਕਰ ਕੇ ਬਾਂਦਰ ਆਦਿਕ ਵਿਚ ਵੀ ਪਾਈ ਜਾਂਦੀ ਹੈ । ਅਭਿਨਯ ਦੇ ਮੂਲ ਕਾਰਣ ਤਾਂ ਅਸਾਨੂੰ ਮਨੁਖ ਦੀਆਂ ਆਦਿ ਜਾਤੀਆਂ ਦੇ ਅਧਿਐਨ ਕਰਨ ਨਾਲ ਹੀ ਪ੍ਰਾਪਤ ਹੋ ਸਕਦੇ ਹਨ, ਪਰ ਇਸ ਅਭਿਨਯ ਕਲਾ ਦੇ ਕੂਮਿਕ ਵਿਕਾਸ ਦੇ ਵਿਵਰਣ ਸਾਨੂੰ ਮਿਸਰ, ਯੂਨਾਨ, ਜਾਪਾਨ, ਇਟਲੀ ਵਿਚ ਮਿਲਦੇ ਹਨ । ਉਨੀਵੀਂ ਵੀਹਵੀਂ ਸਦੀ ਵਿਚ ਤਾਂ ਅਭਿਨਯ ਕਲਾ ਦੇ ਕਈ ਸਿਧਾਂਤ ਪੂਤਿਪਾਦਿਤ ਕੀਤੇ ਗਏ ਤੇ ਵੱਖ ਵੱਖ ਦੇਸ਼ਾਂ ਵਿਚ ਅਭਿਨਯ ਦੀਆਂ ਭਿੰਨ ਭਿੰਨ ਪਾਠਸ਼ਾਲਾਵਾਂ ਤੇ ਪ੍ਰੀਸ਼ਦ ਵੀ ਕਾਇਮ ਹੋਏ । - - - - ੧੯੧੦ ਵਿੱਚ ‘ਮਾਸਕੋ ਆਰਟ ਥੀਏਟਰ ਦੇ ਵਿਖਿਆਤ, ਨਿਰਮਾਤਾ ਤੇ ਨਿਰਦੇਸ਼ਕ ਸਟੈਨਿਸਲਾਵਸਕੀ ਨੇ ਅਭਿਨਯ ਵਿੱਚ ਸ਼ਾਭਾਵਿਕਤਾਵਾਦ ਦਾ ਸਿਧਾਂਤ ਸਥਾਪਤ ਕੀਤਾ। ਉਸ ਨੇ ਆਪਣੇ ਅਭਿਨੇਤਾਵਾਂ ਨੂੰ ਇਹ ਉਦੇਸ਼ ਦਿਤਾ ਕਿ ਉਹ ਜਿਨ੍ਹਾਂ ਪਾਤਰਾਂ ਦਾ ਚਰਿੜੁ ਚਿਤ੍ਰਿਤ ਕਰਨ ਜਾ ਰਹੇ ਹੋਣ ਉਨਾ ਦੇ ਵਾਰਤਾਲਾਪਾਂ ਅਥਵਾ ਕਾਰਜਾਂ ਦਾ ਮਨਨ ਕਰ ਕੇ ਉਨ੍ਹਾਂ ਨੂੰ ਆਤਮ ਸਤ ਕਰ ਲੈਣ ਅਤੇ ਇਸ ਪਕਾਰ ਉਨਾਂ ਪਾਤਰਾਂ ਨੂੰ ਸਜੀਵ ਕਰ ਦੇਣ । ਉਹ ਇਹ ਨਾ ਸਮਝਣ ਕਿ ਨਾਟਕ ਵਿਚ ਅਭਿਨਯ ਕਰ ਰਹੇ ਹਨ ਸਗੋਂ ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹ ਵਾਸਤਵਿਕ ਜੀਵਨ ਵਿਚ ਕਾਰਜ ਕਰ ਰਹੇ ਹਨ । ਇਹ ਮਨੋਵਿਗਿਆਨਿਕ ਸਾਭਾਵਿਕਤਾਵਾਦ ਅਤਿਅੰਤ ਲੋਕ ਪ੍ਰਿਯ ਹੋਇਆ । ਸਟੈਨਿਸਲਾਵਸਕੀ ਦੇ ਇਸ ਸਿਧਾਂਤ ਦੀ ਵਿਆਖਿਆ ਇਸ ਲੇਖ ਦਾ ਮੂਲ ਮੁੱਦਾ ਹੈ, ਪਰ ਉਸ ਤੋਂ ਪਹਿਲਾ ਪੰਜਾਬ ਵਿਚ ਅਭਿਨਯ ਬਾਰੇ ਇਕ ਸੰਖੇਪ ਜਿਹੀ ਨਜ਼ਰ ਮਾਰਨੀ ਅਯੋਗ ਨਹੀ ਹਵੇਗੀ । ਪੰਜਾਬ ਵਿਚ ਅਭਿਨਯ ਕਲਾ ਦੀ ਆਨ ਰੰਗ ਮੰਚ ਦੀ ਅਣਹੋਂਦ ਦਾ ਸਿੱਟਾ ਹੈ; ਇਸ ਰਾਜ ਵਿਚ ਅਭਿਨਯ ਕਲਾ ਦੀ ਕੋਈ ਅਜਿਹੀ ਪਾਠਸ਼ਾਲਾ ਨਹੀ ਜਿਥੇ ਕੇਵਲ ਇਸ ਕਲਾ ਨੂੰ ਮੁੱਖ-ਤੌਰ ਤੇ ਸਿਖਾਇਆ ਜਾਂਦਾ ਹੋਵੇ | ਕਾਲਜਾਂ ਵਿਚ ੩੦
ਪੰਨਾ:Alochana Magazine June 1960.pdf/32
ਦਿੱਖ