ਪੰਨਾ:Alochana Magazine June 1960.pdf/33

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵlਦੇ ਅਰੰਥੀ ਥੋੜੇ ਜਿਹੇ ਉਤਸਾਹਿਤ ਹੋ ਕੇ ਵਾਰਸ਼ਿਕ ਸਮਾਗਮਾਂ ਤੇ ਸਾਂਸਕ੍ਰਿਤਕ ਗਰਾਮਾਂ ਵਿਚ ਇਕੇ ਚੁੱਕੇ ਇਕਾਕੀ ਜਾਂ ਪੂਰੇ ਨਾਟਕ ਪ੍ਰਦਰਸ਼ਿਤ ਕਰਦੇ ਹਨ ਪਰ ਇਹ ਯਤਨੇ ਵਕਤੀ ਜਿਹੇ ਹੋਣ ਕਰ ਕੇ ਛੇਤੀ ਹੀ ਭੁੱਲ ਵਿਸਰ ਜਾਂਦੇ ਹਨ । ਕਈ ਦਾ ਇ' ਪ੍ਰੋਗਰਾਮਾਂ ਦੇ ਸੰਚਾਲਕਾਂ ਦੀ ਕੀਤੀ ਨਾਟਕਾਂ ਦੀ ਗਲਤ ਚੋਣ ਕਿਸੇ ਸਰਕਾਰੀ ਜਾਂ ਸਮਾਜ ਵਿੱਚ ਉੱਚ-ਹਸਤੀ ਦੀ ਕਰੜੀ ਆਲੋਚਨਾ ਦਾ ਵਿਸ਼ਯ ਬਣ ਜਾਂਦੀ ਹੈ, ਇਉਂ ਕੋਈ ਉਤਸ਼ਾਹ ਮਿਲਣ ਦੀ ਥਾਂ ਇਸ ਕਲਾ ਦੇ ਉਪਾਸ਼ਕ ਨਿਰਾਸ਼ ਹੋ ਕੇ ਢੇਰੀ ਢਾਹ ਬੈਠਦੇ ਹਨ । ਆਰਥਿਕ ਮੰਦਹਾਲੀ ਤੇ ਅਨਪੜਤਾ ਇਸ ਕਲਾ ਦੀ ਉਨਤੀ ਵਿੱਚ ਕੁਝ ਹੋਰ ਰੁਕਾਵਟਾਂ ਹਨ । ਕਾਲਜਾਂ ਵਿੱਚ ਨਾਟਕ ਸਾਹਿਤ ਦੇ ਇਕ ਰੂਪ ਦੇ ਤੌਰ ਤੇ ਪੜ੍ਹਾਏ ਜਾਂਦੇ ਹਨ; ਕਵਿਤਾ, ਉਪਨਿਆਸ ਆਦਿ ਵਾਂਗ ਹੀ ਉਨ੍ਹਾਂ ਦੇ ਵਸਤੂ, ਤਕਨੀਕ, ਸ਼ੈਲੀ ਆਦਿਕ ਬਾਰੇ ਚਰਚਾ ਤੇ ਮੁਲਅੰਕਣ ਕੀਤਾ ਜਾਂਦਾ ਹੈ । ਪਰ ਇਸ ਪ੍ਰਕਾਰ ਦਾ ਅਧਿਐਨ ਨਾਟਕ ਸਾਹਿਤ ਨਾਲ ਕੋਈ ਨਿਆਂ ਨਹੀਂ ਕਰ ਸਕਦਾ। ਜਿੰਨੀ ਦੇਰ ਤਕ ਕਿ ਰੰਗ ਮੰਚ ਉਤੇ ਅਭਿਨੇਤਾਵਾਂ ਰਾਹੀਂ ਇਸ . ਨੂੰ ਪਰਦਰਸ਼ਿਤ ਕਰ ਕੇ ਦਰਸ਼ਕ ਵਿਦ ਤੋਂ ਇਸ ਦੀ ਸਫਲਤਾ ਬਾਰੇ ਮੁਹਰ ਨਾ ਲਵਾ ਲਈ ਜਾਵੇ । ਅਨੁਕੂਤਾ, ਅਭਿਨੇਤਾ ਅਥਵਾ ਅਭਿਨੇਤਾ ਰਾਹੀਂ ਨਾਟਕ ਵਿਚ ਦੀ ਕਥਾ ਪੇਖਕਾਂ ਦੇ ਸਾਮਣੇ ਆਸ਼ਕ ਰੂਪ ਵਿਚ ਆਉਂਦੀ ਹੈ; ਪਾਠਕ ਅਧਿਐਨ ਛਿਨ ਵਿਚ ਜਿਨਾਂ ਚਰਿਤ੍ਰਿਕ ਵਿਸ਼ੇਸ਼ਤਾਵਾਂ ਅਤੇ ਭਵਾਂ ਦੀਆਂ ਡੂੰਘਾਈ ਨੂੰ ਨਹੀਂ ਸਮਝਾ ਸਕਦਾ, ਉਨ੍ਹਾਂ ਨੂੰ ਅਭਿਨੇਤਾ ਨਾਟ-ਸੰਕੇਤਾਂ ਦੇ ਅਨੁਕੂਲ ਅਭਿਨਯ ਨਾਲ ਪ੍ਰਤੱਖ ਕਰ ਦਿੰਦਾ ਹੈ । ਇਉਂ ਨਾਟਕ ਸਾਹਿਤ ਦਾ ਰੂਪ ਹੁੰਦਿਆਂ ਹੋਇਆਂ ਇਕ ਅਜਿਹੀ ਕਲਾ ਹੈ ਜਿਹੜੀ ਰੰਗ-ਮੰਚ ਉੱਤੇ ਅਭਿਨੇਤਾ ਗਣ ਰਾਹੀਂ ਖੇਡਿਆਂ ਹੀ ਸੁਰਜੀਤ ਰਖੀ ਜਾ ਸਕਦੀ ਹੈ । ਨਾਟਕਕਾਰ ਕਿੰਨੇ ਹੀ ਪਾਤਰਾਂ ਨੂੰ ਆਪਣੀ ਕਲਪਣਾ ਰਾਹੀਂ ਜਨਮ ਦਿੰਦੇ ਹਨ, ਪਰ ਉਨ੍ਹਾਂ ਨੂੰ ਵਿਗਿਆਪਤੀ ਦੇ ਕੇ ਸਦੀਵੀ ਸਜੀਵ ਕਰ ਦੇਣ ਤੇ ਅਮਰ ਬਣਾਉਣ ਵਾਲੀ ਮਸ਼ੀਨਰੀ ਅਥਵਾ ਅਭਿਨਯ ਕਲਾ ਦੀ ਅਣਹੋਂਦ ਉਨ੍ਹਾਂ ਪਾਤਰਾਂ ਨੂੰ ਬਿਨ ਸਾਹ ਲਇਆਂ ਹੀ ਮਰ ਜਾਣ ਤੇ ਮਜਬੂਰ ਕਰਦੀ ਹੈ । ਕੀਮਤਾਂ ਬਦਲਣ ਨਾਲ, ਸਾਹਿਤ ਦਾ ਵਿਸ਼ਯ ਵਸਤੂ ਬਦਲਦਾ ਹੈ, ਪਾਤਰ ਬਦਲਦੇ ਹਨ, ਸਮਾਜੀ ਸਮਸਿਆਵਾਂ ਤੇ ਉਨ੍ਹਾਂ ਦੇ ਹੱਲ ਬਦਲਦੇ ਹਨ, ਇਸ ਲਈ ਉਣ ਦੇ ਰਚੇ ਬਹੁਤੇ ਨਾਟਕ ਕੁਝ ਸਾਲਾਂ ਪਿਛੋਂ ਕੇਵਲ ਇਤਿਹਾਸਕ ਕੀਮਤ ਹੀ ਰਖਣਗੇ, ਸੋ ਉਹ ਮੁੱਲ ਜੋ ਇਨ੍ਹਾਂ ਨਾਟਕਾਂ ਦਾ ਪੈਣਾ ਸੀ, ਤੇ ਉਹ ਪਰਭਾਵ ਜਿਸ ਨੂੰ ਪਾਉਣ ਲਈ ਇਹ ਨਾਟਕ ਰਚੇ ਗਏ ਸਨ, ਸਭ ਅਸਫਲਤਾ ਵਿੱਚ ਬਦਲੀ ਜਾ ਰਹੇ ਹਨ । | ਪੰਜਾਬੀ ਰੰਗਮੰਚ ਦੀ ਕਾਇਮੀ ਸਮੇਂ ਦੀ ਮੰਗ ਹੈ ਤੇ ਇਹ ਮੰਗ ਹੌਲੀ ਹਲ ਵਧਦੀ ਜਾ ਰਹੀ ਹੈ, ਬੜੀ ਛੇਤੀ ਭਾਰਤੀ ਥੀਏਟਰ ਜਾਂ ਪੰਜਾਬੀ ਥੀਏਟਰ ਦੀ 3