ਪੰਨਾ:Alochana Magazine June 1960.pdf/35

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਦੀ ਆਤਮਾ ਵੀ ਨਵੀਂ ਪੁਸ਼ਾਕ ਪਹਿਨੇ । ਇਸ ਸਿਰਜਨਾਤਮਕ ਕਲਾ ਦੀ ਸੰਭਾਵਨਾ ਅਭਿਨੇਤਾ ਦੇ ਆਤਮਕ ਮੰਡਲ ਵਿਚ ਪਹੁੰਚਣ ਨਾਲ ਹੀ ਹੋ ਸਕਦੀ ਹੈ । ਅਭਿਨੇਤਾ ਸਾਹਮਣੇ ਇਕ ਵੱਡੀ ਮੁਸ਼ਕਲ ਇਹ ਹੁੰਦੀ ਹੈ ਕਿ ਰੰਗ ਮੰਚ ਉਤੇ ਅਭਿਨਯ ਕਰਨ ਸਮੇਂ, ਦਰਸ਼ਕਾਂ ਦੇ ਇਕ ਭਾਰੀ ਇਕੱਠ ਸਾਹਮਣੇ ਉਸ ਦੀ ਮਾਨਸਿਕ ਸਥਿਤੀ ਅਸੁਭਾਵਿਕ ਹੀ ਨਹੀਂ ਹੁੰਦੀ ਸਗੋ ' ਅਭਿਨਯ ਦੇ ਰਾਹ ਵਿਚ ਇਕ ਭਾਰੀ ਰੋਕ ਹੁੰਦੀ ਹੈ | ਅਜਿਹੀ ਅਸੂਭਾਵਿਕ ਹਾਲਤ ਵਿਚ ਅਭਿਨੇਤਾ ਕੇਵਲ ਵਾਂਗ ਹੀ ਭਰ ਸਕਦਾ ਹੈ ਤੇ ਉਹ ਪਾਤਰ ਦੇ ਅਨੁਭਵ ਵਿਚ ਲਿਵਲੀਨ ਹੋਣ ਦਾ ਇਕ ਬਹਾਨਾ ਹੀ ਕਰ ਸਕਦਾ ਹੈ; ਅਸਲ ਵਿਚ ਇਹ ਅਸੁਭਾਵਿਕ ਅਭਿਨਯ ਉਨੀਂ ਦੇਰ ਤਕ ਸੰਭਵ ਹੀ ਨਹੀਂ ਜਿੰਨੀ ਦੇਰ ਤਕ ਕਿ ਅਭਿਨੇਤਾ ਆਪ ਪਾਤਰ ਦੇ ਅਨੁਭਵ ਵਿਚ ਪੂਰਣ ਤੌਰ ਤੇ ਲੀਨ ਅਤੇ ਮਨ ਨਹੀਂ ਹੋ ਜਾਂਦਾ । ਸਟੈਨਿਸਲਾਵਸਕੀ ਅਭਿਨੇਤਾ ਦੀ ਇਸ ਅਸਾਧਾਰਨ ਹਾਲਤ ਨੂੰ ਇਕ ਉਦਾਹਰਣ ਨਾਲ ਸਪਸ਼ਟ ਕਰਦਾ ਹੈ ? ਸੈਂਕੜੇ ਦਰਸ਼ਕਾਂ ਦੇ ਇਕੱਠ ਸਾਮਣੇ ਅਭਿਨੇਤਾ ਨੂੰ ਇਸ਼ਕ ਕਰ ਕੇ ਦਿਖਾਣ ਦਾ ‘ਪਾਰਟ ਮਿਲਦਾ ਹੈ । ਉਸ ਤੋਂ ਮੰਗ ਕੀਤੀ ਜਾਂਦੀ ਹੈ ਕਿ ਪਿਆਰ ਦੇ ਰਾਜ਼ਾ ਤੇ ਨਾਜ਼ਾਂ ਨੂੰ ਉਹ ਸਭ ਦੇ ਸਾਮਣ ਪ੍ਰਦਰਸ਼ਿਤ ਕਰੇ । ਗਲ ਪਾੜ ਕੇ ਉਹ ਪ੍ਰੇਮ ਦੀਆਂ ਗੱਲਾਂ ਸੁਣਾਵੇ । ਹਾਂਲਕਿ ਆਮ ਜੀਵਨ ਵਿਚ ਕੋਈ ਪੁਰਸ਼ ਪਿਆਰ ਨਾਲ ਸੰਬੰਧਤ ਗੱਲਾਂ ਪ੍ਰੇਮਿਕਾ ਦੇ ਕੰਨ ਵਿਚ ਹੀ ਆਖੇਗਾ ਅਤੇ ਉਹ ਭੀ ਜਦੋਂ ਦੋਵੇਂ ਇਕੱਲ ਹੋਣ । ਪਰ ਥੀਏਟਰ ਵਿਚ ਅਭਿਨੇਤਾ ਤੋਂ ਇਹ ਪਿਆਰ ਵਾਰਤਾਲਾਪ ਉੱਚੀ ਬੋਲ ਕੇ ਸੁਣਾਨ ਤੋਂ ਬਿਨਾ ਇਹ ਵੀ ਮੰਗ ਕੀਤੀ ਜਾਂਦੀ ਹੈ ਕਿ ਉਹ ਦੂਰ ਬੈਠੇ ਦਰਸ਼ਕਾਂ ਦੀ ਤ੍ਰਿਪਤੀ ਲਈ ਵਾਚਿਕ ਦੇ ਨਾਲ ਨਾਲ ਆਂਗਿਕ ਅਭਿਨਯ ਵੀ ਕਰੇ । ਅਜਿਹੀ ਹਾਲਤ ਵਿਚ ਪਿਆਰਝਰਨਾਟਾਂ ਦੀ ਤਾਂ ਗੱਲ ਹੀ ਛਡ ਉਹ ਪਿਆਰ ਬਾਰੇ ਸੋਚ ਵੀ ਕੀ ਸਕਦਾ ਹੈ ? ਵੱਧ ਤੋਂ ਵੱਧ ਉਹ ਆਪਣੇ ਉਤੇ ਅਸਹਿ ਭਾਰ ਪਾ ਕੇ ਸਾਰੀ ਸ਼ਕਤੀ ਨਾਲ ਅਨੁਕਰਣ ਕਰ ਸਕਦਾ ਹੈ । ਇਸ ਹਿਸਾਬ ਅਭਿਨੇਤਾ ਦੀ ਸੁਭਾਵਕ ਮਾਨਸਿਕ ਹਾਲਤ ਉਸ ਪੁਰਸ਼ ਦੀ ਮਾਨਸਿਕ ਹਾਲਤ ਕਹਿ ਲਵੋ, ਜਿਹੜੀ ਕਿ ਉਹ ਅੰਤਰਮੁਖੀ ਤੌਰ ਤੇ ਤਾਂ ਅਨੁਭਵ ਨਹੀਂ ਕਰ ਰਹਿਆ ਹੁੰਦਾ ਪਰ ਬਾਹਰਮੁਖੀ ਤੌਰ ਤੇ ਅਭਿਨੇਤਾ ਨੂੰ ਉਹ ਹਾਲਤ ਵਿਖਾਣੀ ਪੈਂਦੀ ਹੈ । ਅਜਿਹੀ ਹਾਲਤ ਵਿਚ ਅਭਿਨੇਤਾ ਕੀ ਕਰੇ ?” ਇਹ ਸ ਉਹ ਪ੍ਰਸ਼ਨ ਜਿਹੜਾ ਭੂਤ ਬਣ ਕੇ ਸਟੈਨਿਸਲਾਵਸਕੀ ਨੂੰ ਚੰਬੜ ਗਇਆ ॥ ਸਟੈਨਿਸਲਾਵਸਕੀ ਨੇ ਰੰਗ ਮੰਚ ਉਤੇ ਅਭਿਨੇਤਾਂ ਦੀ ਇਕ ਵਖਰੀ ਹੀ ਮਾਨਸਿਕ ਤੇ ਸਰੀਰਕ ਹਾਲਤ ਬਾਰੇ ਸੋਚਿਆ, ਜਿਸ ਨੂੰ ਉਹ ਮਨ ਦੀ ਸਿਰਜਨਾਤਮਕ ਅਵਸਥਾ ਦਾ ਨਾਉਂ ਦਿੰਦਾ ਹੈ । ਉਸ ਦੇ ਵਿਚਾਰ ਅਨੁਸਾਰ ਪ੍ਰਤਿਭਾ ੩੩