ਪੰਨਾ:Alochana Magazine June 1960.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਾਲੇ ਅਭਿਨੇਤਾ ਤ ਰੰਗ ਮੰਚ ਉਤੇ ਸਦਾ ਹੀ ‘ਮਨ ਦੀ ਸਿਰਜਨਾਤਮਕ ਇਸ ਅਵਸਥਾ ਵਿਚ ਵਿਚਰਦੇ ਹਨ, ਘਟ ਪ੍ਰਤਿਭਾ ਦੇ ਮਾਲਕ ਘੱਟ ਵਾਰੀ ਅਵਸਥਾ ਵਿਚ ਪਹੁੰਚਦੇ ਹਨ, ਜਿਵੇਂ ਜਿਵੇਂ ਪ੍ਰਤਿਭਾ ਘਟਦੀ ਜਾਂਦੀ ਹੈ ਇਸ ਅਵਸਥਾ ਵਿਚ ਪਹੁੰਚਣ ਲਈ ਸੰਭਾਵਨਾ ਘਟਦੀ ਜਾਂਦੀ ਹੈ । ਫੇਰ ਵੀ ਜਿੰਨੇ ਵਿਅਕਤੀ ਰੰਗ-ਮੰਚ ਕਲਾ ਦੀ ਪ੍ਰਾਪਤੀ ਵਿੱਚ ਲਗੇ ਹਨ, ਪ੍ਰਤਿਭਾ ਵਾਲਿਆਂ ਤੋਂ ਘਟ ਤੇ ਸਾਧਾਰਣ ਯੋਗਤਾ ਦੇ ਮਾਲਕਾਂ ਤਕ ਕੋਈ ਵੱਧ ਕੋਈ ਘੱਟ ਦਰਜੇ ਤਕ ਕਿਸੇ ਅਦਭੁਤ ਸਹਿਜ ਗਿਆਨ ਰਾਹੀਂ ਮਨ ਦੀ ਇਸ ਸਿਰਜਨਾਤਮਕ ਅਵਸਥਾ ਦੀ ਪ੍ਰਾਪਤੀ ਵਿਚ ਸਫਲ ਹੁੰਦੇ ਹਨ । ਸਟੈਨਿਸਲਾਵਸਕੀ ਇਸ ਅਵਸਥਾ ਨੂੰ ਰੱਬੀ ਦਾਤ ਸਮਝ ਕੇ ਕਹਿੰਦਾ ਹੈ ਕਿ ਜਦ ਚਾਹੇ ਤੁਸੀਂ ਇਸ ਅਵਸਥਾ ਨੂੰ ਪ੍ਰਾਪਤ ਨਹੀਂ ਕਰ ਸਕਦੇ ਅਤੇ ਨਾ ਹੀ ਮਨੁਖੀ ਫ਼ੀਕੇ ਇਸ ਨੂੰ ਝਟ ਪਟ ਫੁਰਨਾ ਫੁਰਦਿਆਂ ਉਤੇਜਤ ਕਰ ਸਕਣ ਦੀ ਸਮਰੱਥਾ ਰੱਖਦੇ ਹਨ । | ਸਟੈਨਿਸਲਾਣਸਕੀ ਨੇ ਇਸ ਅਵਸਥਾ ਨੂੰ ਪ੍ਰਾਪਤ ਕਰਨ ਦੇ ਤੀਕਿਆਂ ਬਾਰੇ ਸੋਚਣਾ ਸ਼ੁਰੂ ਕੀਤਾ । ਕਦੇ ਕਦਾਈਂ ਜਦੋਂ ਕੋਈ ਅਭਿਨੇਤਾ ਕਹਿ ਉਠਦਾ, ਅੱਜ ਮੈਂ ਅਪਣੇ 'ਪਾਰਟ ਦਾ ਅਨੁਕਰਣ ਕਰਨ ਦੀ ਰੌ ਵਿਚ ਹਾਂ, ਜੀ ਕਰਦਾ ਹੈ ਮੈਂ ਅਭਿਨਯ ਕਰ ਕੇ ਦਿਖਾਵਾਂ, ਤਾਂ ਇਹ ਅਵਸਥਾ ਅਚਾਨਕ ਪ੍ਰਾਪਤ ਹੋ ਜਾਂਦੀ । ਉਹ ਸੋਚਦਾ ਕਿ ਕੀ ਇਹ ਅਵਸਥਾ fਹੜੀ ਸਾਧਾਰਣ ਅਭਿਨੇਤਾਵਾਂ ਨੂੰ ਅਚਾਨਕ ਤੇ ਕਦੇ ਕਦਾਈਂ ਪ੍ਰਾਪਤ ਹੁੰਦੀ ਹੈ ਤੇ ਪ੍ਰਤਿਭਾ ਵਾਲੇ ਸਫਲਤਮ ਹਦ ਤਕ ਇਸ ਨਾਲ ਨਿਵਾਜੇ ਹੁੰਦੇ ਹਨ, ਕੀ ਇਸ ਅਵਸਥਾ ਨੂੰ ਸਾਧਾਰਣ ਅਭਿਨੇਤਾ ਜੇਕਰ ਸੰਪੂਰਨ ਤੌਰ ਤੇ ਨਹੀਂ ਕੁਝ ਹੱਦ ਤਕ ਅਭਿਆਸਾਂ ਰਾਹੀਂ ਪ੍ਰਾਪਤ ਕਰ ਸਕਦਾ ਹੈ ਕਿ ਨਹੀਂ ਆਖਰ ਇਨਾਂ ਅਭਿਆਸਾਂ ਦੀਆਂ ਲੜੀਆਂ ਦੇ ਜੋੜ ਲਭਣ ਦੇ ਯਤਨ ਸਟੈਨਿਸਲਾਵਸਕੀ ਨੇ ਅਰੰਭ ਕੀਤੇ । (Complete Relaxation of Muscles) ਸਰੀਰਕ ਪੱਠਿਆ ਨੂੰ ਪੂਰਨ ਤੌਰ ਤੇ ਜ਼ਿਲਾ ਕਰ ਸਕਣਾ- ਅਭਿਨੇਤਾ ਜੋ ਕੁਝ ਆਤਮਾਂ ਵਿਚ ਅਨੁਭਵ ਕਰਦਾ ਹੈ, ਉਸ ਨੂੰ ਪੂਰਨ ਭਾਂਤ ਬਾਹਰਮੁਖੀ ਤੌਰ ਤੇ ਪ੍ਰਦਰਸ਼ਿਤ ਕਰਨ ਲਈ ਉਸ ਨੂੰ ਅਪਣੇ ਸਰੀਰ ਉਤੇ ਪੂਰਾ ਪੂਰਾ ਕਾਬੂ ਹੋਣਾ ਚਾਹੀਦਾ ਹੈ । ਅ ਸਰੀਰ ਦੇ ਕਿਸੇ ਪਠਿਆਂ ਨੂੰ ਜਦ ਚਾਹੇ ਉਹ ਪੂਰਨ ਤੌਰ ਤੇ ਜ਼ਿਲਾ ਕਰ ਸਕੇ, ਜੋ ਦੇਰ ਅਭਿਨੇਤਾ ਦਾ ਆਪਣਾ ਸਰੀਰਕ-ਚਰਖਾ ਉਸ ਦੇ ਇਸ਼ਾਰਿਆਂ ਉਤੇ ਨਾ ਘੁੰਮਦਾ, ਸਿਰਜਨਾਤਮਕ ਕਾਰ ਦੀ ਮਨੱਜ਼ਮ ੜੀਕੇ ਨਾਲ ਰਚਨਾ ਨਹੀਂ ਹੋ ਸਕਦੀ ਇਹ ਸਟੈਨਿਸਲਾਵਸਕੀ ਦੀ ਪਹਿਲੀ ਲੱਭਤ ਸੀ । (Concentration ਇਕਾਗਰਤਾ ਅਰਥਾਤ ਬਿਰਤੀ ਜੋੜਨ ਇਕ ਵਦੇਸ਼ੀ ਅਭਿਨੇਤਾ ਦਾ ਅਭਿਨਯ ਵੇਖਦਿਆਂ ਸਟੈਨਿਸਲਾਵਸਕੀ ਨੇ ਤੇ ਕਿਆ ੩੪