ਸਮੱਗਰੀ 'ਤੇ ਜਾਓ

ਪੰਨਾ:Alochana Magazine June 1960.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿ ਉਸ ਅਭਿਨੇਤਾ ਦਾ ਧਿਆਨ ਇਧਰ ਉਧਰ ਫਿਰਨ ਦੀ ਥਾਂ ਪਗ-ਬਤੀਆਂ ਤੇ ਜੁੜਿਆ ਹੋਇਆ ਸੀ, ਉਹ ਕੇਵਲ ਉਸ ਵਿੱਚ ਹੀ ਮਗਨ ਸੀ, ਜੋ ਕੁਝ ਰੰਗ ਮੰਚ ਤੇ ਹੋ ਰਹੀਆਂ ਸੀ ਪੇਕ ਸ਼ਾ-ਹਿ ਵਲ ਬਿਲਕੁਲ ਉਸ ਦਾ ਧਿਆਨ ਨਹੀਂ ਸੀ ਦਾ । ਸਟੇਨਿਸਲਾਵਸਕੀ ਦੀ ਇਹ ਜਾਨਣ ਲਈ ਉਤਸਕਤਾ ਵਧੀ ਕਿ ਉਹ ਕਿਹੜੀ ਸ਼ੈ ਹੈ ਜਿਸ ਉਤੇ ਇਸ ਅਭਿਨੇਤਾ ਦੀ ਬਿਰਤੀ ਜੁੜੀ ਹੈ ਤੇ ਉਹ ਇਕਾਗਰ ਹਇਆ ਉਸ ਵਿਚ ਪੂਰੀ ਤਰਾਂ ਲੀਨ ਹੈ । ਨਤੀਜੇ ਵਜੋਂ ਸਟੇਨਿਸਲਾਵਸਕੀ ਇਸ ਸਿਰੇ ਤੋਂ ਪੂਜਿਆ ਕਿ ਅਭਿਨੇਤਾ ਜਿੰਨਾ ਵਧੇਰੇ ਦਰਸ਼ਕ ਨੂੰ ਖੁਸ਼ ਕਰਨ ਦਾ ਯਤਨ ਕਰਦਾ ਹੈ ਉਨਾ ਹੀ ਦਰਸ਼ਕ ਵਧਰੇ ਆਕੜ ਕੇ, ਨਾਢ ਬਣ ਕੇ, ਤੇ ਚੌੜਾ ਹੋ ਕੇ ਕੁਰਸੀ ਤੇ ਬੈਠਦਾ ਹੈ ਅਤੇ ਰੰਗ ਮੰਚ ਉਤੇ ਹੋ ਰਹੀ ਸਿਰਜਨਾਤਮਕ ਰਚਨਾ ਵਿਚ ਹਿੱਸਾ ਲੈਣ ਲਈ ਕੱਖ ਭਰ ਵੀ ਯਤਨ ਨਹੀਂ ਕਰਦਾ ਸਗੋਂ ਪਰਚਾਏ ਜਾਣ ਦੀ ਆਸ ਰਖਦਾ ਹੈ । ਪਰ ਜਦੋਂ ਅਭਿਨੇਤਾ ਦਰਸ਼ਕ ਵਲ ਧਿਆਨ ਦੇਣਾ ਛੱਡ ਦੇਵੇਰਾ ਤਾਂ ਉਸੇ ਘੜੀ ਤੋਂ ਦਰਸ਼ਕ ਉਸ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦੇਵੇਗਾ; ਖਾਸ ਕਰਕੇ ਉਸ ਸਮੇਂ ਜਦੋਂ ਅਭਿਨੇਤਾ ਆਪ ਰੰਗ ਮੰਚ ਉਤੇ ਕਿਸੇ ਚੀਜ਼ ਵਿਚ ਜਿਸ ਨੂੰ ਦਰਸ਼ਕ ਵੀ ਮਹੱਤਾ ਵਾਲੀ ਜਾਣਦਾ ਹੈ, ਦਿਲਚਸਪੀ ਵਿਖਾਵੇ । | ਇਸ ਤਰ੍ਹਾਂ ਅਪਣੇ ਆਪ ਤੇ ਦੂਜਿਆਂ ਦੇ ਅਭਿਨਯ ਦੇ ਨਿਰੀਖਣ ਤੋਂ ਸਟੈਨਿਸਲਾਵਸਕੀ ਇਸ ਨਿਸ਼ਕੂਸ਼ ਤੇ ਪੁੱਜਾ ਕਿ ਰੰਗ ਮੰਚ ਉਤੇ ਸਫ਼ਲ ਸਿਰਜਨਾਤਮਕ ਰਚਨਾ ਲਈ ਅਭਿਨੇਤਾ ਦੇ ਆਤਮਕ ਤੇ ਸਰੀਰਕ ਸੁਭਾਵਾਂ ਦਾ ਸੰਭਵਤਮ ਹਦ ਤਕ ਕੇਂਦਰਤ ਤੇ ਇਕਾਗਰ ਹੋਣਾ ਹੈ । ਅਜਿਹੀ ਇਕਾਗਰਤਾ ਤੋਂ ਭਾਵ ਕੇਵਲ ਸੁਨਣ ਤੇ ਵੇਖਣ ਦੀ ਇਕਾਗਰਤਾ ਹੀ ਨਹੀਂ ਸਗੋਂ ਅਭਿਨੇਤਾ ਦੀਆਂ ਪੰਜੇ ਇੰਜ਼ੀਆਂ ਦੀ ਸੰਪੂਰਨ ਇਕਾਗਰਤਾ ਹੈ । ਅਭਿਨੇਤਾ ਦਾ ਸਰੀਰ, ਮਨ, ਚੇਤਾਸ਼ਕਤੀ, ਕਲਪਨਾ ਇਸ ਇਕਾਗਰਤਾ ਦੇ' ਪੂਰਨ ਤੌਰ ਤੇ ਵੱਸ ਵਿਚ ਹੋਣ । ਇਸ ਦਾ ਤੱਤ ਸਟੈਨਿਸਲਾਸਕੀ ਨੇ ਇਹ ਕਢਿਆ ਕਿ ਅਭਿਨੇਤਾਂ ਦਾ ਸਰੀਰਕ ਤੇ ਆਤਮਕ ਸਭਾਵ, ਰੰਗ ਮੰਚ ਉਤੇ ਰੂਪਮਾਨ ਕੀਤੇ ਜਾ ਰਹੇ ਪਾਤਰ ਦੀ ਆਤਮਾ ਵਿੱਚ ਜੋ ਕੁਝ ਹੋ ਰਹਿਆ ਹੈ ਉਸ ਉੱਤੇ ਕੇਂਦਰਤ ਹੋਵੇ । ਜਦੋਂ ਤਕ ਅਭਨੇਤ ਪਾਤਰ ਦੀ ਆਤਮਾ ਉਤੇ ਬਿਰਤੀ ਜੋੜ ਕੇ, ਧਿਆਨ ਲਗ ਕੇ ਲਿਵਲੀਨ ਹੋਵੇਗਾ, ਉਸ ਦਾ ਮਨ ਇਧਰ ਉਧਰ ਰੰਗ ਮੰਚ ਉਤੋਂ ਉਤਰ ਕੇ ਪ੍ਰਕਸ਼ਾ ਫਿਰ ਉਸ ਤੋਂ ਬਾਹਰ ਭਉਂਦਾ ਫਿਰੇਗਾ, ਇਸ ਬਿਰਤੀ ਖਿਡਾਰ ਵਿਚੋਂ * ਸਿਰਜਨਾਤਮਕ ਰਚਨ। ਹੋਣੀ ਅਸੰਭਵ ਹੋਵੇਗੀ । ਬਿਰਤੀ ਦਾ ਘੇਰਾ- ਅਭਿਨੇਤਾ ਲਈ ਸੁਧਾਈ ਹੋਈ ਬਿਰਤੀ ਤੇ ਦੇ ਬਹੁਤ ਲੋੜ ਹੈ । ਇਹ ਬਿਰਤੀ ਅੰਤਰਮੁਖੀ ਵੀ ਤੇ ਬਾਹਰਮੁਖੀ ਵੀ ਹੋ ਧਿਆਨ ਦੀ ਬਹੁਤ ਲੋੜ ਹੈ ੩੫