ਪੰਨਾ:Alochana Magazine June 1960.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਕਦੀ ਹੈ । ਅੰਤਰਮੁਖ ਹੋਣ ਦੀ ਹਾਲਤ ਵਿਚ ਬਰਤੀ ਅਭਿਨੇਤਾ ਦੀ ਕਲਪਨਾ ਲਈ ਸਿਰਜਨਾਤਮਕ ਜਮਿ ਪੁਚਾਂਦੀ ਹੈ; ਬਾਹਰਮੁਖੀ ਹਾਲਤ ਵਿਚ ਅਭਿਨੇਤਾ ਦੇ ਮਨ ਨੂੰ ਰੰਗ ਮੰਚ ਉਤੇ ਜੋ ਕੁਝ ਹੋ ਰਹਿਆ ਹੈ, ਉਸ ਉਤੇ ਟਿਕਾਣ ਵਿਚ ਸਹਾਇਤਾ ਕਰਦੀ ਹੈ । ਸਟੈਨਿਸਲਾਵਸਕੀ ਕਹਿੰਦਾ ਹੈ ਕਿ ਅਭਿਨੇਤਾ ਲਈ ਇਹ ਅਤਿ ਜ਼ਰੂਰੀ ਹੈ ਕਿ ਉਹ ਰੰਗ ਮੰਚ ਉਤੇ ਬਿਰਤੀ ਟਿਕਾਣੀ fਖੇ ਤਾਂ ਜੋ ਇਹ ਪੇਕਸ਼ਾ ਗfਹ ਵਿਚ ਨਾ ਭਟਕਦੀ ਫਿਰੇ । ਬਿਰਤੀ ਜੋੜਨ ਲਈ ਸਟੈਨਸਲਾਵਸਕੀ ਬਿਰਤੀ-ਘੇਰੇ ਦਾ ਇਕ ਸਿਧਾਂਤ ਘੜਦਾ ਹੈ । ਉਹ ਕਹਿੰਦਾ ਹੈ ਕਿ ਇਕ ਅਜਿਹੇ ਤੰਗ ਘੇਰੇ ਵਿਚ, ਜਿਹਾ ਕਿ ਚਾਨਣ ਦੇ ਘੇਰੇ ਵਿਚ ਆਈ ਹਰ ਸ਼ੈ ਦੇ ਛੋਟੇ ਛੋਟੇ ਹਿਸਿਆਂ ਨੂੰ ਵੀ ਆਸਾਨੀ ਨਾਲ ਅਤਤਾਲਿਆ ਜਾ ਸਕਦਾ ਹੈ, ਇਵੇਂ ਹੀ ਇਸ ਘੇਰੇ ਵਿਚ ਉਲਝੇ ਹੋਏ ਕਾਰਜ ਨੂੰ ਨਿਭਾਇਆ, ਮੁਸ਼ਕਲ ਸਮੱਸਿਆਵਾਂ ਨੂੰ ਸੁਲਝਾਇਆ ਤੇ ਆਪਣੇ ਅਨੁਭਵ ਤੇ ਵਿਚਾਰਾਂ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ । ਇਸ ਤੋਂ ਬਿਨਾਂ ਅਜਿਹੇ ਘੇਰੇ ਵਿਚ ਦੂਜੇ ਨਾਲ ਨੇੜਿਉਂ ਪ੍ਰਗਟਾਵੇ ਦਾ ਸੰਬੰਧ ਕਾਇਮ ਕਰਕੇ ਉਸ ਨੂੰ ਪਿਆਰ ਭਰੇ ਵਿਚਾਰ ਦਸੇ ਜਾ ਸਕਦੇ ਹਨ, ਭੂਤ ਦੀਆਂ ਯਾਦਾਂ ਨੂੰ ਤੇ ਤੇ ਭਵਿਸ਼ ਦੇ ਸੁਪਨੇ ਤੇ ਜਾ ਸਕਦੇ ਹਨ | ਅਭਿਨੇਤਾ ਦੀ ਇਸ ਕਾਲਪਨਿਕ-ਬਿਰਤੀ-ਘੇਰੇ ਦੀ ਦਸ਼ਾ ਨੇ ਸਟੇਨਿਸਲਾਵਸਕੀ Public solitude ਲੋਕ-ਇਕਾਂਤ ਕਹਿੰਦਾ ਹੈ | ਪਬਲਿਕ ਬ ਲਈ ਕਿ ਸਾਰੇ ਸਮੇਂ ਵਿਚ ਦਰਸ਼ਕ ਹਾਜ਼ਰ ਹੁੰਦੇ ਹਨ, ਇਕਾਂਤ ਜਾਂ ਇਕੱਲ ਇਸ ਲਈ ਕਿ ਦਰਸ਼ਕਾਂ ਨਾਲੋਂ ਅਭਿਨੇਤਾ ਬਿਰਤੀ ਦੇ ਇਸ ਛੋਟੇ ਘੇਰੇ ਰਾਹੀਂ ਰਾਗ ਹੁੰਦਾ ਹੈ । ਅਭਿਨਯ ਕਰਨ ਵੇਲੇ ਅਭਿਨੇਤਾ ਘੋਗੇ ਵਾਂਗ ਅਪਣੇ ਆਪ ਨੂੰ ਇਸ ਸਿੱਖੀ ਨੁਮਾ ਬਿਰਤੀ ਦੇ ਘੇਰੇ ਵਿਚ ਸੁੰਗੇੜ ਸਕਦਾ ਹੈ । ਅਭਿਨੇਤਾ ਦਾ ਥੀਏਟਰ ਵਿੱਚ ਪਹੁੰਚਣ ਦਾ ਸਮਾਂ- ਰੰਗ ਮੰਚ ਉਤੇ ਅਭਿਨਯ ਕਰਨ ਤੋਂ ਪਹਿਲਾਂ ਹਰ ਅਭਿਨੇਤਾ ਨੂੰ ਸਰੀਰਕ ਤੇ ਆਤਮਕ ਤਿਆਰੀ 1 ਲੋੜ ਹੈ, ਇਸ ਤਿਆਰੀ ਲਈ ਸਮੇਂ ਦੀ ਆਵਸ਼ਕਤਾ ਹੈ : ਜਿਥੇ ਹੋ ਛੇ ਅਭਿਨੇਤਾ ਅਭਿਨਯ ਆਰੰਭ ਹੋਣ ਦੇ ਵੇਲੇ ਹੀ ਥੀਏਟਰ ਵਿਚ ਪਹੁੰਚਦੇ ਹਨ, ਉਥੇ ਪਤਿਭਾਸ਼ਾਲੀ axਕਾਰ ਘਟੋ ਘੱਟ ਤਿੰਨ ਘੰਟੇ ਪਹਿਲਾਂ ਥੀਏਟਰ ਵਿਚ ਪਹੁੰਚ ਕੇ ਆਪਣੇ ਆਪ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਉਸ ਪਾਤਰ ਦੇ ਅਭਿਨਯ ਲਈ ਜਿਸ ਨੂੰ ਉਨਾਂ ਉਸ ਸ਼ਾਮ ਪ੍ਰਦਰਸ਼ਿਤ ਕਰਨਾ ਹੈ, ਤਿਆਰ ਕਰਦੇ ਹਨ । ਸਟੈਨਿਸਲਾਵਸਕੀ ਕਹਿੰਦਾ ਹੈ ਕਿ ਇਹ ਪ੍ਰਭਤਾ ਵਾਲੇ ਕਲਾਕਾਰ ਇਸ ਤਿਆਰੀ ਲਈ ਸਮਾਂ ਰਾਖਵਾਂ ਰੱਖ ਕੇ ਥੀਏਟਰ ਵਿਚ ਪਹੁੰਚਦੇ ਹਨ, ਬਣਾਉ ਸ਼ਿੰਗਾਰ ਕਰਨ ਸਮੇਂ ਉਹ ਆਪਣਾ ਕੀਮਤੀ ਸਮਾਂ ਚੁਗਲੀਆਂ ਤੇ ਤਾਨੇਬਾਜ਼ੀ ਵਿੱਚ ਨਹੀਂ ਗਵਾਉਂਦੇ, ਸਗੋਂ ਆਪਣੀ ਨੀਵੀਂ ਪਧਰ ਦੀ ‘ਮੈਂ ਨੂੰ ਇਨ੍ਹਾਂ ਚੁਗਲੀਆਂ ਦੀ ਨੀਵੀਂ ਖੱਡ ਵਿਚੋਂ ਕਢ ਕੇ ਸ਼ਟੇ ੩੬