ਪੰਨਾ:Alochana Magazine June 1960.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਆਪਣੀ ਬਿਰਤੀ ਦੇ ਘੇਰੇ ਵਿਚ ਖਿੱਚ ਰਹਿਆ ਹੁੰਦਾ । ਰੰਗ-ਮੰਚ ਉਤੇ ਸਾਜ਼ੋ ਸਾਮਾਨ, ਸੀਨ ਤੇ ਚੁਗਿਰਦੇ ਵਿਚ ਦਿਸਦੇ ਜੀਵਾਂ ਨੂੰ ਆਪਣੀ ਸਿਰਜਨਾਤਮਕ ਕਲਪਨਾ ਦੇ ਬਿੰਬਾਂ ਨਾਲ ਜੋੜ ਰਹਿਆ ਹੁੰਦਾ, ਉਨ੍ਹਾਂ ਬਿੰਬਾਂ ਨਾਲ ਜਿਹੜੇ ਸਾਡੇ ਲਈ ਅਲੋਪ ਪਰ ਉਸ ਲਈ ਅਸਲੋਂ ਹੁੰਦੇ ਅਤੇ ਜਿਨ੍ਹਾਂ ਨਾਲ ਉਹ ਆਪਣੇ ਸਿਰਜਨਾਤਮਕ ਘੇਰੇ ਨੂੰ ਵਧਾਉਂਦਾ । ਇਉਂ ਲਵਿਨੀ ਇਨ੍ਹਾਂ ਤਿੰਨਾਂ ਘੰਟਿਆਂ ਵਿਚ ਵਿਸ਼ਾਲ ਘੇਰੇ ਵਾਲੀਆਂ ਅੰਦਰੂਨੀ ਸਜੀਵ ਬਿਰਤੀ ਦੀਆਂ ਸ਼ਕਤੀਆਂ ਨਾਲ ਉਸ ਸਿਰਜਨਾਤਮਕ ਘੇਰੇ ਵਿਚ ਵਿਚਰਨ ਲਈ ਪੂਰੀ ਤਿਆਰੀ ਕਰਦਾ। ਨਤੀਜਾ ਇਹ ਨਿਕਲਦਾ ਹੈ ਕਿ ਅਭਿਨਯ ਦੇ ਪੁਜਾਰੀ ਸਦਾ ਨਾਟਕ ਆਰੰਭ ਹੋਣ ਤੋਂ ਕਾਫ਼ੀ ਸਮਾਂ ਪਹਿਲੇ ਆ ਕੇ ਆਪਣੇ ਬਾਹਰੀ ਸਰੀਰ ਤੇ ਅੰਤਰਮੁਖੀ ਰੁਚੀਆਂ ਅਰਥਾਤ ਤਨ ਤੇ ਮਨ ਨੂੰ ਅਨੁਕੂਤ ਲਈ ਤਿਆਰ ਕਰਨ ਤੋਂ ਬਿਨਾ ਉਸ ਪਾਤਰ ਨੂੰ ਥੀਏਟਰ ਵਿਚ ਜਿਉਂਦੇ ਹਨ | ਥੀਏਟਰ ਦੀ ਦੁਨੀਆਂ ਵਿਚ ਉਹ ਆਪ ਨਹੀਂ ਹੁੰਦੇ ਸਗੋਂ ਆਪੇ ਨੂੰ ਆਪਣੇ ਨਾਲੋਂ ਤੋੜ ਕੇ, ਪਾਤਰ ਨੂੰ ਉਸ ‘ਆਪੇ ਵਿਚ ਵਸਾਉਣ ਵਾਲੇ ਹੁੰਦੇ ਹਨ; ਆਪਾ ਭੁਲਾ ਕੇ, ਪਰ ਪਾਤਰ ਦਾ ਅਨੁਭਵ ਅਪਣਾ ਕੇ ਉਹ ਪਾਤਰ ਦਾ ਜੀਵਨ ਜਿਉਂ ਰਹੇ ਹੁੰਦੇ ਹਨ । ਦੇਰ ਕਰ ਕੇ ਆਉਣ ਵਾਲੇ ਪਾਤਰਾਂ ਨੂੰ ਇਹ ਸੋਝੀ ਹੀ ਨਹੀਂ ਹੁੰਦੀ ਕਿ Bਨਾਂ ਦੀ ਆਤਮਾ ਨੂੰ ਵੀ ਤਿਆਰੀ ਦੀ ਲੋੜ ਹੈ, ਉਹ ਸਮਝਦੇ ਹਨ ਰੰਗ-ਮੰਚ ਉਤੇ ਪਹੁੰਚਣ ਸਾਰ ਉਹ ਪਾਤਰ ਦਾ ਬਾਂਗ ਮਕਾਨਕੀ ਰੰਗ-ਮੰਚ ਆਦਤਾਂ ਅਨੁਸਾਰ ਲਾ ਨਗੇ, ਪਰ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਉਂ ਕਰਨ ਨਾਲ ਉਹ ਪਾਤਰ ਦੀ ਆਤਮਾ ਨੂੰ ਭੁਲਾ ਰਹੇ ਹੁੰਦੇ ਹਨ, ਇਹ ਆਤਮਾ ਹੌਲੀ ਹੌਲੀ ਮੁਰਝਾਂਦੀ ਹੋਈ ਮੁੱਕ ਜਾਂਦੀ ਹੈ । ਸੱਚ ਦਾ ਅਨੁਭਵ ਸਫਲ ਅਭਿਨਯ ਲਈ ਜ਼ਰੂਰੀ ਹੈ ਕਿ ਰੰਗ-ਮੰਚ ਉਤੇ ਜੋ ਕੁਝ ਵਾਪਰ ਰਹਿਆ ਹੁੰਦਾ ਹੈ, ਅਭਿਨੇਤਾ ਨੂੰ ਉਸ ਉੱਤੇ ਯਕੀਨ ਤੇ ਭਰੋਸ ਹੋਵੇ । ਉਸ ਨੂੰ ਆਪਣੇ ਆਪ ਉਤੇ ਵੀ ਭਰੋਸਾ ਹੋਣਾ ਚਾਹੀਦਾ ਹੈ । ਭਰੋਸਾ ਉਹ ਉਸੇ ਤੇ ਕਰੇਗਾ ਜੋ ਸੱਚ ਹੈ । ਸਟੇਨਿਸਲਾਵਸਕੀ ਦਾ ਭਾਵ ਸੱਚ ਤੋਂ ਉਹ ਅਨੁਭਵ ਝਰਨਾਟਾਂ ਹਨ, ਅਥਵਾ ਉਸ ਅੰਦਰੂਨੀ ਸਿ ਜਨਾਤਮਕ ਰੁਚੀ ਦਾ ਸੱਚ ਹੈ ਜਿਹੜੀ ਪ੍ਰਗਟਾਵੇ ਲਈ ਵਿਹਲ ਹੈ । ਆਪੇ ਤੋਂ ਬਾਹਰੀ ਸੱਚ ਵਿਚ ਉਹ ਕਹਿੰਦਾ 2 ਨੇ ਕੋਈ ਦਿਲਚਸਪੀ ਨਹੀਂ। ਰੰਗ-ਮੰਚ ਦੇ ਦਿਸ਼ਾਂ ਬਾਰੇ ਮੇਰਾ ਰਵੱਈਆ, ਰੰਗ ਮੰਚ ਤੇ ਪਈਆਂ ਵਸਤੂਆਂ ਬਾਰੇ, ਸੀਨਰੀ ਬਾਰੇ, ਉਨਾਂ ਸਾਥੀਆਂ ਬਾਰੇ ਜਿਹੜੇ ਰੰਗ ਮੰਚ ਤੇ ਦੂਜਿਆਂ ਦਾ ‘ਪਾਰਟ’ ਕਰ ਰਹੇ ਹਨ, ਉਨਾਂ ਦੇ ਅਹਿਸਾਸ, ਵਿਚਾਰਾਂ ਬਾਰੇ ਮੇਰਾ ਰਵੱਈਆ, ਇਹੋ ਹੀ ਮੇਰੇ ਨੇੜੇ ਸੱਚ ਹੈ । | ਭਾਵੇਂ ਅਭਿਨੇਤਾ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਸੀਨਰੀ, ਬਣਾਉ ੩੮