ਦੇ ਪੋਣੇ ਵਿਚ ਦੀ ਪੁਣੇ ਬਗੈਰ ਰੰਗ-ਮੰਚ ਤੇ ਨਾ ਕੁਝ ਵਾਪਰ, ਨਾ ਆਖਿਆ ਜਾਵੇ ਤੇ ਨਾ ਹੀ ਪ੍ਰਤੀਤ ਕੀਤਾ ਜਾਵੇ । ਮਨੋ ਤਕਨੀਕ- ਇਨ੍ਹਾਂ ਮਨੋ ਸਰੀਰਕ ਤੇ ਮਨੋ ਵਿਗਿਆਨਕ ਨਿਯਮਾਂ ਨੂੰ ਸਟੈਨਿਸਲਾਵਸਕੀ ਆਪਣੇ ਸਿਸਟਮ ਦੀ ‘ਮਨੋ-ਤਕਨੀਕ` ਕਹਿੰਦਾ ਹੈ । ਇਨ੍ਹਾਂ ਦਾ ਮੰਤਵ ਅਭਿਨੇਤਾ ਨੂੰ ਸਿਖਾਣਾ ਹੈ ਕਿ ਚੇਤਨਤਾ ਰਾਹੀਂ ਹਾਸਲ ਕੀਤੇ ਇਨ੍ਹਾਂ ਕਿਆਂ ਨੂੰ ਅਰਧ ਚੇਤਨਤਾ ਦੀਆਂ ਛੁਪੀਆਂ ਥਾਵਾਂ ਜਿਹੜੀਆਂ ਕਿ ਆਤਮਪੇਰਣਾ ਦੇ ਸਥਾਨ ਹਨ-ਦੀ , ਖੋਜ ਲਈ ਕਿਵੇਂ ਵਰਤੇ ਅਥਵਾ ਸਿਰਜਨਾਤਮਕ ਸਜੀਵ ਕਾਰ ਲਈ ਅਰਧ ਚੇਤਨਤਾ ਨੂੰ ਕਿਵੇਂ ਉਤੇਜਤ ਕਰੇ । ਇਸ ਤ੍ਰੀਕੇ ਨੂੰ ਉਹ ਦੋ ਹਿੱਸਿਆ ਵਿੱਚ ਵੰਡਦਾ ਹੈ : (੧) ਅਭਿਨੇਤਾ ਦੀ ਆਪਣੇ ਆਪ ਉਤੇ ਅੰਤਰ ਤੇ ਬਾਹਰੀ ਕਾਰ; (੨) ਅਭਿਨੇਤਾ ਦੀ ਆਪਣੇ “ਪਾਰਟ ਉਤੇ ਅੰਤਰ ਤੇ ਬਾਹਰੀ ਕਾਰ । ਅਭਿਨੇਤਾ ਦੀ ਆਪਣੇ ਆਪ ਉਤੇ ਅੰਤਰ ਕਾਰ ਉਸ ਨੇ ਤਕਨੀਕ ਉੱਤੇ ਆਧਾਰਤ ਹੈ ਜਿਹੜੀ ਕਿ ਮਨ ਦੀ ਸਿਰਜਨਾਤਮਕ ਅਵਸਥਾ ਨੂੰ ਉਭਾਰਣ ਵਿਚ ਸਹਾਈ ਹੁੰਦੀ ਹੈ ਤੇ ਜਿਸ ਸਮੇਂ ਆਤਮ ਪ੍ਰੇਰਣਾ ਦਾ ਵਧੇਰੇ ਆਸਾਨੀ ਨਾਲ ਉਸ ਉਤੇ ਆਵੇਸ਼ ਹੁੰਦਾ ਹੈ । | ਅਭਿਨੇਤਾ ਦੀ ਅਪਣੇ ਆਪ ਉਤੇ ਬਾਹਰੀ ਕਾਰ ਤੋਂ ਭਾਵ ਹੈ ਅਭਿਨੇਤਾ ਦੇ ਬਾਹਰੀ ਢਾਂਚੇ ਦੀ ਆਪਣੇ ‘ਪਾਰਟ’ ਨੂੰ ਗ੍ਰਹਿਣ ਕਰਨ ਲਈ ਤਿਆਰੀ ਤੇ ਪਾਰਟ’ ਦੇ ਅੰਦਰੂਨੀ ਜੀਵਨ ਦੀ ਹੂ-ਬ-ਹੂ ਪ੍ਰਦਰਸ਼ਨੀ । “ਪਾਰਟ’ ਉਤੇ ਕਾਰ ਤੋਂ ਭਾਵ ਹੈ ਨਾਟਕੀ ਕ੍ਰਿਤ ਦੇ ਆਤਮਕ ਤੱਤ ਅਥਵਾ ਉਸ ਕਿਮ ਦਾ ਅਧਿਐਨ ਜਿਸ ਤੋਂ ਇਸ ਨੇ ਹੱਦ ਪ੍ਰਾਪਤ ਕੀਤੀ ਹੈ ਤੇ ਜਿਸ ਕਾਰਨ ਹੀ ਇਸ ਨੂੰ ਤੇ ਦੂਜੇ ‘ਪਾਤਰਾਂ ਨੂੰ ਅਰਬ ਮਿਲੇ ਹਨ । ਇਨਾਂ ਭਾਵਾਂ ਨੂੰ ਸਪਸ਼ਟ ਕਰਦਿਆਂ ਸਟੈਨਿਸਲਾਵਸਕੀ ਅਭਿਨੇਤਾਵਾਂ ਦੀ ਕਾਰ ਵੰਡ ਕਰਦਿਆਂ ਉਨ੍ਹਾਂ ਨੂੰ ਤਿੰਨ ਤਰ੍ਹਾਂ ਦੇ ਦਸਦਾ ਹੈ, ਸਿਰਜਨਾਤਮਕ ਅਭਿਨੇਤਾ; ਅਨੁਕਰਣਾਤਮਕ ਅਭਿਨੇਤਾ; ਰੰਗ-ਮੰਚ ਚਗਲਾਂ ਅਥਵਾ ਭਾੜੇ ਦੇ ਟੱਟੂ ॥ ਸਿਰਜਨਾਤਮਕ ਅਭਿਨੇਤਾ ਦੀ ਵਿਸ਼ੇਸ਼ਤਾ ਹੈ ਕਿ ਉਹ ਆਪਣੇ ਪਾਰਟ ਦੇ ਅਨੁਭਵ ਨੂੰ ਅਪਣਾ ਲੈਂਦਾ ਹੈ । ਅਜਿਹਾ ਅਭਿਨੇਤਾ ਜਿਸ ਖੇਲ ਵਿਚ ਵੀ ਹਿੱਸਾ ਲੈਂਦਾ ਹੈ, ਪੂਰਨ ਤੌਰ ਤੇ ਉਸ ਤੋਂ ਕੀਲਿਆ ਜਾਂਦਾ ਹੈ, ਤਾਂ ਹੀ ਤਾਂ ਉਹ ਬਿਨਜਾਣੇ ਆਪਣੇ ਪਾਰਟ ਦੇ ਅਨੁਭਵ ਵਿਚ ਉੱਤਰ ਜਾਂਦਾ ਹੈ । ਉਹ ਕੀ ਕਰ ਰਹਿਆ ਹੈ ? ਇਹ ਉਸ ਦੇ ਚਿੱਤ ਚੇਤੇ ਵੀ ਨਹੀਂ ਹੁੰਦਾ, ਹਰ ਗੱਲ ਆਪਣੇ ਆਪ ੪੦
ਪੰਨਾ:Alochana Magazine June 1960.pdf/42
ਦਿੱਖ