ਪੰਨਾ:Alochana Magazine June 1960.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰੰਗ ਮੰਚ ਉਤਲੀਆਂ ਹਾਲਤਾਂ ਅਨੁਸਾਰ ਵਿਕਸਿਤ ਹੋ ਰਹੀ ਹੈ, ਅਸਲ ਵਿਚ ਇਹ ਅਰਧ ਚੇਤੰਨ ਮਨ ਦੀਆਂ ਧੁਰ ਅੰਦਰਲੀਆਂ ਤਹਿਆਂ ਵਿਚੋਂ ਉਭਰੇ ਅਨੁਭਵ, ਜਿਨਾਂ ਨੂੰ ਅਭਿਨੇਤਾ ਆਪ ਵੀ ਸਮਝਣੋਂ ਅਸਮਰਥ ਹੁੰਦਾ ਹੈ, ਥੋੜੇ ਜਾਂ ਲੰਮੇਰੇ ਸਮੇਂ ਲਈ ਉਸ ਉਤੇ ਛਾ ਕੇ ਉਸ ਦੀ ਅਗਵਾਈ ਕਰਦੇ ਹਨ । ਇਹੋ ਭੇਤ ਭਰੀ ਸ਼ਕਤੀ, ਜਿਹੜੀ ਮਾਨਵੀ ਸ਼ਕਤੀਆਂ ਦੀ ਸਮਝ ਤੋਂ ਪਰੇ ਜਾਪਦੀ ਹੈ, ਸਟੈਨਿਸਲਾਵਸਕੀ ਇਸ ਨੂੰ ਸੁਭਾਵ ਕਹਿੰਦਾ ਹੈ । ਇਹ ਕੋਮਲ ਅਰਧ ਚੇਤੰਨ ਮਨ ਜੋ ਕਿਸੇ ਕਿਸਮ ਦਾ ਵੀ ਦਬਾਉ ਨਾ ਸਹਿਣ ਵਾਲਾ ਹੈ । ਜਿਸ ਛਿਣ ਰੰਗ ਮੰਚ ਉਤੇ ਦਖਲ ਅੰਦਾਜ਼ੀ ਪਾਉਂਦਾ ਹੈ ਤਾਂ ਆਪਣੇ ਆਪ ਨੂੰ ਦੂਰ ਅਪਹੁੰਚ ਅਸਥਾਨਾਂ ਤੇ ਪਹੁੰਚਾ ਕੇ ਕੋਡ ਕੰਡੇਰਨੇ ਵਾਂਗ ਗੁੱਛਾ ਮੁਛਾ ਹੋ ਜਾਂਦਾ ਹੈ । ਇਸ ਲਈ ਅਭਿਨੇਤਾ ਨੂੰ ਪੱਕੀ ਤਰ੍ਹਾਂ ਪੜਤਾਲ ਕਰ ਲੈਣੀ ਚਾਹੀਦੀ ਹੈ ਕਿ ਕੀ ਉਹ ਆਪਣਾ ਕੰਮ ਠੀਕ ਤਰ੍ਹਾਂ ਕਰ ਰਹਿਆ ਹੈ ਅਥਵਾ ਚੇਤੰਨ ਕਾਰ ਠੀਕ ਤਰ੍ਹਾਂ ਕੀਤਾ ਜਾ ਰਹਿਆ . ਹੈ । ਚੇਤੰਨ ਤੇ ਠੀਕ ਸੱਚ ਉਪਜਾਉਂਦਾ ਹੈ ਤੇ ਸੱਚ ਭਰੋਸੇ ਨੂੰ ਜਨਮ ਦਿੰਦਾ ਹੈ, eਜੋ ਕੁਝ ਅਭਿਨੇਤਾ ਦੇ ਅੰਦਰ ਵਾਪਰ ਰਹਿਆ ਹੈ ਉਤੇ ਸਭਾਵ ਭਰੋਸਾ ਕਰੇ iਆਪ ਵੀ ਉਸ ਨੂੰ ਕਰਨ ਵਿਚ ਲੱਗ ਜਾਵੇਗਾ ਜੋ ਕੁਝ ਕਿ ਅਭਿਨੇਤਾ ਰੰਗ ਮੰਚ ਉੱਤੇ ਕਰ ਰਹਿਆ ਹੈ । ਸਫਲ ਅਭਿਨਯ ਦਾ ਭਾਵ ਕੀ ਹੈ ? ਸਟੈਨਿਸਲਾਵਸਕੀ ਅਨੁਸਾਰ ਅਭਿਨੇਤਾ ਰੰਗ ਮੰਚ ਉਤੇ ਠੀਕ ਤਰ੍ਹਾਂ ਨਿਆਏ, ਇਕਸੁਰਤਾ ਤੇ ਮਨੁੱਖੀ ਸੁਭਾਵ ਦੇ ਨਿਯਮਾਂ ਅਨਕੁਲ-ਜਿਵੇ ਕਿ ਉਸ ਦੇ (ਪਾਰਟ ਦੀ ਮੰਗ ਹੁੰਦੀ ਹੈ, ਇਸ ਨਾਲ sਰਨ ਤੌਰ ਤੇ ਮਿਲ ਕੇ ਵਿਚਰਦਾ ਤੇ ਕਾਰਜ ਕਰਦਾ ਹੈ । ਜਦੋਂ ਇਹ ਕੁਝ ਕਰਨ ਵਿਚ ਅਭਿਨੇਤਾ ਸਫਲ ਹੋ ਜਾਂਦਾ ਹੈ, ਉਹ ਆਪਣੇ ਪਾਰਟ’ ਦੇ ਚਰਿਤ੍ਰ ਨਾਲ ਇਕ ਮਿਕ ਹੋ ਜਾਵੇਗਾ ਤੇ ਉਸ ਦੇ ਅਨੁਭਵ ਵਿਚ ਦਾਖਲ ਹੋ ਕੇ ਉਸ ਨੂੰ ਅਪਨਾਣ ਵਿਚ ਸਫਲ ਹੋ ਜਾਵੇਗਾ । ਇਉਂ ਅਭਿਨੇਤਾ ਆਪਣੇ ਪਾਰਟ ਦੀ •ਆਨਵ-ਆਤਮਾ ਦੀ ਜ਼ਿੰਦਗੀ ਨੂੰ ਸਿਰਜ ਕੇ ਇਸ ਨੂੰ ਕਲਾਤਮਕ ਰੂਪ ਵਿਚ ਰੰਗ ਚ ਉਤੇ ਪ੍ਰਦਰਸ਼ਿਤ ਕਰ ਸਕੇਗਾ। ਇਸ ਤਰ੍ਹਾਂ ਸਿਰਜਨਾਤਮਕ ਅਭਿਨੇਤਾ ਦਾ ਮੁਖੀ ਕੰਮ ਆਪਣੇ ਪਾਰਟ’ ਦੀ ਜ਼ਿੰਦਗੀ ਦੇ ਬਾਹਰਮੁਖੀ ਰੂਪ ਨੂੰ ਹੀ ਪ੍ਰਦਰਸ਼ਨ ਕਰਨਾ ਨਹੀਂ ਸਗੋਂ ਆਪਣੇ ਅਨੁਭਵ ਨੂੰ ਇਸ ਪਾਰਟ’ ਦੀ ਨਾ ਜਾਣੀ ਪਹਿਚਾਣੀ vਗੀ ਦੇ ਅਨੁਕੂਲ ਕਰ ਕੇ, ਆਪਣੀ ਆਤਮਾ ਦੇ ਸਾਰੇ ਪ੍ਰਾਣਧਾਰੀ ਅੰਸ਼ਾਂ ਨੂੰ ਬ ਦੇ ਅਰਪਣ ਤੇ ਅਧੀਨ ਕਰ ਕੇ ਉਸ ਦੇ ਅੰਤਰਮੁਖੀ ਰੂਪ ਨੂੰ ਰੰਗ-ਮੰਚ ਉਤੇ an ਰਚਨਾ ਹੈ, ਰੰਗ ਮੰਚ ਉਤੇ ਅਭਿਨੇਤਾ ਦਾ ਵਿਸ਼ੇਸ਼ ਕੰਮ ਇਹੋ ਹੀ ਹੈ ਰਰ' ਦੇ ਅੰਦਰੂਨੀ ਸੁਭਾਵ ਅਥਵਾ ਅੰਤਰਮੁਖੀ ਜੀਵਨ ਨੂੰ ਪਾਰਟੀ ਦੇ ਅਨਭਵ ਵਿਚ ਦਾਖਲ ਹੋਣ ਦੇ ਪਾਸੈਸ ਦੀ ਸਹਾਇਤਾ ਨਾਲ- ਸੁਰਜੀਤ ਤੇ ੪੨