ਸਜੀਵ ਕਰੇ । ਸਿਰਜਨਾਤਮਕ ਅਭਿਨੇਤਾ ਹਰ ਵਾਰ ਪਾਰਟ’ ਕਰਦਿਆਂ ਪਾਤਰ ਦੇ ਅਨੁਭਵ ਦਾ ਤਜਰਬਾ ਕਰਦਾ ਹੈ । ਇਹ ਕਹਿਣ ਅਨੁਚਿਤ ਨਹੀਂ ਹੋਵੇਗ· ਕਿ ਸਿਰਜਨਾਤਮਕ ਅਭਿਨੇਤਾ ਕੇਵਲ ਇਕ ਦੋ ਵਾਰ ਹੀ ਪਾਤਰ ਦੇ ਇਸ ਜੋਸ਼ ਤੇ ਭੜਕ” ਨੂੰ ਮਹਿਸੂਸ ਨਹੀਂ ਕਰਦਾ ਸਗੋਂ ਵੱਧ ਘੱਟ ਹਰ ਵਾਰ ਪਹਿਲੀ ਤੋਂ ਹਜ਼ਾਰਵੀਂ ਵਾਰ ਤਕ ਜਦੋਂ ਉਹ ਪਾਰਟ ਨੂੰ ਪ੍ਰਦਰਸ਼ਿਤ ਕਰ ਰਹਿਆ ਹੁੰਦਾ ਹੈ ਇਸ ਜੋਸ਼ ਤੇ ਭੜਕ ਨੂੰ ਅਨੁਭਵ ਕਰਦਾ ਹੈ । ਸਿਰਜਨਾਤਮਕ ਤੇ ਅਨੁਕਰਣਾਤਮਕ ਅਭਿਨੇਤਾ ਵਿਚ ਅੰਤਰ ਇਹ ਹੈ ਕਿ ਪਿਛਲੇ ਕੇਵਲ ਆਪਣੇ ਅਭਿਨਯ ਦੇ ਆਰੰਭਕ ਪੜਾਵਾਂ ਵਿਚ ਹੀ ਆਪਣੇ ਪਾਰਟ ਦੇ ਇਸ ਅੰਤਰਮੁਖੀ ਅਨੁਭਵ ਵਿਚ ਦਾਖਲ ਹੁੰਦਾ ਹੈ ਤੇ ਇਸ ਦਾ ਤਜਰਬਾ ਕਰਦਾ ਹੈ, ਉਪਰੰਤ ‘ਪਾਰਟ ਪ੍ਰਦਰਸ਼ਨੀ ਵੇਲੇ ਉਹ ਇਸ ਤਜਰਬੇ ਨੂੰ ਉਸ ਤਰ੍ਹਾਂ ਹਰ ਵਾਰ ਅਨੁਭਵ ਨਹੀਂ ਕਰਦਾ ਸਗੋਂ ਪਹਿਲੇ ਅਨੁਭਵ ਦੀ ਨਕਲ ਨਾਲ ਹੀ ਕੰਮ ਸਾਰ ਲੈਂਦਾ ਹੈ । ਸਟੈਨਿਸਲਾਵਸਕੀ ਕਹਿੰਦਾ ਹੈ ਕਿ ਅਜਿਹੀ ਅਭਿਨਯ ਸੁੰਦਰ ਭਾਵੇਂ ਹੋਵੇ, ਡੂੰਘੇਰਾ ਨਹੀਂ ਹੁੰਦਾ, ਪ੍ਰਭਾਵਸ਼ਾਲੀ ਤਾਂ ਹੋ ਸਕਦਾ ਹੈ, ਪਰ ਸ਼ਕਤੀਸ਼ਾਲੀ ਨਹੀਂ ਹੁੰਦਾ ; ਅਜਿਹਾ ਅਭਿਨਯ ਦਰਸ਼ਕ ਦੀ ਆਤਮਾ ਉਤੇ ਪ੍ਰਭਾਵ ਪਾਉਣ ਦੀ ਥਾਂ ਅੱਖਾਂ ਤੇ ਕੰਨਾਂ ਨੂੰ ਵਧੇਰੇ ਪ੍ਰਭਾਵਿਤ ਕਰਦਾ ਹੈ । ਇਹ ਕੰਬਣੀ ਛੇੜਨ ਵਾਲਾ ਤੇ ਦਿਲ ਹਿਲਾਣ ਵਾਲਾ ਹੋ ਸਕਦਾ ਹੈ । ਦਰਸ਼ਕ ਅਜਿਹੇ ਅਨੁਕਰਣਿਕ ਅਭਿਨਯ ਵਿਚ ਭਰੋਸਾ ਕਰਨ ਦੀ ਥਾਂ ਉਸ ਦੀ ਪ੍ਰਸੰਸਾ ਵਧੇਰੇ ਕਰਦਾ ਹੈ । | ਸਟੇਨਿਸਲਾਵਸਕੀ ਅਨੁਸਾਰ ਤੀਜੀ ਤਰ੍ਹਾਂ ਦੇ ਅਭਿਨੇਤਾ ਰੰਗ-ਮੰਚ ਦੇ ਚਗਲ ਅਥਵਾ ਭਾੜੇ ਦੇ ਟੱਟੂ ਉਹ ਅਭਿਨੇਤਾ ਹਨ, ਜਿਹੜੇ ਕਿ ਕੁਝ ਮਿਥੇ ਤੇ ਨੀਯਤ ਥੀਏਟਰੀ ਤੀਕਿਆਂ ਨੂੰ ਅਪਣਾ ਕੇ ਕਿਸੇ ਪਾਰਟ’ ਦਾ ਏਗ ਲਾ ਕੇ ਬੁੱਤਾ ਸਾਰਦੇ ਹਨ { ਅਪਣੇ ਪਾਰਟ’ ਦੇ ਅਨੁਭਵ ਵਿਚ ਦਾਖਲ ਹੋਣ ਦੀ ਤਾਂ ਗੱਲ ਹੀ ਛੱਡੋ ਅਜਿਹੇ ਅਭਿਨੇਤਾ ਨੂੰ ਤਾਂ ਇਸ ਸਿਰਜਨਾਤਮਕ ਸੈਸ` ਦੇ ਬਾਹਰਲੇ ਨਤੀਜਿਆਂ ਤਕ ਵੀ ਰਸਾਈ ਨਹੀਂ ਹੁੰਦੀ । ਉਹ ‘ਓ ਵਰ-ਐਕਟਿੰਗ ਕਰਦੇ ਹਨ ਤੇ ਬਾਹਰਮੁਖੀ ਥੀਏਟਰੀ ਅਨੁਕਰਣਿਕ ਸਾਧਨਾਂ ਰਾਹੀਂ ਅਨੁਭਵ ਨੂੰ ਪ੍ਰਵਾਣ ਦਾ ਯਤਨ ਕਰਦੇ ਹਨ । ਅਭਿਨਯ ਦੇ ਇਹ ਘੜੇ ਘੜਾਏ ਮਸ਼ੀਨੀ ਢੰਗ ਜੀਵਨ ਨਾਲੋਂ ਮੇਲ ਛਡ ਕੇ ਕੇਵਲ ਰੰਗ-ਮੰਚਿਕ ਮਕਾਨਕੀ ਦਾਅ ਪੇਚ ਬਣ ਜਾਂਦੇ ਹਨ, ਜਿਨਾਂ ਵਿਚ ਅਸਲ ਭਾਵਾਂ ਦੀ ਗਰਮੀ ਮੁਲੋਂ ਹੀ ਨਹੀਂ ਹੁੰਦੀ ਇਸ ਪਰਕਾਰ ਦੇ ਅਭਿਨੇਤਾਵਾਂ ਦਾ ਰੰਗ-ਮੰਚੀ ਕਾਰਜ ਭਿੰਨ ਭਿੰਨ ਤਰ੍ਹਾਂ ਦੇ ਥੀਏਟਰ ਦਾਵਾਂ ਪੇਚਾਂ ਦਾ ਜੋੜ ਤੋੜ ਤੇ ਚਲਾਕੀ ਭਰੀ ਚੋਣ ਹੁੰਦਾ ਹੈ । ਨਾਤਜਰਬਾਕਾਰ ਦਰਸ਼ਕ ਤਾਂ ਕਈ ਵਾਰੀ ਇਸੇ ਅਭਿਨਯ ਨੂੰ ਹੀ ਸੁਚੀ ਕਲਾ ਸਮਝ ਬੈਠਦਾ ਹੈ । ੪੩
ਪੰਨਾ:Alochana Magazine June 1960.pdf/45
ਦਿੱਖ