ਪੰਨਾ:Alochana Magazine June 1960.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

“In fact Positivism is always disbonest and from the very start smuggles an other reality into the system in order to organize it and provide some standard of validity this reality will be concealed under some .such name as 'Convenience or Probability. Positivism is thus in fact generally shamefaced idealism or occasionally (in the fron of aguosticism) shamefaced materialism. | ਅਰਥਾਤ ਉਪਰੋਕਤ ਪ੍ਰਕਾਰ ਦਾ ਮਤ ਜੋ ਸੁਹਜਵਾਦੀ ਹੋਣ ਦੇ ਨਾਤੇ ਆਪਣੇ ਆਪ ਨੂੰ ਕਿਸੇ ਵੀ ਜੀਵਨ ਸਿਧਾਂਤ ਜਾਂ ਵਿਚਾਰ-ਪਰਿਪਾਟੀ ਤੋਂ ਵੱਖਰਾ ਤੇ ਆਪਣੇ ਆਪ ਵਿਚ ਰਹਿ ਕੇ ਵਿਚਰਨ ਦਾ ਦਾਅਵਾ ਕਰਦਾ ਹੈ, ਆਪਣੇ ਪਿਛੋਕੜ ਵਿਚ ਕੰਮ ਕਰਦੀ ਸਾਮਾਜਿਕ ਵਾਸਤਵਿਕਤਾ ਅਨੁਸਾਰ ਸਾਮਾਜਿਕ ਜੀਵਨ ਦੀ ਆਦਰਸ਼ਵਾਦੀ ਦ੍ਰਿਸ਼ਟੀ ਨਾਲ ਜੁੜਿਆ ਪਇਆ ਹੈ । ਜੀਵਨ ਦੀ ਪਦਾਰਥਕ-ਗਤੀ ਦਾ ਸੰਚਾਲਨ ਕਰਣ ਵਾਲਾ ਨਿਰੰਤਰ ਸੰਘਰਸ਼ ਆਪਣੇ ਪਰਿਵਰਤਨ-ਸ਼ੀਲ ਸੁਭਾਵ ਦੇ ਪੱਖ ਤੋਂ ਗਿਣਨਾਤਮਕ ਤੇ ਗੁਣਾਤਮਕ ਤਬਦੀਲੀਆਂ ਵਿਚ ਬਝਿਆ ਹੋਇਆ ਹੈ, ਇਸ ਲਈ ਸਮਾਂ ਪਾ ਕੇ ਕੋਈ ਸਿਧਾਂਤਕ ਮਰਯਾਦਾ ਆਪਣੇ ਗੁਣਾਤਮਕ ਪੱਖ ਤੋਂ ਨਵਾਂ ਰੂਪ ਧਾਰਨ ਜ਼ਰੂਰ ਕਰ ਜਾਂਦੀ, ਪਰ ਉਸ ਦਾ ਤਾਤਵਿਕ ਪੱਖ ਕਿਸੇ ਨਾ ਕਿਸੇ ਸਾਮਾਜਿਕ ਸਿਧਾਂਤ ਨਾਲ ਅਵੱਸ਼ ਹੀ ਜੁੜਿਆ ਹੁੰਦਾ ਹੈ | ਅਸਲ ਵਿਚ ਸ਼੍ਰੇਣੀ-ਗਤ ਸਮਾਜ ਦੀ ਸੰਘਰਸ਼ਾਤਮਕ ਸਥਿਤੀ ਦੇ ਬੌਧਿਕ ਖੇਤਰਾਂ ਵਿਚ ਕਦੀ ਕੋਈ ਸੂਖਮ ਮਾਨਵਤਾ ਅਜਿਹੀ ਉਤਪੰਨ ਨਹੀਂ ਹੁੰਦੀ, ਜਿਸ ਦਾ ਸੰਬੰਧ ਕਿਸੇ ਉਪਯੋਗੀ ਵਿਚਾਰ-ਧਾਰਾ ਨਾਲ ਨਾ ਹੋਵੇ । ਇਸ ਪ੍ਰਕਾਰ ਸਾਮਾਜਿਕ ਜੀਵਨ ਨੂੰ ਸਮੇਂ ਸਮੇਂ ਅਨੁਸਾਰ ਨਿਰਧਾਰਿਤ ਸੇਧ ਤੇ ਪਾਉਣ ਲਈ ਸਿਧਾਂਤ ਘੜੇ ਜਾਂਦੇ ਰਹੇ ਹਨ ਅਤੇ ਅਜਿਹੇ ਸਿਧਾਂਤ ਜੋ ਜੀਵਨ ਦਾ ਸਰਬ-ਵਿਆਪਕ ਤੇ ਲੋਕ-ਉਪਯੋਗੀ ਪਰੰਪਰਾ ਦੇ ਰੂਪ ਵਿਚ ਵਿਚਰਦੇ ਰਹੇ ਹਨ, ਆਪਣੇ ਆਪ ਵਿਚ ਸ਼ੇਣੀ-ਗਤ ਸਮਾਜ ਦੀਆਂ ਆਰਥਿਕ ਤੌਰ ਤੇ ਸਿਕਦਾਰ ਸ਼੍ਰੇਣੀ ਦੇ ਹੀ ਪੂਤਿਨਿਧ ਰਹੇ ਹਨ । ਪੂੰਜੀਪਤ ਸ਼੍ਰੇਣੀਆਂ ਵੀ ਆਰਥਿਕ ਅਜਾਰਾਦਾਰੀ ਅਧੀਨ ਹੀ ਮਨੁਖੀ ਜੀਵਨ ਦਾ ਵਿਵਹਾਰਕ ਤੇ ਸਾਂਸਕ੍ਰਿਤਿਕ ਸੁਭਾਵ ਢਲਦਾ ਰਹਿਆ ਹੈ । ਸਾਹਿਤ ਕਲਾ ਵੀ ਉਪਰੋਕਤ ਪ੍ਰਕਾਰ ਦੇ ਸੰਬੰਧਾਂ ਵਿਚ ਹੀ ਬੱਝਾ ਰਹੀ ਹੈ ਤੇ ਇਸ ਦੀ ਉਸਾਰੀ ਦਾਰਾ ਜਿਵੇਂ ਸਾਮਾਜਿਕ ਜੀਵਨ ਦੀ ਦੰਦਾਤਮਕ ਤੋਰ ਪੁਤਿਬਿੰਬਤ ਹੁੰਦੀ ਰਹੀ ਹੈ, ਇਸੀ ਭਾਂਤ ਕੋਈ ਨਾ ਕੋਈ ਵਿਚਾਰ-ਧਾਰਾ ਜਾਂ ਵਾਦ ਵੀ ਅਚੇਤ ਜਾਂ ਸੁਚੇਤ ਰੂਪ ਵਿਚ ਇਸ ਦਾ ਪ੍ਰਚਾਰਿਆ ਜਾਂਦਾ ਰਹਿਆ ਹੈ, ਸਾਡੇ ਸਾਮਾਜਿਕ ਜੀਵਨ ਦਾ ਮਧ-ਕਾਲੀਨ ਸਾਂਸਕ੍ਰਿਤਿਕ ਪੈਟਰਨ ਸਾਮੰਤ ਸ਼ਾਹੀ ਆਰਥਿਕ ਪ੍ਰਬੰਧ ਵਿਚ ਬਝਿਆ ਹੋਣ ਕਰ ਕੇ ਇਸ ਸਮੇਂ ਦੀ ਪ੍ਰਤਿਨਿਧ ਤੇ ਸਰਵ