ਪੰਨਾ:Alochana Magazine June 1960.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੀ ਅਧਿਆਤਮਕ ਦ੍ਰਿਸ਼ਟੀ ਤੋਂ ਤੇ ਕੀ ਸਾਮਾਜਿਕ ਦ੍ਰਿਸ਼ਟੀ ਤੋਂ ਲੋਕ-ਪੱਖੀ ਅਰਥਾਤ ਜੀਵਨ ਪੱਖੀ ਕਹਿਆ ਜਾ ਸਕਦਾ ਹੈ, ਪਰ ਦੂਜੇ ਪਾਸੇ ਸੂਫ਼ੀਆਂ ਤੇ ਜੋਗੀਆਂ ਆਦਿ ਦੀ ਕਵਿਤਾ ਦਾਰਾ ਪ੍ਰਗਟ ਹੋਣ ਵਾਲੀਆਂ ਅਧਿਆਤਮਕ ਦਿਸ਼ਟੀਆਂ ਆਪਣੇ ਆਪ ਵਿਚ ਲੋਕ ਦੋਖੀ ਹਨ । ਇਨ੍ਹਾਂ ਦਾ ਰਿਸ਼ਤਾ ਸਹਿਜੇ ਹੀ ਇਨ੍ਹਾਂ ਵਿਚਲੀ ਸਾਮਗਰੀ ਦੇ ਅਧਾਰ ਤੇ ਉਪਰਲੀਆਂ ਸ਼੍ਰੇਣੀਆਂ ਨਾਲ ਜੋੜਿਆ ਜਾ ਸਕਦਾ ਹੈ, ਕਿੱਸਾ-ਕਾਵਿ ਵਿਚ ਭਾਵੇਂ ਅਧਿਆਤਮਕ ਪਰੰਪਰਾ ਦੇ ਸਰ ਅਚੇਤ ਤੌਰ ਤੇ ਜੀਵਨ ਦੇ ਵਿਵਹਾਰਕ ਪੱਖ ਵਿਚ ਵਿਚਰਦੀ ਅਸਲੀਅਤ ਕਰਕੇ ਉਘੜਦੇ ਹਨ, ਪਰ ਇਹ ਵੀ ਆਪਣੇ ਆਪ ਵਿਚ ਅਧਿਆਤਮਕ ਦ੍ਰਿਸ਼ਟੀ ਤੋਂ ਉਪਰਲੀ ਆਂ ਸ਼੍ਰੇਣੀਆਂ ਨਾਲ ਹੀ ਮੇਲ ਖਾਂਦੇ ਹਨ । ਉੱਬ ਕਿੱਸਾ-ਕਾਵਿ ਦਾਰਾ ਜੀਵਨ ਦੇ ਬਾਹਰ-ਮੁਖੀ ਵਾਸਤਵਿਕ ਰੂਪ ਨੂੰ ਦਾਤਮਕ ਦ੍ਰਿਸ਼ਟੀ ਅਨੁਸਾਰ ਪੇਸ਼ ਕਰਨ ਵਾਲੀ ਸਾਹਿਤਕ ਲੀਹ ਆਪਣੇ ਆਪ ਵਿਚ ਅਦੁਤੀ ਹੈ । ਭਾਵ ਇਹ ਕਿ ਜਿਥੇ ਇਹ ਨਿਸ਼ਚਿਤ ਕਰਨਾ ਜ਼ਰੂਰੀ ਹੈ ਕਿ ਸਾਹਿਤ ਦਾਰਾ ਕੋਈ ਨ ਕੋਈ ਵਾਦ ਜ਼ਰੂਰ ਪ੍ਰਗਟ ਹੁੰਦਾ ਹੈ ਤੇ ਹੋਣਾ ਚਾਹੀਦਾ ਹੈ ਉਥੇ ਇਹ ਦਿੜ ਕਰਨਾ ਵ. ਜ਼ਰੂਰੀ ਹੈ ਕਿ ਸਮੇਂ ਤੇ ਸਥਾਨ ਦੇ ਸਾਪੇਖਕ ਵਾਦਾਂ ਨੂੰ ਸਾਮਾਜਿਕ ਤੌਰ ਤੇ ਵਾਚ ਕੇ ਜੀਵਨ ਦਾ ਰਿਸ਼ਤਾ ਕਿਸੇ ਅਜਿਹੇ ਵਾਦ ਨਾਲ ਜੋੜਨਾ ਚਾਹੀਦਾ ਹੈ, ਜਿਸ ਦਾਰਾ ਜੀਵਨ ਨੂੰ ਸਾਮਾਜਿਕ ਤੇ ਪਦਾਰਥਕ ਪੱਧਰ ਤੇ ਪ੍ਰਗਤੀ ਮਾਰਗ ਤੇ ਤੋਰਿਆ ਜਾ ਸਕੇ ਅਤੇ ਸਾਹਿਤ ਨੂੰ ਅਜਿਹੇ ਮਤ ਦੇ ਪ੍ਰਚਾਰ ਵਜੋਂ ਵਰਤਣਾ ਹੀ ਸਾਹਿਤ ਦੀ ਯੋਗ ਵਰਤੋਂ ਹੋਵੇਗੀ । ਸ਼ੇਣੀ-ਗਤ ਸਮਾਜ ਵਿਚ ਵਿਚਰਦੇ ਵਾਦ ਸਦਾ ਹੀ ਸ਼ੇਣੀ ਸੰਘਰਸ਼ ਵਿਚ ਬੱਝੇ ਹੋਣ ਕਰ ਕੇ ਲੋਕ-ਦੋਖੀ ਤੇ ਲੋਕ-ਹਿਤੈਸ਼ੀ ਰੁਚੀਆਂ ਵਾਲੇ ਹੋਣਗੇ । ਸਮੁਚੀ ਸਾਮਾਜਿਕ ਜ਼ਿੰਦਗੀ ਦਾ ਰਿਸ਼ਤਾ ਲੋਕ-ਪੱਖੀ ਸਿਧਾਂਤ ਜੋੜ ਕੇ ਸਾਹਿਤ ਦਾਰਾ ਇਸੇ ਤਰ੍ਹਾਂ ਸਿਧਾਂਤ ਨਿਰੂਪਣ ਕਰਣ ਵਿਚ ਹੀ ਸਾਹਿਤ ਦਾ ਗੌਰਵ ਕਾਇਮ ਰਹਿ ਸਕਦਾ ਹੈ । ਸਾਹਿਤ ਦਾ ਕੰਮ ਪੂੰਜਵਾਦੀ ਦ੍ਰਿਸ਼ਟੀਕੋਣ ਅਨੁਸਾਰ, ਕਲਾ ਵਜੋਂ ਜੀਵਨ ਅਨੁਭਵ ਦੇ ਭਿੰਨ ਭਿੰਨ ਪੱਖਾਂ ਦਾ ਕਲਪਣਾਤਮਕ ਪਰਿਵਰਤਨ ਪੇਸ਼ ਕਰਨਾ ਹੀ ਨਹੀਂ, ਸਗੋਂ ਜ਼ਿੰਦਗੀ ਦੀ ਦਾਤਮਕ ਤੌਰ ਵਿਚ ਸਹਾਇਕ ਹੋ ਕੇ ਜ਼ਿੰਦਗੀ ਨੂੰ ਪ੍ਰਗਤੀ ਦੀਆਂ ਲੀਹਾਂ ਤੇ ਪਾਉਣਾ ਹੀ ਇਸ ਦਾ ਮੁਖ ਤੇ ਅੰਤਿਮ ਲਕਸ਼ ਹੈ । ਸਾਹਿਤ ਵਿਚੋਂ ਸੁਹਜਾਤਮਕ ਆਨੰਦ ਦੀ ਪ੍ਰਾਪਤੀ ਅਸਲ ਵਿਚ ਜੀਵਨ ਅਨੁਭਵ ਦੀ ਭਾਵਕ ਟੰਬ ਹੀ ਹੁੰਦੀ ਹੈ ਅਤੇ ਕੇਵਲ ਇਸੇ ਟੈਬ ਪੂਦਾਨ ਕਰਣ ਦੀ ਦ੍ਰਿਸ਼ਟੀ ਤੋਂ ਲਿਖਿਆ ਜਾਣ ਵਾਲਾ ਸਾਹਿਤ ਉਪਰਲੀਆਂ ਸ਼੍ਰੇਣੀਆਂ ਦੀ ਐਸ਼ਵਰਜ ਮਾਣਨ ਦੀ ਲਾਲਸਾ ਨੂੰ ਹੀ ਪੂਰਿਆਂ ਕਰਦਾ ਹੈ । ਪ੍ਰਤਖ ਹੈ ਕਿ ਅਜਿਹੇ ਮੰਤਵ ਵਿਚ ਬਝਿਆ ਸਾਹਿਤ ਕਦੇ ਵੀ ਮਹਤਵ-ਪੂਰਣ ਤੇ ਅਰੋਗ ਨਹੀਂ ਹੋ ਸਕਦਾ । ਸਾਹਿਤ ਦੇ ਤਿੰਨ ਸਮਾਜ ਵਿਚ ਸਮੁਚੀ ਮਾਨਵ